ਖ਼ਾਲਸਾ ਪੰਥ ਦਾ ਜਨਮ ਦਿਹਾੜਾ ਹੈ ਵਿਸਾਖੀ, ਘਰ ਵਿਚ ਅਨਾਜ਼ ਦੇ ਰੂਪ ਵਿਚ ਆਈਆਂ ਖੁਸ਼ੀਆਂ ਦਾ ਤਿਉਹਾਰ ਹੈ ਵਿਸਾਖੀ, ਇਹ ਵਿਸਾਖੀ ਹੁਣ ਸੱਤ ਸਮੁੰਦਰ ਪਾਰ ਜਾ ਕੇ ਵੀ ਗੁਰਬਾਣੀ ਉਚਾਰਦੀ ਹੈ, ਸ਼ਬਦ ਕੀਰਤਨ ਗਾਉਂਦੀ ਹੈ, ਕਾਇਨਾਤ ਵਿਚ ਅੰਮ੍ਰਿਤ ਘੋਲਦੀ ਹੈ, ਇਹ ਵਿਸਾਖੀ ਹੁਣ ਵਿਦੇਸ਼ਾਂ ਵਿਚ ਵੀ ਢੋਲ ਦੇ ਡੱਗੇ ‘ਤੇ ਭੰਗੜਾ ਪਾਉਂਦੀ ਹੈ, ਗਿੱਧਿਆਂ ਦੇ ਪਿੜ ਸਜਾਉਂਦੀ ਹੈ। ਅਜਿਹੇ ਸ਼ੁਭ ਮੌਕੇ ‘ਤੇ, ਇਸ ਖ਼ਾਲਸਾ ਪੰਥ ਦੀ ਸਥਾਪਨਾ ਦੇ ਸ਼ੁਭ ਦਿਹਾੜੇ ਮੌਕੇ ਅਤੇ ਰਾਸ਼ਟਰੀ ਤਿਉਹਾਰ ਵਿਸਾਖੀ ਦੀਆਂ ਅਸੀਂ ਸਮੂਹ ਪੰਜਾਬੀ ਭਾਈਚਾਰੇ ਦੇ ਨਾਲ-ਨਾਲ ਸਮੁੱਚੀ ਲੋਕਾਈ ਨੂੰ ਵਧਾਈਆਂ ਦਿੰਦੇ ਹਾਂ।
– ਰਜਿੰਦਰ ਸੈਣੀ, ਮੁਖੀ ‘ਅਦਾਰਾ ਪਰਵਾਸੀ’