ਮੋਗਾ : ਕਾਂਗਰਸ ਪਾਰਟੀ ਵਲੋਂ ਮੋਗਾ ਦੇ ਪਿੰਡ ਕਿੱਲ੍ਹੀ ਚਾਹਲਾਂ ਵਿਚ ਕਰਵਾਈ ਰੈਲੀ ਵਿਚ ਰਾਹੁਲ ਗਾਂਧੀ ਨੇ ਰਾਫੇਲ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਦੇਸ਼ ਵਿਚ ਨਿਰਾਸ਼ਾ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਰਾਫੇਲ ਜਹਾਜ਼ ਦਾ ਕਾਨਟ੍ਰੈਕਟ ਕਿਉਂ ਬਦਲਿਆ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ। ਗੁਰੂ ਜੀ ਨੇ ਪੂਰੀ ਮਨੁੱਖ ਜਾਤੀ ਨੂੰ ਪ੍ਰੇਮ ਦਾ ਰਸਤਾ ਦਿਖਾਇਆ ਪਰ ਅੱਜ ਦੇਸ਼ ਵਿਚ ਨਫਰਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਗੁਰੂ ਨਾਨਕ ਦੇਵ ਜੀ ਨੇ ਨਫਰਤ ਫੈਲਾਉਣ ਵਾਲਿਆਂ ਖਿਲਾਫ ਮੁਹਿੰਮ ਵਿੱਢੀ ਸੀ ਪਰ ਅੱਜ ਇਸ ਦੇ ਉਲਟ ਕੰਮ ਹੋ ਰਿਹਾ ਹੈ। ਇਹ ਮਾਹੌਲ ਪੰਜਾਬ ਸਮੇਤ ਪੂਰੇ ਦੇਸ਼ ਲਈ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸੱਚੇ ਮੁੱਦਿਆਂ ਤੋਂ ਲੋਕਾਂ ਨੂੰ ਭਟਕਾ ਕੇ ਇਕ-ਦੂਜੇ ਨਾਲ ਲੋਕਾਂ ਨੂੰ ਲੜਵਾ ਰਹੀ ਹੈ। ਮੋਦੀ ਨੇ ਨੌਜਵਾਨਾਂ ਨੂੰ ਰੁਜ਼ਗਾਰ, ਕਿਸਾਨਾਂ ਨੂੰ ਸਹੀ ਰੇਟ ਦੇਣ ਦਾ ਦਾਅਵਾ ਕੀਤਾ ਗਿਆ ਸੀ ਪਰ ਸੱਤਾ ਵਿਚ ਆਉਣ ਤੋਂ ਬਾਅਦ ਉਹ ਵਾਅਦੇ ਭੁੱਲ ਗਏ। ਪੰਜ ਸਾਲ ਮੋਦੀ ਜੀ ਨੇ ਹਿੰਦੁਸਤਾਨ ਦੇ ਅਮੀਰ ਉਦਯੋਗਪਤੀਆਂ ਦੇ ਕਰਜ਼ੇ ਮਾਫ ਕਰ ਦਿੱਤੇ ਪਰ ਕਿਸਾਨਾਂ ਦਾ ਇਕ ਰੁਪਇਆ ਮਾਫ ਨਹੀਂ ਕੀਤਾ।ਰੈਲੀ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਆਸ਼ਾ ਕੁਮਾਰੀ, ਮਨਪ੍ਰੀਤ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ, ਸੰਤੋਖ ਚੌਧਰੀ, ਮਹਿੰਦਰ ਕੇਪੀ ਸਮੇਤ ਕਈ ਆਗੂ ਮੌਜੂਦ ਸਨ। ਰੈਲੀ ‘ਚ ਅਸ਼ੋਕ ਵੇਰਕਾ ਤੇ ਮਨੀਸ਼ ਤਿਵਾਰੀ ਵੀ ਮੌਜੂਦ ਸਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …