ਸੱਚ : ਭਾਰਤ ਦੇ ਸੂਬਿਆਂ ਅੰਦਰ ਮੌਜੂਦ ਹਨ 12 ਤੋਂ ਵੱਧ ਡਿਟੈਂਸ਼ਨ ਸੈਂਟਰ
ਅਸਾਮ ਤੋਂ ਲੈ ਕੇ ਪੰਜਾਬ ਤੱਕ ਡਿਟੈਂਸ਼ਨ ਸੈਂਟਰ
ਐਨ ਆਰ ਸੀ ‘ਚ ਜੋ ਭਾਰਤੀ ਨਾਗਰਿਕਤਾ ਸਾਬਤ ਨਾ ਕਰ ਸਕਿਆ ਉਸ ਦੇ ਸਵਾਗਤ ਲਈ ਤਿਆਰ ਹਨ ਖੁੱਲ੍ਹੀਆਂ ਜੇਲ੍ਹਾਂ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਖਦੇ ਹਨ ਕਿ ਮੇਰੇ ਕਿਸੇ ਮੰਤਰੀ ਨੇ ਕਦੀ ਐਨ ਆਰ ਸੀ ਸ਼ਬਦ ਦੀ ਵਰਤੋਂ ਨਹੀਂ ਕੀਤੀ ਤਾਂ ਇਹ ਝੂਠ ਉਸ ਵੇਲੇ ਫੜ੍ਹਿਆ ਗਿਆ ਜਦੋਂ ਇਹ ਤੱਥ ਸਾਹਮਣੇ ਆਏ ਕਿ 9 ਦਸੰਬਰ ਨੂੰ ਭਾਰਤੀ ਸੰਸਦ ਵਿਚ ਅਮਿਤ ਸ਼ਾਹ ਨੇ ਆਖਿਆ ਸੀ ਕਿ 2024 ਤੱਕ ਪੂਰੇ ਦੇਸ਼ ‘ਚ ਐਨ ਆਰ ਸੀ ਲਾਗੂ ਕਰਾਂਗੇ। ਇਸੇ ਤਰ੍ਹਾਂ ਨਰਿੰਦਰ ਮੋਦੀ ਨੇ ਇਹ ਵੀ ਆਖਿਆ ਕਿ ਦੇਸ਼ ਵਿਚ ਕੋਈ ਡਿਟੈਂਸ਼ਨ ਸੈਂਟਰ ਨਹੀਂ ਹੈ। ਸੱਚਾਈ ਸਬੂਤਾਂ ਸਣੇ ਬੋਲ ਰਹੀ ਹੈ ਕਿ ਪੰਜਾਬ ਤੋਂ ਲੈ ਕੇ ਅਸਾਮ ਤੱਕ ਦੇਸ਼ ‘ਚ 12 ਤੋਂ ਵੱਧ ਡਿਟੈਂਸ਼ਨ ਸੈਂਟਰ ਮੌਜੂਦ ਹਨ।
ਭਾਰਤ ‘ਚ ਇਥੇ-ਇਥੇ ਮੌਜੂਦ ਹਨ ਡਿਟੈਂਸ਼ਨ ਸੈਂਟਰ
ਪੂਰੇ ਭਾਰਤ ਵਿਚ ਅਸਾਮ ਤੋਂ ਲੈ ਕੇ ਦਿੱਲੀ ਤੱਕ ਤੇ ਰਾਜਸਥਾਨ ਤੋਂ ਲੈ ਕੇ ਪੰਜਾਬ ਤੱਕ ਡਿਟੈਂਸ਼ਨ ਸੈਂਟਰ ਮੌਜੂਦ ਹਨ। ਇਕੱਲੇ ਅਸਾਮ ਵਿਚ ਹੀ ਜਿੱਥੇ 6 ਡਿਟੈਂਸ਼ਨ ਸੈਂਟਰ ਮੌਜੂਦ ਹਨ, ਉਥੇ ਅਸਾਮ ਦੇ ਗੋਲਪਾਰਾ ਵਿਚ ਹੀ ਇਕ ਨਵਾਂ ਵੱਡਾ ਡਿਟੈਂਸ਼ਨ ਸੈਂਟਰ ਬਣਾਇਆ ਜਾ ਰਿਹਾ ਹੈ, ਜਿਸ ਦੇ ਲਈ ਮੋਦੀ ਸਰਕਾਰ ਨੇ 46 ਕਰੋੜ ਰੁਪਏ ਜਾਰੀ ਕੀਤੇ ਹਨ। ਜਦੋਂਕਿ ਅਸਾਮ ਦੇ ਗੋਲਪਾਰਾ, ਕੋਕਰਾਝਾਰ, ਸਿਲਚਰ, ਡਿਬਰੂਗੜ੍ਹ, ਜੋਰਹਾਟ ਅਤੇ ਤੇਜਪੁਰ ‘ਚ ਪਹਿਲਾਂ ਹੀ ਡਿਟੈਂਸ਼ਨ ਸੈਂਟਰ ਬਣੇ ਹੋਏ ਹਨ। ਇਸੇ ਤਰ੍ਹਾਂ ਪੰਜਾਬ ਦੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ‘ਚ, ਰਾਜਸਥਾਨ ਦੀ ਅਲਵਰ ਜੇਲ੍ਹ ‘ਚ ਤੇ ਪੱਛਮੀ ਬੰਗਾਲ, ਗੁਜਰਾਤ, ਤਾਮਿਲਨਾਡੂ ਤੇ ਦਿੱਲੀ ਵਿਚ ਵੀ ਡਿਟੈਂਸ਼ਨ ਸੈਂਟਰ ਮੌਜੂਦ ਹਨ।
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …