91 ਫ਼ੀਸਦੀ ਵਿਦਿਆਰਥੀ ਹੋਏ ਪਾਸ
ਨਵੀਂ ਦਿੱਲੀ/ਬਿਊਰੋ ਨਿਊਜ਼
ਸੀ.ਬੀ. ਐੱਸ. ਈ.ਵਲੋਂ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ। ਇਸ ਦੇ ਨਾਲ ਹੀ ਪ੍ਰੀਖਿਆ ਦੇਣ ਵਾਲੇ ਕਰੀਬ 18 ਲੱਖ ਬੱਚਿਆਂ ਦਾ ਇੰਤਜ਼ਾਰ ਵੀ ਖ਼ਤਮ ਹੋ ਗਿਆ। ਇਸ ਵਾਰ 10ਵੀਂ ਜਮਾਤ ਵਿਚ 91.46 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ, ਜਿਨ੍ਹਾਂਵਿਚ 93.31 ਫ਼ੀਸਦੀ ਲੜਕੀਆਂ ਅਤੇ 90.14 ਫ਼ੀਸਦੀ ਲੜਕੇ ਸ਼ਾਮਲ ਹਨ। ਸੀ.ਬੀ. ਐੱਸ. ਈ. ਦੇ 10ਵੀਂ ਜਮਾਤ ਦੇ ਨਤੀਜਿਆਂਵਿਚ ਦਿੱਲੀ ਜ਼ੋਨ ਦਾ ਨਤੀਜਾ 85.86 ਫ਼ੀਸਦੀ ਰਿਹਾ। ਉੱਥੇ ਹੀ ਤ੍ਰਿਵੇਂਦਰਮ, ਚੇਨਈ ਅਤੇ ਬੈਂਗਲੁਰੂ ਟਾਪ-3 ਜ਼ੋਨ ਵਿਚ ਹਨ, ਜਿੱਥੇ ਕਿ ਸਭ ਤੋਂ ਵਧੀਆ ਨਤੀਜਾ ਆਇਆ ਹੈ। ਧਿਆਨ ਰਹੇ ਕਿ ਪਿਛਲੇ ਦਿਨੀਂ 12ਵੀਂ ਜਮਾਤ ਦਾ ਨਤੀਜਾ ਵੀ ਐਲਾਨ ਦਿੱਤਾ ਗਿਆ ਸੀ।
Check Also
10 ਰਾਜਾਂ ਦੀਆਂ 31 ਵਿਧਾਨ ਸਭਾ ਅਤੇ ਵਾਇਨਾਡ ਲੋਕ ਸਭਾ ਸੀਟ ਲਈ ਪਾਈਆਂ ਗਈਆਂ ਵੋਟਾਂ
ਰਾਜਸਥਾਨ ’ਚ ਅਜ਼ਾਦ ਉਮੀਦਵਾਰ ਨੇ ਐਸਡੀਐਮ ਨੂੰ ਜੜਿਆ ਥੱਪੜ ਨਵੀਂ ਦਿੱਲੀ/ਬਿਊਰੋ ਨਿਊਜ਼ : ਝਾਰਖੰਡ ’ਚ …