-6.6 C
Toronto
Sunday, February 1, 2026
spot_img
HomeਕੈਨੇਡਾFrontਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹੈਲੀਕਾਪਟਰ ’ਚ ਚੜ੍ਹਦੇ ਸਮੇਂ ਡਿੱਗੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹੈਲੀਕਾਪਟਰ ’ਚ ਚੜ੍ਹਦੇ ਸਮੇਂ ਡਿੱਗੀ

ਮਾਮੂਲੀ ਸੱਟਾਂ ਤੋਂ ਬਾਅਦ ਬੈਨਰਜੀ ਚੋਣ ਪ੍ਰਚਾਰ ਲਈ ਹੋਈ ਰਵਾਨਾ


ਕੋਲਕਾਤਾ/ਬਿਊਰੋ ਨਿਊਜ਼ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸ਼ਨੀਵਾਰ ਨੂੰ ਹੈਲੀਕਾਪਟਰ ’ਚ ਚੜ੍ਹਦੇ ਸਮੇਂ ਪੈਰ ਫਿਸਲਣ ਕਰਕੇ ਡਿੱਗ ਗਈ। ਇਹ ਹਾਦਸਾ ਪੱਛਮੀ ਬਰਧਮਾਨ ਦੇ ਦੁਰਗਾਪੁਰ ’ਚ ਵਾਪਰਿਆ, ਜਿੱਥੇ ਮਮਤਾ ਬੈਨਰਜੀ ਚੋਣ ਪ੍ਰਚਾਰ ਲਈ ਗਏ ਸਨ। ਘਟਨਾ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ’ਚ ਮਮਤਾ ਬੈਨਰਜੀ ਆਪਣੀ ਕਾਰ ਵਿਚੋਂ ਉਤਰ ਕੇ ਹੈਲੀਕਾਪਟਰ ਵਿਚ ਚੜ੍ਹ ਰਹੀ ਸੀ। ਇਸੇ ਦੌਰਾਨ ਹੈਲੀਕਾਪਟਰ ਦੇ ਗੇਟ ’ਤੇ ਉਨ੍ਹਾਂ ਦਾ ਪੈਰ ਸਲਿੱਗ ਹੋ ਗਿਆ ਅਤੇ ਉਹ ਡਿੱਗ ਗਈ। ਜਦਕਿ ਮੌਕੇ ’ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਸੰਭਾਲ ਲਿਆ ਅਤੇ ਉਨ੍ਹਾਂ ਦੇ ਹਲਕੀਆਂ ਸੱਟਾਂ ਲੱਗੀਆਂ। ਇਸ ਘਟਨਾ ਤੋਂ ਬਾਅਦ ਮਮਤਾ ਬੈਨਰਜੀ ਨੇ ਆਪਣੀ ਚੋਣ ਯਾਤਰਾ ਨੂੰ ਰੱਖਿਆ। ਦੁਰਗਾਪੁਰ ਤੋਂ ਬਾਅਦ ਉਹ ਆਸਨਸੋਲ ਦੇ ਲਈ ਰਵਾਨਾ ਹੋ ਗਈ। ਇਸ ਤੋਂ ਪਹਿਲਾ ਮਮਤਾ ਬੈਨਰਜੀ ਲੰਘੇ ਦਿਨੀਂ ਆਪਣੇ ਘਰ ਵਿਚ ਹੀ ਡਿੱਗ ਗਈ ਸੀ ਅਤੇ ਉਨ੍ਹਾਂ ਦੇ ਮੱਥੇ ’ਤੇ ਸੱਟ ਲੱਗੀ ਸੀ।

RELATED ARTICLES
POPULAR POSTS