18.5 C
Toronto
Thursday, August 6, 2026
spot_img
HomeਕੈਨੇਡਾFrontਅਗਸਤ 2026 ਵਿੱਚ ਟਾਟਾ ਦਾ ਵੱਡਾ ਆਫਰ - ‘ਕਰਵ’ ਉਤੇ ਮਿਲ ਰਿਹਾ...

ਅਗਸਤ 2026 ਵਿੱਚ ਟਾਟਾ ਦਾ ਵੱਡਾ ਆਫਰ – ‘ਕਰਵ’ ਉਤੇ ਮਿਲ ਰਿਹਾ 1 ਲੱਖ 25 ਹਜ਼ਾਰ ਰੁਪਏ ਤੱਕ ਦਾ ਫਾਇਦਾ


ਨਵੀਂ ਦਿੱਲੀ/ਬਿਊਰੋ ਨਿਊਜ਼
ਟਾਟਾ ਮੋਟਰਜ਼ ਨੇ ਅਗਸਤ 2026 ਲਈ ਆਪਣੀਆਂ ਪੈਟਰੋਲ, ਡੀਜ਼ਲ ਅਤੇ ਸੀਐਨਜੀ ਕਾਰਾਂ ’ਤੇ ਖਾਸ ਆਫਰਾਂ ਦਾ ਐਲਾਨ ਕੀਤਾ ਹੈ। ਕੰਪਨੀ ਇਸ ਮਹੀਨੇ ਆਪਣੀਆਂ ਕਈ ਗੱਡੀਆਂ ’ਤੇ ਨਕਦ ਛੂਟ, ਐਕਸਚੇਂਜ ਬੋਨਸ ਅਤੇ ਲੌਇਲਟੀ ਬੋਨਸ ਵਰਗੇ ਆਕਰਸ਼ਕ ਫਾਇਦੇ ਦੇ ਰਹੀ ਹੈ। ਸਭ ਤੋਂ ਵੱਡਾ ਆਫਰ ਟਾਟਾ ‘ਕਰਵ’ ਉਤੇ ਮਿਲ ਰਿਹਾ ਹੈ, ਜਿੱਥੇ ਗਾਹਕਾਂ ਨੂੰ ਕੁੱਲ 1 ਲੱਖ 25 ਹਜ਼ਾਰ ਰੁਪਏ ਤੱਕ ਦੇ ਲਾਭ ਮਿਲ ਸਕਦੇ ਹਨ। ਕੰਪਨੀ ਦੇ ਮੁਤਾਬਕ ਇਹ ਆਫਰ 31 ਅਗਸਤ 2026 ਤੱਕ ਹੀ ਲਾਗੂ ਰਹਿਣਗੇ। ਹਾਲਾਂਕਿ, ਇਹ ਲਾਭ ਸ਼ਹਿਰ, ਡੀਲਰਸ਼ਿਪ ਅਤੇ ਉਪਲਬਧ ਸਟਾਕ ਦੇ ਅਧਾਰ ’ਤੇ ਵੱਖ-ਵੱਖ ਹੋ ਸਕਦੇ ਹਨ। ਇਸ ਲਈ ਗੱਡੀ ਖਰੀਦਣ ਤੋਂ ਪਹਿਲਾਂ ਆਪਣੇ ਨੇੜਲੇ ਟਾਟਾ ਡੀਲਰ ਨਾਲ ਸੰਪਰਕ ਕਰਨਾ ਬਿਹਤਰ ਰਹੇਗਾ। ਇਸੇ ਅਗਸਤ ਮਹੀਨੇ ਵਿੱਚ ਟਾਟਾ ਦੀ ਕੂਪੇ ਐਸਯੂਵੀ ‘ਕਰਵ’  ਦੇ ਚੋਣਵੇਂ ਵੇਰੀਐਂਟਾਂ ’ਤੇ ਸਭ ਤੋਂ ਵੱਧ ਲਾਭ ਦਿੱਤਾ ਜਾ ਰਿਹਾ ਹੈ। ਗਾਹਕਾਂ ਨੂੰ ਇਸ ਮਾਡਲ ’ਤੇ 1 ਲੱਖ 25 ਹਜ਼ਾਰ ਰੁਪਏ ਤੱਕ ਦੇ ਕੁੱਲ ਬੈਨੀਫਿਟ ਮਿਲ ਸਕਦੇ ਹਨ। ਇਸ ਵਿੱਚ : 30 ਹਜ਼ਾਰ ਰੁਪਏ ਤੱਕ ਨਕਦ ਛੂਟ, 40 ਹਜ਼ਾਰ ਰੁਪਏ ਤੱਕ ਲੌਇਲਟੀ ਬੋਨਸ, 45 ਹਜ਼ਾਰ ਰੁਪਏ ਤੱਕ ਸਕ੍ਰੈਪੇਜ ਲਾਭ ਅਤੇ 40 ਹਜ਼ਾਰ ਰੁਪਏ ਤੱਕ ਐਕਸਚੇਂਜ ਬੋਨਸ ਸ਼ਾਮਲ ਹਨ। ਜੇ ਤੁਸੀਂ ਇਸ ਮਹੀਨੇ ਨਵੀਂ ਟਾਟਾ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਆਫਰ ਤੁਹਾਡੇ ਲਈ ਵਧੀਆ ਮੌਕਾ ਸਾਬਤ ਹੋ ਸਕਦਾ ਹੈ।

RELATED ARTICLES
POPULAR POSTS