23 C
Toronto
Sunday, August 16, 2026
spot_img
HomeਕੈਨੇਡਾFrontਮਹਿੰਦਰਾ ਸਮੂਹ ਦੀ ਕੰਪਨੀ ਨੇ ਕੀਤਾ ਵਿਲੇਅ ਦਾ ਐਲਾਨ - 10 ਸ਼ੇਅਰਾਂ...

ਮਹਿੰਦਰਾ ਸਮੂਹ ਦੀ ਕੰਪਨੀ ਨੇ ਕੀਤਾ ਵਿਲੇਅ ਦਾ ਐਲਾਨ – 10 ਸ਼ੇਅਰਾਂ ਦੇ ਬਦਲੇ ਮਿਲਣਗੇ 1.8 ਸ਼ੇਅਰ

ਮਹਿੰਦਰਾ ਸਮੂਹ ਦੀ ਕੰਪਨੀ ਨੇ ਕੀਤਾ ਵਿਲੇਅ ਦਾ ਐਲਾਨ – 10 ਸ਼ੇਅਰਾਂ ਦੇ ਬਦਲੇ ਮਿਲਣਗੇ 1.8 ਸ਼ੇਅਰ
ਨਵੀਂ ਦਿੱਲੀ/ਬਿਊਰੋ ਨਿਊਜ਼
ਮਹਿੰਦਰਾ ਐਂਡ ਮਹਿੰਦਰਾ ਫਾਇਨੈਂਸ਼ੀਅਲ ਸਰਵਿਸਿਜ਼ ਨੇ ਆਪਣੀ ਸਹਾਇਕ ਕੰਪਨੀ ਮਹਿੰਦਰਾ ਰੂਰਲ ਹਾਊਸਿੰਗ ਫਾਇਨੈਂਸ ਲਿਮਟਿਡ ਦੇ ਵਿਲੇਅ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੰਪਨੀ ਦੇ ਬੋਰਡ ਨੇ ਇਸ ਯੋਜਨਾ ਨੂੰ ਹਰੀ ਝੰਡੀ ਦੇ ਦਿੱਤੀ ਹੈ।  ਇਸ ਵੱਡੇ ਐਲਾਨ ਤੋਂ ਬਾਅਦ ਕੰਪਨੀ ਦੇ ਸ਼ੇਅਰਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ। ਸ਼ੇਅਰ 398.60 ਰੁਪਏ ਦੇ ਪਿਛਲੇ ਬੰਦ ਭਾਅ ’ਤੇ ਖੁੱਲਿਆ ਸੀ। ਕਾਰੋਬਾਰ ਦੀ ਸ਼ੁਰੂਆਤ ਵਿੱਚ ਇਹ 396 ਰੁਪਏ ਤੋਂ ਹੇਠਾਂ ਵੀ ਚਲਾ ਗਿਆ, ਪਰ ਸਵੇਰੇ ਕਰੀਬ 11 ਵਜੇ ਵਿਲੇਅ ਦੀ ਖਬਰ ਆਉਣ ਤੋਂ ਬਾਅਦ ਨਿਵੇਸ਼ਕਾਂ ਦੀ ਖਰੀਦਦਾਰੀ ਵਧ ਗਈ ਅਤੇ ਸ਼ੇਅਰ ਦੀ ਕੀਮਤ 401 ਰੁਪਏ ਤੋਂ ਉੱਪਰ ਪਹੁੰਚ ਗਈ। ਕੰਪਨੀ ਵੱਲੋਂ ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ ਅਨੁਸਾਰ, ਇਹ ਵਿਲੇਅ ਉਸ ਵੇਲੇ ਹੀ ਲਾਗੂ ਹੋਵੇਗਾ ਜਦੋਂ ਸ਼ੇਅਰ-ਧਾਰਕਾਂ, ਕਰਜ਼ਦਾਤਿਆਂ ਅਤੇ ਬਾਜ਼ਾਰ ਨਿਯਾਮਕ ਸੇਬੀ ਤੋਂ ਲੋੜੀਂਦੀ ਮਨਜ਼ੂਰੀ ਮਿਲ ਜਾਵੇਗੀ। ਵਿਲੇਅ ਦੀ ਯੋਜਨਾ ਮੁਤਾਬਕ, ਮਹਿੰਦਰਾ ਰੂਰਲ ਹਾਊਸਿੰਗ ਫਾਇਨੈਂਸ ਦੇ ਹਰ 10 ਸ਼ੇਅਰਾਂ ਦੇ ਬਦਲੇ 1.8 ਸ਼ੇਅਰ ਮਹਿੰਦਰਾ ਐਂਡ ਮਹਿੰਦਰਾ ਫਾਇਨੈਂਸ਼ਲ ਸਰਵਿਸਿਜ਼ ਦੇ ਜਾਰੀ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਮਹਿੰਦਰਾ ਰੂਰਲ ਹਾਊਸਿੰਗ ਫਾਇਨੈਂਸ ਦਾ ਮੁੱਖ ਕਾਰੋਬਾਰ ਲੋਕਾਂ ਨੂੰ ਘਰ ਖਰੀਦਣ, ਨਵਾਂ ਘਰ ਬਣਾਉਣ ਅਤੇ ਹਾਊਸਿੰਗ ਨਾਲ ਸਬੰਧਤ ਹੋਰ ਲੋੜਾਂ ਲਈ ਕਰਜ਼ਾ ਮੁਹੱਈਆ ਕਰਵਾਉਣਾ ਹੈ। ਕੰਪਨੀ ਨੂੰ ਉਮੀਦ ਹੈ ਕਿ ਇਸ ਵਿਲੇਅ ਨਾਲ ਕਾਰੋਬਾਰ ਹੋਰ ਮਜ਼ਬੂਤ ਹੋਵੇਗਾ ਅਤੇ ਗਾਹਕਾਂ ਨੂੰ ਬਿਹਤਰ ਵਿੱਤੀ ਸੇਵਾਵਾਂ ਮਿਲਣਗੀਆਂ।

RELATED ARTICLES
POPULAR POSTS