ਪ੍ਰਧਾਨ ਮੰਤਰੀ ਮੋਦੀ ਨੇ ਦਿਖਾਈ ਹਰੀ ਝੰਡੀ
ਸ਼ਿਮਲਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਡਾਣ ਯੋਜਨਾ ਤਹਿਤ ਅੱਜ ਸ਼ਿਮਲਾ ਦਿੱਲੀ ਰੂਟ ‘ਤੇ ਦੇਸ਼ ਦੀ ਸਭ ਤੋਂ ਸਸਤੀ ਘਰੇਲੂ ਹਵਾਈ ਸੇਵਾ ਦੀ ਸ਼ੁਰੂਆਤ ਕੀਤੀ । ਇਸ ਦੇ ਨਾਲ ਹੀ ਦੇਸ਼ ਦੇ ਛੋਟੇ ਸ਼ਹਿਰਾਂ ਤੇ ਸੈਰ ਸਪਾਟਾ ਕੇਂਦਰਾਂ ਤੋਂ ਵੀ ਉਡਾਣਾਂ ਦੀ ਸਹੂਲਤ ਸ਼ੁਰੂ ਹੋ ਜਾਵੇਗੀ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹੁਣ ਹਵਾਈ ਚੱਪਲ ਵਾਲੇ ਵੀ ਹਵਾਈ ਜਹਾਜ਼ ਵਿਚ ਹੋਣਗੇ। ਇਸ ਯੋਜਨਾ ਤਹਿਤ 500 ਕਿਲੋਮੀਟਰ ਤੱਕ ਦੀਆਂ ਉਡਾਣਾਂ ਦਾ ਕਿਰਾਇਆ 2500 ਰੁਪਏ ਹੋਵੇਗਾ। ਮੋਦੀ ਨੇ ਕਿਹਾ ਕਿ ਭਾਰਤ ਵਿਚ ਹਵਾਈ ਸੇਵਾ ਦੇ ਵਿਸਤਾਰ ਲਈ ਕਾਫੀ ਮੌਕੇ ਹਨ। ਹਵਾਈ ਸਰਕੁਲਰ ਰੂਟ ਬਣੇਗਾ ਤਾਂ ਆਮ ਯਾਤਰੀ ਇਸ ਦਾ ਲਾਭ ਲੈ ਸਕਣਗੇ। ਉਨ੍ਹਾਂ ਕਿਹਾ ਕਿ ਅਗਲੇ ਇਕ ਸਾਲ ਵਿਚ 30 ਤੋਂ 35 ਹਵਾਈ ਅੱਡਿਆਂ ਨਾਲ ਸੰਪਰਕ ਜੋੜਿਆ ਜਾਵੇਗਾ।
Check Also
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਫੌਜ ਦਾ ਜੇਸੀਓ ਹੋਇਆ ਸ਼ਹੀਦ
ਭਾਰਤੀ ਫੌਜ ਨੇ ਮੁਕਾਬਲੇ ਦੌਰਾਨ ਦੋ ਅੱਤਵਾਦੀਆਂ ਨੂੰ ਕੀਤਾ ਢੇਰ ਜੰਮੂ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਦੇ …