Breaking News
Home / Uncategorized / ਨਵੇਂ ਪੀਲਮੈਮੋਰੀਅਲ ‘ਚ ਅਰਜੈਂਟਕੇਅਰਸੈਂਟਰ ਬੁੱਧਵਾਰ ਤੋਂ ਖੁੱਲ੍ਹਿਆ

ਨਵੇਂ ਪੀਲਮੈਮੋਰੀਅਲ ‘ਚ ਅਰਜੈਂਟਕੇਅਰਸੈਂਟਰ ਬੁੱਧਵਾਰ ਤੋਂ ਖੁੱਲ੍ਹਿਆ

ਲੋਕਾਂ ਨੂੰ ਤੁਰੰਤ ਮਿਲੇਗੀ ਮੈਡੀਕਲਮਦਦ
ਬਰੈਂਪਟਨ/ ਬਿਊਰੋ ਨਿਊਜ਼
ਨਵੇਂ ਪੀਲਮੈਮੋਰੀਅਲਸੈਂਟਰਫ਼ਾਰਹੈਲਥਐਂਡਵੈਲਨੈੱਸਕੈਂਪ (ਪੀਲਮੈਮੋਰੀਅਲ) ਅਰਜੈਂਟਕੇਅਰਸੈਂਟਰ (ਯੂ.ਸੀ.ਸੀ.) ਬੁੱਧਵਾਰ 8 ਫਰਵਰੀ ਨੂੰ ਖੁੱਲ੍ਹ ਗਿਆ। ਇਸ ਨਾਲਸੈਂਟਰ ‘ਚ ਆਉਣ ਵਾਲੇ ਮਰੀਜ਼ਾਂ ਨੂੰ ਐਮਰਜੈਂਸੀ ‘ਚ ਮੈਡੀਕਲਮਦਦਮਿਲ ਸਕੇਗੀ। ਆਉਣ ਵਾਲੇ ਮਹੀਨਿਆਂ ਵਿਚਯੂ.ਸੀ.ਸੀ., 20 ਲਿੰਚ ਸਟਰੀਟ ਤੋਂ ਬਰੈਂਪਟਨਸਿਵਿਕਹਸਪਤਾਲ ‘ਚ ਐਮਰਜੈਂਸੀਰੂਮ ‘ਚ ਰਹਿਣਵਾਲੀਭੀੜ ਨੂੰ ਘੱਟ ਕੀਤਾ ਜਾ ਸਕੇਗਾ।
ਯੂ.ਸੀ.ਸੀ. ਵਿਚਮਰੀਜ਼ਾਂ ਨੂੰ ਅਜਿਹੀ ਮੈਡੀਕਲਐਮਰਜੈਂਸੀ ‘ਚ ਇਲਾਜਪ੍ਰਦਾਨਕੀਤਾ ਜਾ ਸਕੇਗਾ, ਜਿਸ ਨਾਲਜਾਨ ਨੂੰ ਜੋਖ਼ਮਨਾਹੋਵੇ।ਸੈਂਟਰਵਿਚਫ੍ਰੈਕਰਸ, ਫਲੂ, ਲੈਸਰੇਸ਼ਨ, ਅਜਿਹੇ ਕੱਟਸ ਜਿਨ੍ਹਾਂ ‘ਤੇ ਟਾਂਕੇ ਲਗਾਉਣਾ ਜ਼ਰੂਰੀਹੋਵੇ, ਮੋਤੀਆਬਿੰਦਸਰਜਰੀ, ਐਂਡੋਸਕੋਪੀ, ਆਰਥੋਸਕੋਪੀਅਤੇ ਛੋਟੀ-ਮੋਟੀ ਗਾਇਨੋਕਾਲੋਜੀਪ੍ਰਕਿਰਿਆਵਾਂ ਲਈਮੈਡੀਕਲਮਦਦ ਦਿੱਤੀ ਜਾਵੇਗੀ। ਇਹ ਸੇਵਾਵਾਂ ਉਦੋਂ ਤੋਂ ਨਹੀਂ ਮਿਲਰਹੀਆਂ, ਜਦੋਂ ਤੋਂ ਪੀਲਮੈਮੋਰੀਅਲਹਸਪਤਾਲ ਨੂੰ 2007 ‘ਚ ਬੰਦਕਰ ਦਿੱਤਾ ਗਿਆ ਸੀ।
ਨਵਾਂ ਸੈਂਅਰਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹਾ ਰਿਹਾਅਤੇ ਪੂਰਾਸਾਲਹਫ਼ਤੇ ਦੇ ਸਾਰੇ ਦਿਨਮਰੀਜ਼ਾਂ ਨੂੰ ਸੇਵਾਵਾਂ ਪ੍ਰਦਾਨਕਰੇਗਾ। ਇਸ ਮੌਕੇ ‘ਤੇ ਡਾ. ਨਾਵੀਦ ਮੁਹੰਮਦ, ਵਾਈਸਪ੍ਰੈਜ਼ੀਡੈਂਟ, ਮੈਡੀਕਲਅਫ਼ੇਅਰਸ ਨੇ ਦੱਸਿਆ ਕਿ ਸਾਡੇ ਕੋਲ ਉਥੇ ਆਉਣ ਵਾਲੇ ਮਰੀਜ਼ਾਂ ਦੀਮੈਡੀਕਲਮਦਦਲਈਯੂ.ਸੀ.ਸੀ. ‘ਚ ਜ਼ਰੂਰੀ ਉਪਕਰਨ ਅਤੇ ਮਨੁੱਖੀ ਸਰੋਤਵੀ ਮੌਜੂਦ ਹਨ। ਉਨ੍ਹਾਂ ਨੇ ਦੱਸਿਆ ਕਿ ਜੇਕਰ ਅਸੀਂ ਇਸ ਨੂੰ ਇਕ ਪ੍ਰਭਾਵੀਸੈਂਟਰ ਬਣਾਉਣਾ ਹੈ ਅਤੇ ਬੀ.ਸੀ.ਐੱਚ. ‘ਚ ਇਲਾਜਲਈ ਉਡੀਕ ਦਾਸਮਾਂ ਘੱਟ ਕਰਨਾ ਚਾਹੁੰਦੇ ਹਨ ਤਾਂ ਸਾਨੂੰ ਇਹ ਯਕੀਨੀਕਰਨਾਪਵੇਗਾ ਕਿ ਮਰੀਜ਼ਾਂ ਨੂੰ ਆਪਣੀਹਾਲਤ ਅਨੁਸਾਰ ਯੂ.ਸੀ.ਸੀ.ਅਤੇ ਬੀ.ਸੀ.ਐੱਚ. ਸੈਂਟਰਵਿਚ ਪਹੁੰਚਣਾ ਹੋਵੇਗਾ। ਬੀਤੇ ਕੁਝ ਹਫ਼ਤਿਆਂ ਤੋਂ ਬੀ.ਸੀ.ਐੱਚ. ‘ਚ ਈ.ਆਰ. ਦੇ ਮਰੀਜ਼ਾਂ ਦੀਗਿਣਤੀਕਾਫ਼ੀ ਵੱਧ ਗਈ ਹੈ ਅਤੇ ਫ਼ਲੂ ਦੇ ਉਦੇਸ਼ ਵੀਕਾਫ਼ੀ ਵੱਧ ਗਏ ਹਨ। ਉਨ੍ਹਾਂ ਨੇ ਕਿਹਾ ਕਿ ਮੀਟਿੰਗਸ ਰੂਮਸ ਨੂੰ ਸਾਫ਼ਕਰਕੇ ਉਨ੍ਹਾਂ ਵਿਚਬੈੱਡਲਗਾਏ ਗਏ ਹਨਅਤੇ ਕੈਫ਼ੇਟੇਰੀਆਖੇਤਰ ਨੂੰ ਵੀਬਦਲ ਕੇ ਅਸਥਾਈਮੇਕਸ਼ਿਫ਼ਟਕਲੀਨਿਕਬਣਾ ਦਿੱਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਬਰੈਂਪਟਨਸਿਵਿਕਵਿਚ 488 ਅਤੇ ਏਟੀਬੀਕੋ ਜਨਰਲਵਿਚ 285 ਮਰੀਜ਼ ਰੋਜ਼ਾਨਾਇਲਾਜਲਈ ਪਹੁੰਚਦੇ ਹਨਅਤੇ ਉਥੇ ਭੀੜ ਵੱਧਦੀ ਜਾ ਰਹੀਹੈ। ਅਜਿਹੇ ਵਿਚ ਅਸੀਂ ਪਹਿਲਾਂ ਤੋਂ ਹੀ ਨਵੇਂ ਬਦਲਾਂ ਨੂੰ ਪ੍ਰਦਾਨਕਰਰਹੇ ਹਨ।
ਡਾ. ਮੁਹੰਮਦ ਨੇ ਦੱਸਿਆ ਕਿ ਇਸ ਤੋਂ ਇਲਾਵਾਕਾਫ਼ੀਮਰੀਜ਼ਾਂ ‘ਚ ਫ਼ਲੂ ਵਰਗੇ ਉਦੇਸ਼ ਦਿਖਾਈ ਦੇ ਰਹੇ ਹਨਅਤੇ ਤੇਜ਼ ਬਰਸਾਤਅਤੇ ਬਰਫ਼ਬਾਰੀ ਦੇ ਕਾਰਨਸੜਕਾਂ ‘ਤੇ ਕਾਫ਼ੀਤਿਲਕਣ ਤੋਂ ਈਆਰਫ਼ਿਜ਼ੀਅਨਸ਼ ਨੂੰ ਫ੍ਰੈਕਰਸਅਤੇ ਕਾਰਹਾਦਸਿਆਂ ‘ਚ ਜ਼ਖ਼ਮੀ ਹੋਏ ਲੋਕਾਂ ਦਾਇਲਾਜਕਰਨਾਪੈਰਿਹਾਹੈ। ਔਸਤਨ ਬੀ.ਸੀ.ਐੱਚ. ‘ਚ ਪ੍ਰਤੀਹਫ਼ਤੇ 600 ਐਂਬੂਲੈਂਸਆਉਂਦੀ ਹੈ ਪਰਹਾਲ ਹੀ ਵਿਚਈਆਰਸਟਾਫ਼ 800 ਤੋਂ ਵਧੇਰੇ ਮਰੀਜ਼ਾਂ ਦਾਇਲਾਜਹਰਹਫ਼ਤੇ ਕਰਰਹੇ ਹਨ, ਜਿਨ੍ਹਾਂ ਨੂੰ ਐਂਬੂਲੈਂਸਰਾਹੀਂ ਲਿਆਂਦਾ ਜਾ ਰਿਹਾ ਹੈ।
451 ਮਿਲੀਅਨਹੈਲਥਕੈਂਪਸ ਨੂੰ ਕਵੀਨਪਾਰਕ ਤੋਂ ਫ਼ੰਡਮਿਲਿਆ ਹੈ ਅਤੇ ਬਰੈਂਪਟਨਟੈਕਸਪੇਅਰਸ ਤੋਂ ਵੀਫ਼ੰਡਮਿਲੇ ਹਨ ਤਾਂ ਜੋ ਵੱਖ-ਵੱਖ ਰੋਗਾਂ ਦੇ ਇਲਾਜਲਈਕਲੀਨਿਕ ਨੂੰ ਸਮਰੱਥ ਬਣਾਇਆ ਗਿਆ ਅਤੇ ਇੱਥੇ ਸਰਜਰੀਜ਼ ਅਤੇ ਡਾਇਗਨੋਸਟਿਕਸਰਵਿਸਜ਼ ਹੋ ਰਹੀਆਂ ਹਨ।ਬਰੈਂਪਟਨਟੈਕਸਪੇਅਰਸ ਨੇ ਵੀਪੀਲਮੈਮੋਰੀਅਲਹੈਲਥਕੈਂਪਪ੍ਰੋਜੈਕਟਲਈ 60 ਮਿਲੀਅਨਡਾਲਰਦਾਫ਼ੰਡਦੇਣਦਾਵਾਅਦਾਕੀਤਾਹੈ।
ਮੁਹੰਮਦ ਨੇ ਕਿਹਾ ਕਿ ਅਸੀਂ ਜਲਦੀ ਹੀ ਬੀ.ਸੀ.ਐੱਚ. ਵਿਚਈਆਰ ਦੇ ਅੰਕੜਿਆਂ ਨੂੰ ਦੇਖੋਗੇ ਅਤੇ ਪੰਜ-ਛੇ ਮਹੀਨਿਆਂ ਵਿਚਯੂ.ਸੀ.ਸੀ. ਵਿਚਮਰੀਜ਼ਾਂ ਦੀਗਿਣਤੀਵਧੀ ਹੋਈ ਦੇਖੋਗੇ। ਇਕ ਸਾਲਬਾਅਦਅੰਕੜੇ ਸਾਹਮਣੇ ਆਉਣ ‘ਤੇ ਹਾਲਾਤ ਸਪੱਸ਼ਟ ਹੋ ਜਾਣਗੇ।
ਓਸਲਰਅਧਿਕਾਰੀਆਂ ਨੇ ਕਿਹਾ ਕਿ ਬਰੈਂਪਟਨਵਾਸੀ ਵੱਡੀ ਗਿਣਤੀਵਿਚਨੇੜੇ ਦੇ ਹਸਪਤਾਲਾਂ ਦੀਵਰਤੋਂ ਕਰਦੇ ਹਨ।ਪੀਲਮੈਮੋਰੀਅਲ ਦੇ ਖੁੱਲ੍ਹਣ ਨਾਲ ਹੁਣ ਲੋਕਾਂ ਨੂੰ ਘਰ ‘ਚ ਹੀ ਆਧੁਨਿਕ ਮੈਡੀਕਲਕੇਅਰਮਿਲਜਾਵੇਗੀ। 2 ਫਰਵਰੀ 1925 ਵਿਚ ਸ਼ੁਰੂਆਤ ਤੋਂ ਬਾਅਦਵਿਸਥਾਰਕਰਦਿਆਂ ਇਹ 366 ਬੈੱਡ ਦਾਹਸਪਤਾਲਬਣ ਗਿਆ। ਓਸਲਰਅਧਿਕਾਰੀਆਂ ਦਾਕਹਿਣਾ ਹੈ ਕਿ ਆਗਿਆ ਮਿਲਣ ਤੋਂ ਬਾਅਦਪੀਲਮੈਮੋਰੀਅਲਦਾ ਫ਼ੇਜ਼-2 ਵੀਬਣਾਇਆਜਾਵੇਗਾ ਅਤੇ ਹਸਪਤਾਲ ‘ਚ ਬੈੱਡਾਂ ਦੀਗਿਣਤੀ ਨੂੰ ਵੀਵਧਾਇਆਜਾਵੇਗਾ।

Check Also

ਭਗਵੰਤ ਮਾਨ ਨੇ ਸੰਜੇ ਸਿੰਘ ਦਾ ਘਰ ਪਹੁੰਚਣ ‘ਤੇ ਕੀਤਾ ਸਵਾਗਤ

ਸੰਸਦ ਮੈਂਬਰ ਨੇ ਮਾਨ ਦੀ ਧੀ ਨੂੰ ਆਸ਼ੀਰਵਾਦ ਦਿੱਤਾ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ …