ਸਰਵੇਖਣ ਵਿਚ ਦਾਅਵਾ ਅਮਰੀਕੀਆਂ ਨੇ ਟਰੰਪ ਨੂੰ ਹਟਾਉਣ ਦਾ ਮਨ ਬਣਾਇਆ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਵਿਚ ਅਗਲੇ ਸਾਲ ਨਵੰਬਰ ਮਹੀਨੇ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਇਸ ਨੂੰ ਲੈ ਕੇ ਸਰਗਰਮੀਆਂ ਵੀ ਤੇਜ਼ ਹੋ ਗਈਆਂ ਹਨ। ਇਸਦੇ ਚੱਲਦਿਆਂ ਇਕ ਤਾਜ਼ਾ ਸਰਵੇਖਣ ਵਿਚ ਕਿਹਾ ਗਿਆ ਹੈ ਕਿ 2020 ਦੀਆਂ ਚੋਣਾਂ ਵਿਚ ਅਮਰੀਕਾ ਦੇ 52 ਫੀਸਦੀ ਵੋਟਰ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਖਾਰਜ ਕਰਨ ਦੀ ਯੋਜਨਾ ਬਣਾ ਰਹੇ ਹਨ। ਉਧਰ ਦੂਜੇ ਪਾਸੇ ਟਰੰਪ ਇਕ ਵਾਰ ਫਿਰ ਰਿਪਬਲੀਕਨਾਂ ਦੇ ਸਮਰਥਨ ਨਾਲ ਦੁਬਾਰਾ ਸੱਤਾ ਵਿਚ ਆਉਣ ਦੀ ਤਿਆਰੀ ਕਰ ਰਹੇ ਹਨ। ਸਰਵੇਖਣ ਕਰਵਾਉਣ ਵਾਲੇ ਸੰਗਠਨ ਰਾਸਮੂਸੇਨ ਨੇ ਕਿਹਾ ਕਿ ਅਸੀਂ ਆਪਣੀ ਰਿਪੋਰਟ ਵਿਚ ਟੈਲੀਫੋਨ ਅਤੇ ਆਨਲਾਈਨ ਸਰਵੇ ਨੂੰ ਸ਼ਾਮਲ ਕੀਤਾ ਹੈ। ਇਸ ਵਿਚ 42 ਫੀਸਦੀ ਅਮਰੀਕੀਆਂ ਨੇ ਕਿਹਾ ਕਿ ਉਹ ਟਰੰਪ ਨੂੰ ਵੋਟ ਦੇਣਗੇ ਅਤੇ 52 ਫੀਸਦੀ ਟਰੰਪ ਦੇ ਖਿਲਾਫ ਵੋਟਿੰਗ ਕਰ ਸਕਦੇ ਹਨ। ਇਸ ਦੇ ਚੱਲਦਿਆਂ 6 ਫੀਸਦੀ ਅਮਰੀਕੀਆਂ ਦੀ ਰਾਏ ਅਜੇ ਸਪੱਸ਼ਟ ਨਹੀਂ ਹੈ।