ਕਰਤਾਰਪੁਰ ਲਾਂਘੇ ਰਾਹੀਂ ਹਰ ਰੋਜ਼ 500 ਸ਼ਰਧਾਲੂ ਗੁਰੂਘਰ ਦੇ ਦਰਸ਼ਨਾਂ ਲਈ ਜਾ ਸਕਣਗੇ
ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਾ ਰਹੇਗਾ ਕੌਰੀਡੋਰ, ਦਰਸ਼ਨ ਕਰਕੇ ਉਸੇ ਦਿਨ ਸ਼ਾਮੀਂ 6 ਵਜੇ ਤੱਕ ਪਰਤਣਾ ਪਵੇਗਾ
ਇਮੀਗ੍ਰੇਸ਼ਨ ਸੈਂਟਰ ‘ਤੇ ਜਾਂਚ ਤੋਂ ਬਾਅਦ ਹੀ ਸ਼ਰਧਾਲੂ ਜਾ ਸਕਣਗੇ ਅੱਗੇ
ਅੰਮ੍ਰਿਤਸਰ : ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਨੇ ਕੌਰੀਡੋਰ ਤੋਂ ਕਰਤਾਰਪੁਰ ਸਾਹਿਬ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਲਈ ਸਕੀਮ ਤਿਆਰ ਕਰ ਲਈ ਹੈ। ਇਸਦੇ ਮੁਤਾਬਕ ਭਾਰਤ ਤੋਂ ਰੋਜ਼ਾਨਾ 500 ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਜਾ ਸਕਣਗੇ। ਇਨ੍ਹਾਂ ਨੂੰ ਪਾਸਪੋਰਟ ਜਾਂ ਵੀਜ਼ੇ ਦੀ ਜ਼ਰੂਰਤ ਨਹੀਂ ਹੋਵੇਗੀ। ਕੌਰੀਡੋਰ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਖੁੱਲ੍ਹਾ ਰਹੇਗਾ। ਸ਼ਰਧਾਲੂਆਂ ਨੂੰ ਉਸੇ ਦਿਨ ਸ਼ਾਮ 6.00 ਵਜੇ ਤੱਕ ਵਾਪਸ ਪਰਤਣਾ ਪਵੇਗਾ। ਇਸ ਮਤੇ ਨੂੰ ਅੰਤਿਮ ਮਨਜੂਰੀ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਭੇਜ ਦਿੱਤਾ ਗਿਆ ਹੈ। ਭਾਰਤ ਅਤੇ ਪਾਕਿਸਤਾਨ ਨੇ ਨਵੰਬਰ ਦੇ ਆਖਰੀ ਹਫਤੇ ਆਪਣੀ-ਆਪਣੀ ਸਰਹੱਦ ‘ਤੇ ਕਰਤਾਰਪੁਰ ਸਾਹਿਬ ਕੌਰੀਡੋਰ ਦਾ ਨੀਂਹ ਪੱਥਰ ਰੱਖਿਆ ਸੀ। ਪਾਕਿਸਤਾਨ ਦਾ ਕਹਿਣਾ ਹੈ ਕਿ ਇਸ ਨੂੰ ਜੂਨ 2019 ਤੱਕ ਬਣਾ ਕੇ ਪੂਰੀ ਤਰ੍ਹਾਂ ਤਿਆਰ ਕਰ ਦਿੱਤਾ ਜਾਵੇਗਾ। ਪਾਕਿਸਤਾਨ ਸਾਫ ਕਰ ਚੁੱਕਾ ਹੈ ਕਿ ਸ਼ਰਧਾਲੂ ਬਿਨਾ ਪਾਸਪੋਰਟ ਅਤੇ ਵੀਜ਼ੇ ਦੇ ਦਰਸ਼ਨ ਕਰ ਸਕਣਗੇ। ਕਰਤਾਰਪੁਰ ਸਾਹਿਬ ਤੱਕ ਜਾਣ ਲਈ ਸਿਰਫ ਟਿਕਟ ਲੈਣੀ ਪਵੇਗੀ। ਦੱਸਿਆ ਗਿਆ ਕਿ ਇਸ ਟਿਕਟ ਲਈ ਹਰ ਸ਼ਰਧਾਲੂ ਨੂੰ 500 ਰੁਪਏ ਦੇਣੇ ਪੈਣਗੇ। ਅਜੇ ਤੱਕ ਇਹ ਸਾਫ ਨਹੀਂ ਹੈ ਕਿ ਇਹ ਫੀਸ ਪਾਕਿਸਤਾਨੀ ਕਰੰਸੀ ਵਿਚ ਦੇਣੀ ਪਵੇਗੀ ਜਾਂ ਭਾਰਤੀ ਕਰੰਸੀ ਵਿਚ। ਕੌਰੀਡੋਰ ਖੋਲ੍ਹਣ ਲਈ ਕਰੀਬ 32 ਸਾਲ ਤੋਂ ਅਰਦਾਸ ਕਰਨ ਵਾਲੇ ਬੀ.ਐਸ. ਗੋਰਾਇਆ ਦਾ ਕਹਿਣਾ ਹੈ ਕਿ 500 ਰੁਪਏ ਫੀਸ ਬਹੁਤ ਜ਼ਿਆਦਾ ਹੈ। ਇਸ ਨੂੰ 15 ਤੋਂ 20 ਰੁਪਏ ਤੱਕ ਕਰਨਾ ਚਾਹੀਦਾ ਹੈ। ਕੌਰੀਡੋਰ ਜ਼ਰੀਏ ਸਿਰਫ 500 ਸ਼ਰਧਾਲੂਆਂ ਨੂੰ ਦਰਸ਼ਨ ਦੀ ਮਨਜੂਰੀ ਦੇਣਾ ਵੀ ਨਾਇਨਸਾਫੀ ਹੈ।
ਇਕ ਮਹੀਨਾ ਪਹਿਲਾਂ ਦੋਵੇਂ ਪਾਸੇ ਰੱਖੇ ਗਏ ਸਨ ਨੀਂਹ ਪੱਥਰ ਭਾਰਤ ਨੇ 26 ਨਵੰਬਰ ਨੂੰ ਕੌਰੀਡੋਰ ਦਾ ਨੀਂਹ ਪੱਥਰ ਰੱਖਿਆ ਸੀ। ਜਦਕਿ ਪਾਕਿਸਤਾਨ ਨੇ ਦੋ ਦਿਨ ਬਾਅਦ 28 ਨਵੰਬਰ ਨੂੰ। ਨੀਂਹ ਪੱਥਰ ਰੱਖੇ ਨੂੰ ਇਕ ਮਹੀਨੇ ਦਾ ਸਮਾਂ ਹੋ ਚੁੱਕਾ ਹੈ, ਪਰ ਭਾਰਤ ਵਾਲੇ ਪਾਸੇ ਕੋਈ ਖਾਸ ਕੰਮ ਨਹੀਂ ਹੋ ਸਕਿਆ ਹੈ, ਜਦਕਿ ਪਾਕਿਸਤਾਨ ਨੇ ਆਪਣੇ ਹਿੱਸੇ ਵਿਚ ਕੰਸਟਰੱਕਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਇਸ ਨੂੰ ਛੇ ਮਹੀਨੇ ਵਿਚ ਪੂਰਾ ਕਰ ਦਿੱਤਾ ਜਾਵੇਗਾ।
ਸਰਹੱਦ ਤੋਂ ਗੁਰਦੁਆਰਾ ਸਾਹਿਬ ਤੱਕ ਸਪੈਸ਼ਲ ਬੱਸ ਸੇਵਾ :ਸਰਹੱਦ ‘ਤੇ ਕਸਟਮ ਅਤੇ ਇਮੀਗ੍ਰੇਸ਼ਨ ਸੈਂਟਰ ਬਣਾਇਆ ਜਾਵੇਗਾ। ਇੱਥੇ ਫਾਈਨਲ ਜਾਂਚ ਤੋਂ ਬਾਅਦ ਹੀ ਸ਼ਰਧਾਲੂ ਅੱਗੇ ਜਾ ਸਕਣਗੇ। ਇਸ ਤੋਂ ਅੱਗੇ ਗੁਰਦੁਆਰਾ ਸਾਹਿਬ ਤੱਕ ਪਾਕਿਸਤਾਨ ਸਰਕਾਰ ਸਪੈਸ਼ਲ ਬੱਸ ਚਲਾਏਗੀ। ਇੱਥੇ ਪੈਦਲ ਜਾਣ ਲਈ ਮਨਾਹੀ ਹੋਵੇਗੀ। ਪੂਰੇ ਰਸਤੇ ਵਿਚ ਸਖਤ ਸੁਰੱਖਿਆ ਵੀ ਰਹੇਗੀ।
ਭਾਰਤ ਸਰਕਾਰ ਦੀ ਸੇਵਾ : ਸਾਢੇ ਚਾਰ ਮਹੀਨਿਆਂ ‘ਚ ਕੋਰੀਡੋਰ ਤਿਆਰ ਕਰਨ ਦਾ ਸੀ ਦਾਅਵਾਇਕ ਮਹੀਨੇ ‘ਚ ਇਕ ਇੱਟ ਵੀ ਨਹੀਂ ਲਾਈ
ਪਾਕਿਸਤਾਨ ਦੇ ਕਰਤਾਰਪੁਰ ‘ਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਲਾਂਘਾ ਖੋਲ੍ਹਣ ਦੀ ਵਰ੍ਹਿਆਂ ਦੀ ਮੰਗ ਨੂੰ ਮਨਜ਼ੂਰ ਕੀਤਿਆਂ ਤੇ ਨੀਂਹ ਪੱਥਰ ਰੱਖਿਆਂ ਇਕ ਮਹੀਨਾ ਗੁਜ਼ਰ ਗਿਆ ਪਰ ਇਸ ਦੌਰਾਨ ਕੀਤੇ ਗਏ ਵਾਅਦੇ ਕਿ ਸਾਢੇ ਚਾਰ ਮਹੀਨਿਆਂ ਵਿਚ ਕਰਤਾਰਪੁਰ ਕੋਰੀਡੋਰ ਤਿਆਰ ਹੋ ਜਾਵੇਗਾ, ਹਵਾ ‘ਚ ਹੀ ਦਿਖ ਰਹੇ ਹਨ। ਇਕ ਮਹੀਨੇ ‘ਚ ਇਕ ਇੰਚ ਵੀ ਭਾਰਤ ਵਾਲੇ ਪਾਸਿਓਂ ਕੰਮ ਨਹੀਂ ਹੋਇਆ। 26 ਨਵੰਬਰ ਨੂੰ ਉਪ ਰਾਸ਼ਟਰਪਤੀ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਨੀਂਹ ਪੱਥਰ ਰੱਖਿਆ ਸੀ ਪਰ ਕੋਈ ਵੀ ਕਾਰਜ ਹੁੰਦਾ ਦਿਖਾਈ ਨਹੀਂ ਦੇ ਰਿਹਾ, ਇਕ ਮਹੀਨੇ ‘ਚ ਇਕ ਇੱਟ ਵੀ ਨਹੀਂ ਲਗਾਈ ਗਈ, ਜਦੋਂਕਿ ਦੂਜੇ ਪਾਸੇ ਪਾਕਿਸਤਾਨ ਵਾਲੇ ਪਾਸੇ ਕੰਮ ਤੇਜੀ ਨਾਲ ਚੱਲ ਰਿਹਾ ਹੈ।
Home / Uncategorized / ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਹਰ ਸ਼ਰਧਾਲੂ ਨੂੰ ਦੇਣੀ ਪਵੇਗੀ 500 ਰੁਪਏ ਫੀਸ
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …