Breaking News
Home / ਹਫ਼ਤਾਵਾਰੀ ਫੇਰੀ / ਬਰੈਂਪਟਨ ‘ਚ ਪਟਾਕਿਆਂ ‘ਤੇ ਪਾਬੰਦੀ

ਬਰੈਂਪਟਨ ‘ਚ ਪਟਾਕਿਆਂ ‘ਤੇ ਪਾਬੰਦੀ

ਸਰਬਸੰਮਤੀ ਨਾਲ ਮਤਾ ਹੋਇਆ ਪਾਸ, ਉਲੰਘਣਾ ਕਰਨ ਵਾਲੇ ਨੂੰ ਹੋਵੇਗਾ ਜੁਰਮਾਨਾ
ਟੋਰਾਂਟੋ/ਬਿਊਰੋ ਨਿਊਜ਼ : ਬਰੈਂਪਟਨ ਦੇ ਸਿਟੀ ਕੌਂਸਲਰ ਡੈਨਿਸ ਕੀਨਨ ਨੇ ਕੌਂਸਲ ਮੀਟਿੰਗ ਵਿੱਚ ਇੱਕ ਮਤਾ ਪੇਸ਼ ਕੀਤਾ ਜੋ ਬਰੈਂਪਟਨ ਵਿੱਚ ਵਸਨੀਕਾਂ ਨੂੰ ਪਟਾਕਿਆਂ ਦੀ ਵਰਤੋਂ ਕਰਨ ਜਾਂ ਖਰੀਦਣ ‘ਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕਰਦਾ ਹੈ। ਜਿਸ ਨੂੰ ਕੌਂਸਲਰਾਂ ਦੀ ਸਹਿਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ। ਨਵੇਂ ਨਿਯਮਾਂ ਦੇ ਤਹਿਤ, ਬਰੈਂਪਟਨ ਵਿੱਚ ਪਟਾਕੇ ਚਲਾਉਣ ‘ਤੇ ਜੁਰਮਾਨਾ 500 ਡਾਲਰ ਤੱਕ ਵਧ ਸਕਦਾ ਹੈ ਅਤੇ ਪਟਾਕੇ ਵੇਚਣ ‘ਤੇ ਜੁਰਮਾਨਾ 1,000 ਡਾਲਰ ਹੋ ਗਿਆ ਹੈ। ਨਵੇਂ ਉਪ-ਨਿਯਮ ਦੇ ਤਹਿਤ ਬਰੈਂਪਟਨ ਵਿੱਚ ਪਟਾਕਿਆਂ ਦੀ ਵਰਤੋਂ ਕਰਨ ਲਈ ਸਿਰਫ਼ ਫਿਲਮ ਇੰਡਸਟਰੀ ਅਤੇ ਸਿਟੀ ਨੂੰ ਪਰਮਿਟ ਲੈਣ ਦੀ ਇਜਾਜ਼ਤ ਹੋਵੇਗੀ। ਨਵੀਂ ਕੌਂਸਲ ਟੀਮ ਮੇਅਰ ਪੈਟਰਿਕ ਬ੍ਰਾਊਨ, ਡਿਪਟੀ ਮੇਅਰ ਹਰਕੀਰਤ ਸਿੰਘ, ਰੀਜਨਲ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ, ਮਾਈਕਲ ਪਲੈਸਚੀ, ਪਾਲ ਵਿਸੇਂਟ, ਰੋਵੇਨਾ ਸੈਂਟੋਸ, ਨਵਜੀਤ ਕੌਰ ਬਰਾੜ, ਰੌਡ ਪਾਵਰ, ਮਾਰਟਿਨ ਮੇਡੀਰੋਜ਼ ਅਤੇ ਪੈਟ ਫੋਰਟੀਨੀ ਵੱਲੋਂ ਇਸ ਮਤੇ ਨੂੰ ਸਰਬ-ਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ। ਯਾਦ ਰਹੇ ਸ਼ਹਿਰ ਵਿੱਚ ਦਿਵਾਲੀ ਮੌਕੇ ਚੱਲੇ ਅਥਾਹ ਪਟਾਕਿਆਂ ਦੀ ਸਾਰੇ ਪਾਸੇ ਤੋ ਨਿੰਦਾ ਹੋਈ ਸੀ।
ਸਿਟੀ ਦੀ ਸਰਵਿਸ ਬਰੈਂਪਟਨ ਟੀਮ ਨੂੰ 2022 ‘ਚ ਅਤਿਸ਼ਬਾਜ਼ੀ ਨਾਲ ਸਬੰਧਤ 1491 ਕਾਲਾਂ ਪ੍ਰਾਪਤ ਹੋਈਆਂ, ਜੋ ਕਿ 2018 ਵਿਚ ਮਿਲੀਆਂ 492 ਸ਼ਿਕਾਇਤਾਂ ਤੋਂ ਵੱਧ ਹਨ। ਇਨ੍ਹਾਂ ਵਿਚੋਂ ਅਕਤੂਬਰ ਮਹੀਨੇ ਵਿਚ ਦੀਵਾਲੀ ਦੇ ਜਸ਼ਨਾਂ ਦੌਰਾਨ ਪਟਾਕਿਆਂ ਦੀਆਂ 1000 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ।

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …