Breaking News
Home / ਹਫ਼ਤਾਵਾਰੀ ਫੇਰੀ / ਅਸੀਮ ਮੁਨੀਰ ਹੋਣਗੇ ਪਾਕਿ ਦੇ ਨਵੇਂ ਆਰਮੀ ਚੀਫ

ਅਸੀਮ ਮੁਨੀਰ ਹੋਣਗੇ ਪਾਕਿ ਦੇ ਨਵੇਂ ਆਰਮੀ ਚੀਫ

ਇਸਲਾਮਾਬਾਦ : ਲੈਫਟੀਨੈਂਟ ਜਨਰਲ ਅਸੀਮ ਮੁਨੀਰ ਪਾਕਿਸਤਾਨ ਦੇ ਨਵੇਂ ਆਰਮੀ ਚੀਫ ਹੋਣਗੇ। ਉਹ ਆਈ.ਐਸ.ਆਈ. ਦੇ ਚੀਫ ਵੀ ਰਹਿ ਚੁੱਕੇ ਹਨ। ਦੱਸਣਯੋਗ ਹੈ ਕਿ ਥਲ ਸੈਨਾ ਦੇ ਮੌਜੂਦਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੀ ਥਾਂ ਲੈਫਟੀਨੈਂਟ ਜਨਰਲ ਅਸੀਮ ਮੁਨੀਰ ਨੂੰ ਨਵਾਂ ਮੁਖੀ ਚੁਣਿਆ ਗਿਆ ਹੈ। ਕਮਰ ਜਾਵੇਦ ਬਾਜਵਾ ਤਿੰਨ ਸਾਲ ਦੇ ਵਾਧੇ ਤੋਂ ਬਾਅਦ 29 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਲੈਫਟੀਨੈਂਟ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਨੂੰ ਜੁਆਇੰਟ ਚੀਫ਼ ਆਫ ਸਟਾਫ਼ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਹੈ। ਜਨਰਲ ਮੁਨੀਰ, ਕਮਰ ਜਾਵੇਦ ਬਾਜਵਾ ਦੇ ਚਹੇਤੇ ਰਹੇ ਹਨ ਅਤੇ ਉਹ ਚਾਹੁੰਦੇ ਸਨ ਕਿ ਮੁਨੀਰ ਫੌਜ ਮੁਖੀ ਬਣੇ। ਅਕਤੂਬਰ 2018 ਵਿਚ ਮੁਨੀਰ ਨੂੰ ਬਾਜਵਾ ਦੀ ਸਿਫਾਰਸ਼ ‘ਤੇ ਹੀ ਖੁਫੀਆ ਏਜੰਸੀ ਆਈ.ਐਸ.ਆਈ. ਦਾ ਮੁਖੀ ਬਣਾਇਆ ਗਿਆ ਸੀ, ਪਰ ਅੱਠ ਮਹੀਨੇ ਬਾਅਦ ਹੀ ਇਮਰਾਨ ਖਾਨ ਸਰਕਾਰ ਵਲੋਂ ਉਸ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।

 

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …