4.3 C
Toronto
Wednesday, October 29, 2025
spot_img
HomeਕੈਨੇਡਾFrontਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਗੀਤ ਦਾ...

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਗੀਤ ਦਾ ਪੋਸਟਰ ਕੀਤਾ ਰਿਲੀਜ਼


23 ਦਸੰਬਰ ਨੂੰ ਯੂ ਟਿਊਬ ’ਤੇ ਰਿਲੀਜ਼ ਕੀਤਾ ਜਾਵੇਗਾ ਗੀਤ ‘ਦੱਸ ਮਾਏ’
ਚਮਕੌਰ ਸਾਹਿਬ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਾਹਿਬਜ਼ਾਦਿਆਂ ਨੂੰ ਸਮਰਪਿਤ ਧਾਰਮਿਕ ਗੀਤ ‘ਦੱਸ ਮਾਏ’ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਸ਼ਬਦ ਗੁਰਬਾਣੀ ਪ੍ਰੋਡਕਸ਼ਨ ਵੱਲੋਂ ਤਿਆਰ ਕੀਤਾ ਗਿਆ ਇਹ ਧਾਰਮਿਕ ਗੀਤ ਬੀਬੀ ਪਿ੍ਰਆ ਕੌਰ ਦੀ ਸੁਰੀਲੀ ਅਵਾਜ ਵਿੱਚ ਗਾਇਆ ਗਿਆ ਹੈ। ਇਸ ਗੀਤ ਨੂੰ ਗਰਜਾ ਸਿੰਘ ਮਾਣਕਪੁਰ ਸ਼ਰੀਫ਼ ਨੇ ਆਪਣੇ ਸੰਗੀਤ ਨਾਲ ਸ਼ਿੰਗਾਾਰਿਆ ਹੈ ਅਤੇ ਇਸ ਗੀਤ ਨੂੰ ਬਲਜੀਤ ਚੁੰਬਰ ਨੇ ਲਿਖਿਆ ਹੈ। ਇਸਦੇ ਡੀਓਪੀ ਗੁਰੀ ਕੂੰਨਰ ਹਨ ਅਤੇ ਵੀਡਿਓ ਗੁਰਦੀਪ ਸਿੰਘ ਨੇ ਬਣਾਇਆ ਹੈ। ਗੁਰਸੁਬੇਗਬੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਮਸਤਗੜ੍ਹ ਇਸਦੇ ਨਿਰਮਾਤਾ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਚਮਕੌਰ ਸਾਹਿਬ ਨੂੰ ਪੈਦਲ ਯਾਤਰਾ ਸ਼ੁਰੂ ਕਰਨ ਮੌਕੇ ਇਸ ਧਾਰਮਿਕ ਗੀਤ ਦੇ ਪੋਸਟਰ ਨੂੰ ਰਿਲੀਜ਼ ਕੀਤਾ। ਇਹ ਗੀਤ 23 ਦਸੰਬਰ ਨੂੰ ਯੂ ਟਿਉਬ ਤੇ ਰਿਲੀਜ਼ ਕੀਤਾ ਜਾਵੇਗਾ। ਇਸ ਮੌਕੇ ਸਤਨਾਮ ਸਿੰਘ ਟਾਂਡਾ ਪੁਆਧ ਅਤੇ ਗੁਰਪ੍ਰੀਤ ਸਿੰਘ ਸਲੇਮਪੁਰ ਵੀ ਹਾਜਰ ਸਨ।

RELATED ARTICLES
POPULAR POSTS