Home / ਕੈਨੇਡਾ / Front / ਰੂਸ ਦੇ ਕਜਾਨ ’ਚ 9/11 ਵਰਗਾ ਹਮਲਾ

ਰੂਸ ਦੇ ਕਜਾਨ ’ਚ 9/11 ਵਰਗਾ ਹਮਲਾ


ਯੂਕਰੇਨ ਨੇ 8 ਡਰੋਨ ਦਾਗੇ, 6 ਰਿਹਾਇਸ਼ੀ ਇਮਾਰਤਾਂ ਨੂੰ ਬਣਾਇਆ ਨਿਸ਼ਾਨਾ
ਮਾਸਕੋ/ਬਿਊਰੋ ਨਿਊਜ਼ : ਰੂਸ ਦੇ ਕਜਾਨ ਸ਼ਹਿਰ ’ਚ ਅੱਜ ਸ਼ਨੀਵਾਰ ਨੂੰ 9/11 ਵਰਗਾ ਹਮਲਾ ਹੋਇਆ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਯੂਕਰੇਨ ਨੇ ਕਜਾਨ ’ਚ ਡਰੋਨ ਹਮਲੇ ਕੀਤੇ ਜਿਨ੍ਹਾਂ ਵਿਚੋਂ 6 ਰਿਹਾਇਸ਼ੀ ਇਮਾਰਤਾਂ ’ਤੇ ਕੀਤੇ ਗਏ। ਕਜ਼ਾਨ ਸ਼ਹਿਰ ਰੂਸ ਦੀ ਰਾਜਧਾਨੀ ਮਾਸਕੋ ਤੋਂ 800 ਕਿਲੋਮੀਟਰ ਦੂਰ ਹੈ ਅਤੇ ਇਸ ਹਮਲੇ ਦੌਰਾਨ ਹੋਏ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ। ਸ਼ੋਸ਼ਲ ਮੀਡੀਆ ’ਤੇ ਹਮਲੇ ਦੇ ਕਈ ਵੀਡੀਓ ਵਾਇਰਲ ਹੋ ਰਹੇ ਹਨ, ਜਿਨ੍ਹਾਂ ’ਚ ਕਈ ਡਰੋਨ ਇਮਾਰਤਾਂ ਨਾਲ ਟਕਰਾਉਂਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਹਮਲਿਆਂ ਤੋਂ ਬਾਅਦ ਰੁਸ ਨੇ ਦੋ ਏਅਰਪੋਰਟਾਂ ਨੂੰ ਬੰਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ 2001 ’ਚ ਅਮਰੀਕਾ ’ਚ ਅੱਤਵਾਦੀਆਂ ਨੇ ਵਰਲਡ ਟਰੇਡ ਸੈਂਟਰ ’ਤੇ ਇਸ ਤਰ੍ਹਾਂ ਦਾ ਹੀ ਹਮਲਾ ਕੀਤਾ ਸੀ। ਇਨ੍ਹਾਂ ’ਚ ਤਿੰਨ ਜਹਾਜ਼ ਇਕ-ਇਕ ਕਰਕੇ ਅਮਰੀਕਾ ਦੀਆਂ ਤਿੰਨ ਇਮਾਰਤਾਂ ’ਚ ਕਰੈਸ਼ ਕੀਤੇ ਗਏ ਸਨ। ਪਹਿਲਾ ਹਮਲਾ 8 :45 ’ਤੇ ਹੋਇਆ, ਦੂਜਾ ਇਸ ਤੋਂ 18 ਮਿੰਟ ਬਾਅਦ ਵਰਲਡ ਟਰੇਡ ਸੈਂਟਰ ਦੇ ਨਾਰਥ ਟਾਵਰ ਨਾਲ ਜਦਕਿ ਇਸ ਤੋਂ 18 ਮਿੰਟ ਬਾਅਦ ਬੋਇੰਗ 767 ਬਿਲਡਿੰਗ ਦੇ ਸਾਊਥ ਟਾਵਰ ਨਾਲ ਜਾ ਟਕਰਾਇਆ ਸੀ।

Check Also

ਕਿਸਾਨਾਂ ਵਲੋਂ ਪੰਜਾਬ ਬੰਦ ਰਿਹਾ ਸਫਲ

ਬਜ਼ਾਰ ਰਹੇ ਸੁੰਨੇ, ਬੱਸਾਂ ਤੇ ਰੇਲਾਂ ਰਹੀਆਂ ਬੰਦ, ਸੜਕਾਂ ’ਤੇ ਹੋਈ ਤਕਰਾਰ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨ …