ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਐਤਵਾਰ ਇੰਡੀਅਨ ਐਕਸ-ਸਰਵਿਸਮੈਨ ਐਸੋਸੀਏਸ਼ਨ ਦੀ ਬ੍ਰਿਗੇਡੀਅਰ ਨਵਾਬ ਸਿੰਘ ਹੀਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਵਿਚ ਵੱਡੀ ਗਿਣਤੀ ਵਿਚ ਸਾਬਕਾ ਸੈਨਕਾਂ ਨੇ ਸ਼ਿਰਕਤ ਕੀਤੀ। ਇਸ ਵਾਰ ਪਹਿਲੀ ਮੀਟਿੰਗ ਨਾਲੋਂ ਵੀ ਵੱਧ ਗਿਣਤੀ ਵਿਚ ਭਾਰਤ ਦੇ ਸੇਵਾ ਮੁਕਤ ਸੈਨਕਾਂ ਨੇ ਇਸ ਵਿਚ ਹਿੱਸਾ ਲਿਆ।
ਮੀਟਿੰਗ ਵਿਚ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਕਿਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਸਥਾ ਵਲੋਂ ਕਾਂਸਲੇਟ ਜਨਰਲ ਆਫ ਇੰਡੀਆ ਦੇ ਸਹਿਯੋਗ ਨਾਲ, ਕਨੇਡਾ ਵਿਚ ਰਹਿ ਰਹੇ ਪੈਂਨਸ਼ਨਰਾਂ ਲਈ, 6 ਨਵੰਬਰ 2016, ਐਤਵਾਰ ਨੂੰ ਗੁਰੁ ਤੇਗ ਬਹਾਦਰ ਇਨਟਰਨੈਸ਼ਨਲ ਸਕੂਲ, ਜੋ 180 ਸੈਂਡਲਵੂਡ ਪਾਰਕਵੇ ਤੇ ਸਥਿਤ ਹੈ, ਵਿਚ ਲਾਈਫ ਸਰਟੀਫੀਕੇਟ ਬਣਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਮੇਂ ਸਾਬਕਾ ਸੈਨਕਾਂ ਤੋਂ ਇਲਾਵਾ ਭਾਰਤ ਵਿਚਲੇ ਦੂਸਰੇ ਮਹਿਕਮਿਆਂ ਤੋਂ ਰਟਾਇਰ ਹੋਏ ਪੈਂਨਸ਼ਨਰ ਵੀ ਆਪਣਾ ਲਾਈਫ ਸਰਟੀਫੀਕੇਟ ਬਣਾ ਸਕਣਗੇ। ਇਹ ਸਕੂਲ ਕਨੇਡੀ ਅਤੇ ਸੈਂਡਲਵੂੱਡ ਦੇ ਚੌਕ ਉੱਤੇ ਸਥਿਤ ਹੈ। ਪ੍ਰਿੰਸੀਪਲ ਸੰਜੀਵ ਧਵਨ ਵਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਰਟੀਫੀਕੇਟ ਬਣਵਾਉਣ ਵਾਲਿਆਂ ਦੀ ਪਹਿਲਾਂ ਲਿਸਟ ਬਣਾ ਲਈ ਜਾਵੇ ਅਤੇ ਉਨ੍ਹਾਂ ਨੂੰ ਆਉਣ ਲਈ ਵਕਤ ਦਿੱਤਾ ਜਾਵੇ, ਤਾਂ ਜੋ ਕਿਸੇ ਨੂੰ ਜਿਆਦਾ ਉਡੀਕਣਾ ਨਾ ਪਵੇ। ਇਸ ਲਿਸਟ ਵਿਚ ਅਪਣਾ ਨਾਂ ਦਰਜ ਕਰਵਾਉਣ ਲਈ ਉਨ੍ਹਾਂ ਦੇ ਦਫਤਰ (905 840 4500) ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਸੰਸਥਾ ਵੱਲੋਂ 19 ਨਵੰਬਰ 2016 ਨੂੰ ਲਿੰਕਨ ਅਲੈਗਜ਼ੈਂਡਰ ਸੀਨੀਅਰ ਸਕੰਡਰੀ ਸਕੂਲ ਜੋ 3545 ਮਾਰਨਿੰਗ ਸਟਾਰ ਡਰਾਇਵ ਮਿਸੀਸਾਗਾ ਵਿਚ ਸਥਿਤ ਹੈ, ਵਿਚ ਵੀ ਇਸ ਇਲਾਕੇ ਵਿਚ ਰਹਿਣ ਵਾਲੇ ਪੈਨਸ਼ਨਰਾਂ ਲਈ ਲਾਈਫ ਸਰਟੀਫੀਕੇਟ ਬਣਾਉਣ ਦਾ ਪ੍ਰਬੰਧ ਕੀਤਾ ਜਾਵੇਗਾ।
ਐਸੋਸੀਏਸ਼ਨ ਬਾਰੇ ਜਾਂ ਲਾਈਫ ਸਰਟੀਫੀਕੇਟ ਬਣਾਉਣ ਦੇ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ ਬਰਗੇਡੀਅਰ ਨਵਾਬ ਸਿੰਘ ਹੀਰ (647 609 2633), ਕਰਨਲ ਗੁਰਮੇਲ ਸਿੰਘ ਸੋਹੀ (647 878 7644) ਜਾਂ ਕੈਪਟਨ ਰਣਜੀਤ ਸਿੰਘ ਧਾਲੀਵਾਲ (647 760 9001) ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸਕੂਲ ਦੇ ਅਡਰੈਸ ਬਾਰੇ ਪ੍ਰਿੰਸੀਪਲ ਸੰਜੀਵ ਧਵਨ (647 407 6600) ਨਾਲ ਵੀ ਸੰਪਰਕ ਕਰ ਸਕਦੇ ਹੋ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …