1.3 C
Toronto
Friday, November 14, 2025
spot_img
Homeਕੈਨੇਡਾਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਨੇ ਭਾਰਤ ਦਾ ਆਜ਼ਾਦੀ ਦਿਵਸ ਮਨਾਇਆ ਅਤੇ...

ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਨੇ ਭਾਰਤ ਦਾ ਆਜ਼ਾਦੀ ਦਿਵਸ ਮਨਾਇਆ ਅਤੇ ਕਲੱਬ ਦੇ ਅਹੁਦੇਦਾਰਾਂ ਦੀ ਨਵੀਂ ਚੋਣ ਕੀਤੀ

logo-2-1-300x105ਬਰੈਂਪਟਨ/ਬਿਊਰੋ ਨਿਊਜ਼
ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਨੇ ਐਤਵਾਰ 11 ਸਤੰਬਰ ਨੂੰ ਬਲੂ ਓਕ ਪਾਰਕ ਵਿਚ ਸ਼ਾਮੀਂ 4.00 ਵਜੇ ਭਾਰਤ ਦਾ 70ਵਾਂ ਅਜ਼ਾਦੀ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ।
ਸਮਾਗਮ ਦੀ ਕਾਰਵਾਈ ਸ਼ੁਰੂ ਕਰਦਿਆਂ ਮਹਿੰਦਰਪਾਲ ਵਰਮਾ ਜਨਰਲ ਸੈਕਟਰੀ ਨੇ ਸਾਰੇ ਆਏ ਵੀਰਾਂ ਦਾ ਸਵਾਗਤ ਕੀਤਾ ਅਤੇ ਸਾਰਿਆਂ ਨੇ ਖੜ੍ਹੇ ਹੋ ਕੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਅਤੇ ਦੋ ਮਿੰਟ ਦਾ ਮੋਨ ਧਾਰ ਕੇ ਅਜ਼ਾਦੀ ਹਾਸਲ ਕਰਨ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰੀਤਮ ਸਿੰਘ ਸਿੱਧੂ, ਬਲਬੀਰ ਸਿੰਘ ਚੀਮਾ, ਜਗਰੂਪ ਸਿੰਘ ਅਤੇ ਮੋਹਨ ਲਾਲ ਵਰਮਾ ਵਲੋਂ ਸ਼ਾਨਦਾਰ ਕਵਿਤਾਵਾਂ ਪੜ੍ਹ ਕੇ ਸਭ ਨੂੰ ਨਿਹਾਲ ਕੀਤਾ। ਮੋਹਨ ਲਾਲ ਵਰਮਾ ਖਜ਼ਾਨਚੀ ਵਲੋਂ ਕਲੱਬ ਦਾ ਸਾਲ ਭਰ ਦਾ ਹਿਸਾਬ ਪੇਸ਼ ਕੀਤਾ ਅਤੇ ਸਰਬਸੰਮਤੀ ਨਾਲ ਪਾਸ ਹੋਇਆ। ਨਿਰਮਲ ਸਿੰਘ ਸੰਧੂ ਮੀਤ ਪ੍ਰਧਾਨ ਨੇ ਪਿਛਲੇ ਲਾਏ ਦੋਵਾਂ ਟੂਰਾਂ ਦਾ ਹਿਸਾਬ ਪੇਸ਼ ਕੀਤਾ ਅਤੇ ਪ੍ਰਵਾਨਗੀ ਲਈ ਅਤੇ ਅਜ਼ਾਦੀ ਹਾਸਲ ਦੀ ਜੱਣੋ ਜਹਿਦ ਦਾ ਵਿਸਥਾਰ ਲਾਲ ਚਾਨਣਾ ਪਾਇਆ। ਪ੍ਰਧਾਨ ਸੋਹਣ ਸਿੰਘ ਤੂਰ ਨੇ ਸਾਰੇ ਵੀਰਾਂ ਨੂੰ ਅਜ਼ਾਦੀ ਦਿਵਸ ਦੀ ਵਧਾਈ ਦਿੱਤੀ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਬਾਅਦ ਵਿਚ ਪ੍ਰਧਾਨ ਨੇ ਹਾਊਸ ਅੱਗੇ ਆਪਣਾ ਅਸਤੀਫਾ ਪੇਸ਼ ਕੀਤਾ ਅਤੇ ਅਗਲੀ ਚੋਣ ਦੀ ਬੇਨਤੀ  ਕੀਤੀ। ਸਾਰਿਆਂ ਨੇ ਸਰਬਸੰਮਤੀ ਨਾਲ ਹੇਠ ਲਿਖੇ ਅਹੁਦੇਦਾਰਾਂ ਦੀ ਚੋਣ ਕੀਤੀ।  ਸੋਹਣ ਸਿੰਘ ਤੂਰ ਚੇਅਰਮੈਨ, ਨਿਰਮਲ ਸਿੰਘ ਸੰਧੂ ਪ੍ਰਧਾਨ, ਹਰਭਗਵੰਤ ਸਿੰਘ ਸੋਹੀ ਸੀਨੀਅਰ ਮੀਤ ਪ੍ਰਧਾਨ, ਅਮਰੀਕ ਸਿੰਘ ਬਾਸੀ ਮੀਤ ਪ੍ਰਧਾਨ, ਮਹਿੰਦਰਪਾਲ ਵਰਮਾ ਖਜ਼ਾਨਚੀ, ਪਰਗਟ ਸਿੰਘ ਮੀਤ ਖਜ਼ਾਨਚੀ ਅਤੇ ਡਾਇਰੈਕਟਰਜ਼ ਚਰਨਜੀਤ ਸਿੰਘ ਚੀਮਾ, ਗੁਰਮੇਲ ਸਿੰਘ ਸੰਧੂ, ਸੁਰਿੰਦਰ ਸਿੰਘ ਗਰੇਵਾਲ, ਪ੍ਰੇਮ ਕੌਸ਼ਲ, ਗੁਰਮੇਲ ਸਿੰਘ ਚੀਮਾ, ਮੋਹਨ ਸਿੰਘ ਅਤੇ ਦਿਲਬਰ ਸਿੰਘ ਗਰੇਵਾਲ ਚੁਣੇ ਗਏ। ਅਖੀਰ ਵਿਚ ਨਿਰਮਲ ਸਿੰਘ ਪ੍ਰਧਾਨ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਪੂਰੇ ਸਹਿਯੋਗ ਦੀ ਮੰਗ ਕੀਤੀ ਅਤੇ ਆਪਣੀ ਸੇਵਾ ਤਨਦੇਹੀ ਨਾਲ ਕਰਨ ਦਾ ਵਚਨ ਦਿੱਤਾ। ਕਲੱਬ ਵਲੋਂ ਸੋਹਣ ਸਿੰਘ ਤੂਰ ਨੂੰ ਉਨ੍ਹਾਂ ਦੀ ਕਲੱਬ ਪ੍ਰਤੀ ਸੇਵਾ ਨੂੰ ਦੇਖਦਿਆਂ ਕਲੱਬ ਵਲੋਂ ਇਕ ਪਲੇਕ ਭੇਟ ਕੀਤੀ ਗਈ ਅਤੇ ਸਾਰਿਆਂ ਨੇ ਚਾਹ ਮਿਠਾਈ, ਪਕੌੜਿਆਂ ਦਾ ਅਨੰਦ ਮਾਣਿਆ। ਕੁਰਸੀਆਂ ਦੀ ਸੇਵਾ ਲਾਭ ਸਿੰਘ ਡਾਇਰੈਕਟਰ ਅਤੇ ਗੁਰਮੇਲ ਸਿੰਘ ਝੱਜ ਵਲੋਂ ਨਿਭਾਈ ਗਈ।

RELATED ARTICLES
POPULAR POSTS