14.3 C
Toronto
Monday, September 28, 2026
spot_img
Homeਕੈਨੇਡਾਬਲੈਕ ਓਕ ਸੀਨੀਅਰ ਕਲੱਬ ਬਰੈਂਪਟਨ ਦੀ ਪ੍ਰਬੰਧਕੀ ਕਮੇਟੀ ਦੀ ਚੋਣ 8 ਅਗਸਤ...

ਬਲੈਕ ਓਕ ਸੀਨੀਅਰ ਕਲੱਬ ਬਰੈਂਪਟਨ ਦੀ ਪ੍ਰਬੰਧਕੀ ਕਮੇਟੀ ਦੀ ਚੋਣ 8 ਅਗਸਤ ਨੂੰ

logo-2-1-300x105-3-300x105ਬਰੈਂਪਟਨ : ਬਲੈਕ ਓਕ ਸੀਨੀਅਰ ਕਲੱਬ ਬਰੈਂਪਟਨ ਦੀ ਪ੍ਰਬੰਧਕੀ ਕਮੇਟੀ ਦੀ ਇਕ ਮੀਟਿੰਗ ਕਲੱਬ ਦੇ ਪ੍ਰਧਾਨ ਆਤਮਾ ਸਿੰਘ ਬਰਾੜ ਦੀ ਪ੍ਰਧਾਨਗੀ ਵਿਚ ਹੋਈ ਹੈ। ਇਸ ਦਾ ਏਜੰਡਾ ਕਲੱਬ ਦੀ ਅਗਲੀ ਪ੍ਰਬੰਧਕ ਕਮੇਟੀ ਦੀ ਚੋਣ ਪ੍ਰੋਗਰਾਮ ਬਾਰੇ ਵਿਚਾਰ ਕਰਨਾ ਸੀ। ਕਿਉਂਕਿ ਕਲੱਬ ਦੀ ਮੌਜੂਦਾ ਪ੍ਰਬੰਧਕ ਕਮੇਟੀ ਦੀ ਚੋਣ ਜੋ 2014 ਵਿਚ ਦੋ ਸਾਲ ਲਈ ਕੀਤੀ ਗਈ ਸੀ, ਦੀ ਮਿਆਦ ਸਤੰਬਰ 2016 ਵਿਚ ਖਤਮ ਹੋ ਜਾਣੀ ਹੈ। ਇਸ ਲਈ ਅਗਲੇ ਦੋ ਸਾਲਾਂ ਲਈ ਨਵੀਂ ਪ੍ਰਬੰਧਕ ਕਮੇਟੀ (2016-2018) ਲਈ ਇਸਦੇ ਪ੍ਰੋਗਰਾਮ ਬਾਰੇ ਵਿਚਾਰ ਕਰਨ ਉਪਰੰਤ ਸਰਬਸੰਮਤੀ ਨਾਲ ਅਗਲੀ ਪ੍ਰਬੰਧਕ ਕਮੇਟੀ ਦੀ ਦੋ ਸਾਲਾ ਚੋਣ ਬਾਰੇ ਇਹ ਪ੍ਰੋਗਰਾਮ ਤਹਿ ਕੀਤਾ ਗਿਆ। ਚੋਣ ਕਰਨ ਲਈ ਕਲੱਬ ਦਾ ਜਨਰਲ ਹਾਊਸ ਇਜਲਾਸ ਉਸ ਦਿਨ ਹੋਵੇਗਾ। ਚੋਣ ਪ੍ਰੋਗਰਾਮ ਦੀ ਮਿਤੀ 8 ਅਗਸਤ, 2016 ਦਿਨ ਸੋਮਵਾਰ ਹੈ। ਸਮਾਂ ਦਿਨ ਦੇ ਇਕ ਵਜੇ ਬਾਅਦ ਦੁਪਹਿਰ ਦਾ ਹੈ। ਇਜਲਾਸ ਬਲਿਊ ਓਕ ਪਾਰਕ ਬਰੈਂਪਟਨ ਵਿਚ ਹੋਵੇਗਾ। ਉਪਰੋਕਤ ਪ੍ਰੋਗਰਾਮ ਅਨੁਸਾਰ ਕਲੱਬ ਦੇ ਸਾਰੇ ਸਤਿਕਾਰਯੋਗ ਮੈਂਬਰ, ਸਾਥੀ ਅਤੇ ਸਨੇਹੀਆਂ ਨੂੰ ਇਸ ਪ੍ਰੋਗਰਾਮ ਵਿਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ ਆਤਮਾ ਸਿੰਘ ਬਰਾੜ 416-543-4177, ਸਕੰਦਰ ਸਿੰਘ ਝੱਜ 416-818-4063, ਸਰੂਪ ਸਿੰਘ ਗਿੱਲ ਸਕੱਤਰ 905-799-7316 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS