ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ਬੜੇ ਦੁਖੀ ਹਿਰਦੇ ਨਾਲ ਇਹ ਦੁਖਦਾਈ ਖ਼ਬਰ ਸਾਂਝੀ ਕੀਤੀ ਜਾ ਰਹੀ ਹੈ ਕਿ ਬਰੈਂਪਟਨ ਦੇ ਸਾਹਿਤਕ-ਹਲਕਿਆਂ ਵਿੱਚ ਕਵਿੱਤਰੀ ਵਜੋਂ ਜਾਣੀ ਜਾਂਦੀ ਸੁੰਦਰਪਾਲ ਰਾਜਾਸਾਂਸੀ ਦੇ ਪਤੀ ਸ. ਬਖ਼ਸ਼ੀਸ਼ ਸਿੰਘ ਰਾਜਾਸਾਂਸੀ ਬੀਮਾਰੀ ਨਾਲ ਲੱਗਭੱਗ ਦੋ ਸਾਲ ਜੂਝਣ ਤੋਂ ਬਾਅਦ ਬੀਤੇ ਸ਼ਨੀਵਾਰ 30 ਜੁਲਾਈ ਨੂੰ ਇਸ ਫ਼ਾਨੀ ਸੰਸਾਰ ਨੂੰ ਆਖ਼ਰੀ ਅਲਵਿਦਾ ਕਹਿ ਗਏ ਹਨ। ਉਨ੍ਹਾਂ ਨੇ ਆਪਣੇ ਜੀਵਨ ਦਾ ਬਹੁਤਾ ਸਮਾਂ ਕਿਚਨਰ ਸ਼ਹਿਰ ਵਿੱਚ ਗੁਜ਼ਾਰਿਆ ਅਤੇ ਉਹ ਪਿਛਲੇ ਸਾਲ ਹੀ ਬਰੈਂਪਟਨ ਵਿੱਚ ਮੂਵ ਹੋਏ ਸਨ। ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਵਧੇਰੇ ਸਮਾਂ ਕਿਚਨਰ ਵਿੱਚ ਰਹਿਣ ਕਰਕੇ ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ ਦੀਆਂ ਅੰਤਮ ਰਸਮਾਂ ਅਤੇ ਸਸਕਾਰ ਕਿਚਨਰ ਵਿਚ ਹੀ ਕਰਨ ਦਾ ਫੈਸਲਾ ਕੀਤਾ ਹੈ। ਸ਼ੁਕਰਵਾਰ 5 ਅਗਸਤ ਨੂੰ ਸ਼ਾਮ ਦੇ 6.00 ਵਜੇ ਤੋਂ 8.00 ਵਜੇ ਦੌਰਾਨ ਉਨ੍ਹਾਂ ਦੇ ਪਾਰਥਿਕ ਸਰੀਰ ਦੇ ਦਰਸ਼ਨ ਵੈੱਸਟਮਾਊਂਟ ਅਤੇ ਔਟਵਾ ਰੋਡ ਦੇ ਕਾਰਨਰ ‘ ਤੇ ਸਥਿਤ ਫਿਊਨਰਲ ਹੋਮ ਵਿੱਚ ਕੀਤੇ ਜਾ ਸਕਣਗੇ ਅਤੇ ਇਸ ਦਾ ਅੰਤਮ-ਸਸਕਾਰ ਅਗਲੇ ਦਿਨ 10.00 ਤੋਂ 12.00 ਵਜੇ ਯੂਨੀਵਰਸਿਟੀ ਰੋਡ ਦੇ ਨੇੜੇ ‘ਪਾਰਕਵਿਊ ਕਰੀਮੇਸ਼ਨ ਸੈਂਟਰ’ ਵਿੱਚ ਕੀਤਾ ਜਾਏਗਾ। ਉਪਰੰਤ, ਕਿਚਨਰ ਦੇ ਗੁਦੁਆਰਾ ਸਾਹਿਬ ਵਿੱਚ ਰਖਾਏ ਗਏ ਗੁਰਬਾਣੀ ਦੇ ਸਹਿਜ-ਪਾਠ ਦੇ ਭੋਗ ਪਾਏ ਜਾਣਗੇ ਅਤੇ ਵਿੱਛੜੀ ਰੂਹ ਨੂੰ ਸ਼ਾਂਤੀ ਬਖ਼ਸ਼ਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅੰਤਮ ਅਰਦਾਸ ਕੀਤੀ ਜਾਏਗੀ। ਪਰਿਵਾਰਿਕ ਮੈਂਬਰਾਂ ਵੱਲੋਂ ਇਨ੍ਹਾਂ ਰਸਮਾਂ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …