ਬਰੈਂਪਟਨ/ਹਰਜੀਤ ਸਿੰਘ ਬਾਜਵਾ
ਮਨਦੀਪ ਸਿੰਘ ਚੀਮਾ (ਰਾਜਾ)ਚੈਰੀਟੇਬਲ ਫਾਊਂਡੇਸ਼ਨ (ਰਜ਼ਿ.) ਵੱਲੋਂ ਚੌਥੀ ਸਲਾਨਾਂ ਫੰਡ ਰੇਜ਼ਿੰਗ ਮੋਟਰ-ਸਾਈਕਲ ਰਾਈਡ ‘ਰਾਈਡ ਫਾਰ ਰਾਜਾ’ 13 ਅਗਸਤ ਸਨਿੱਚਰਵਾਰ ਨੂੰ ਸਵੇਰੇ 9 ਵਜੇ ਤੋਂ ਦੁਪਿਹਰ ਦੋ ਵਜੇ ਤੱਕ ਬਰੈਂਪਟਨ ਸ਼ੌਕਰ ਸੈਂਟਰ ਵਿਖੇ ਕਰਵਾਈ ਜਾ ਰਹੀ ਹੈ ਇਸ ਦੀ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਸੰਚਾਲਕ ਬੀਬਾ ਨਵਦੀਪ ਗਿੱਲ (ਚੀਮਾ) ਨੇ ਦੱਸਿਆ ਕਿ ਇਹ ਦੋ ਘੰਟੇ ਦੀ ਮੋਟਰ ਸਾਈਕਲ ਰਾਈਡ ਹੋਵੇਗੀ ਜਿਸ ਜਿਸ ਅਨੁਸਾਰ ਇਸ ਵਿੱਚ ਹਿੱਸਾ ਲੈਣ ਵਾਲੇ ਉਮਦੀਵਾਰਾਂ ਨੂੰ ਰੂਟ ਮੈਪ ਬਣਾ ਕੇ ਦਿੱਤਾ ਜਾਵੇਗਾ ਅਤੇ ਇਸ ਮੌਕੇ ਕਾਰ ਸ਼ੋਅ ਵੀ ਹੋਵੇਗਾ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੌਕੇ ਜਿੱਥੇ ਛੋਟੇ ਬੱਚਿਆਂ ਲਈ ਖੇਡਾਂ ਅਤੇ ਫੇਸ ਪੇਟਿੰਗਜ਼ ਦਾ ਵੀ ਖਾਸ ਪ੍ਰਬੰਧ ਹੋਵੇਗਾ ਉੱਥੈ ਹੀ ਟੋਰਾਂਟੋ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਲੋਕ ਭਲਾਈ ਲਈ ਕੰਮ ਕਰਦੀਆਂ ਕਈ ਸੰਸਥਾਵਾਂ ਜੋ ਇਸ ਸਮਾਗਮ ਵਿੱਚ ਹਿੱਸਾ ਲੈਣਗੀਆਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।
ਇਸ ਸੰਸਥਾ ਵੱਲੋਂ ਇਸ ਸਮਾਗਮ ਤੋਂ ਇਕੱਠੇ ਹੋਏ ਪੈਸਿਆਂ ਨਾਲ (ਫੋਸਟਰ ਹੋਮ) ਮਾਪਿਆਂ ਬਗੈਰ ਰਹਿ ਰਹੇ ਉੱਚ ਵਿਦਿਆਂ ਪ੍ਰਾਪਤ ਕਰਨ ਦੇ ਚਾਹਵਾਨ ਬੱਚਿਆਂ ਦੀ ਮਦਦ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਨਵਦੀਪ ਗਿੱਲ ਚੀਮਾ ਨਾਲ:- 905-783-8484 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਟੀਲ ਪਲਾਂਟ ਦੇ ਵਰਕਰਾਂ ਨਾਲ ਕੀਤੀ ਗੱਲਬਾਤ
ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਨੂੰ ਟਰਾਂਜਿਟ ਕਰਮਚਾਰੀਆਂ ਅਤੇ ਸਥਾਨਕ ਮੇਅਰ ਮੈਥਿਊ ਸ਼ੂਮੇਕਰ ਨੂੰ ਮਿਲਣ …