-4.6 C
Toronto
Wednesday, December 3, 2025
spot_img
Homeਕੈਨੇਡਾਖੂਨਦਾਨ, ਅੰਗਦਾਨ ਮੁਹਿੰਮ ਚਲਾ ਰਹੇ ਬਲਵਿੰਦਰ ਬਰਾੜ ਇੰਡੀਆ ਤੋਂ ਵਾਪਸ ਪਰਤੇ

ਖੂਨਦਾਨ, ਅੰਗਦਾਨ ਮੁਹਿੰਮ ਚਲਾ ਰਹੇ ਬਲਵਿੰਦਰ ਬਰਾੜ ਇੰਡੀਆ ਤੋਂ ਵਾਪਸ ਪਰਤੇ

logo-2-1-300x105-3-300x105ਬਰੈਂਪਟਨ/ਬਿਊਰੋ ਨਿਊਜ਼ : ਟਰੀਲਾਈਨ ਫਰੈਂਡਜ ਸੀਨੀਅਰ ਕਲੱਬ ਦੇ ਸਾਬਕਾ ਪ੍ਰਧਾਨ ਤੇ ਐਸੋਸੀਏਸ਼ਨ ਆਫ ਸੀਨੀਅਰ ਕਲੱਬਜ ਦੇ ਕਾਰਜਕਾਰਣੀ ਮੈਂਬਰ ਇੰਡੀਆ ਤੋਂ ਵਾਪਸ ਪਰਤ ਆਏ ਹਨ । ਬਰਾੜ ਹੋਰੀਂ ਪਿਛਲੇ ਕਈ ਸਾਲਾਂ ਤੋਂ ਖੂਨ ਦਾਨ , ਮਰਨ ੳਪਰੰਤ ਅੰਗ ਦਾਨ ਅਤੇ ਸਰੀਰ ਦਾਨ ਦੀ ਮੁਹਿੰਮ ਚਲਾ ਰਹੇ ਹਨ । ਉਹਨਾਂ ਦੀ ਪ੍ਰੇਰਣਾ ਸਦਕਾ ਹੁਣ ਤੱਕ 150 ਤੋਂ ਉੱਪਰ ਵਿਅਕਤੀ ਖੂਨ ਦਾਨ ਕਰ ਚੁਕੇ ਹਨ । ਇਸ  ਤੋਂ ਇਲਾਵਾ 605 ਵਿਅਕਤੀ ਮਰਨ ਉਪਰੰਤ ਅੰਗ ਦਾਨ ਜਿਨ੍ਹਾਂ ਵਿੱਚੋਂ 105 ਵਿਅਕਤੀ ਆਪਣੀ ਪੂਰੀ ਬਾਡੀ ਦਾਨ ਕਰਨ ਲਈ ਰਜਿਸਟਰੇਸ਼ਨ ਕਰਵਾ ਚੁੱਕੇ ਹਨ ।
ਉਹਨਾਂ ਨੇ ਆਪ ਵੀ 19 ਵਾਰ ਖੂਨ ਦਾਨ ਕੀਤਾ ਹੈ ਤੇ ਪਰਿਵਾਰ ਦੇ ਬਾਕੀ ਮੈਂਬਰ ਵੀ ਖੂਨ ਦਾਨ ਕਰ ਚੁੱਕੇ ਹਨ । ਇਸ ਜੋੜੀ ਨੇ ਆਪਣੀ ਪੂਰੀ ਬਾਡੀ ਦਾਨ ਲਈ ਰਜਿਸਟਰਡ ਕਰਵਾਈ ਹੋਈ ਹੈ । ਬਰਾੜ ਜੀ ਹੋਰ ਸਮਾਜਿਕ ਕੰਮਾਂ ਵਿੱਚ ਵੀ ਸਰਗਰਮ ਰਹਿੰਦੇ ਹਨ । ਆਪਣੀ ਪੰਜਾਬ ਫੇਰੀ ਦੌਰਾਨ ਵੀ ਉੱਥੇ ਜਾਕੇ ਆਪਣੇ ਮਿਸ਼ਨ ਲਈ ਕੰਮ ਕੀਤਾ। ਮੋਗਾ ,ਬੁੱਘੀਪੁਰਾ ਤੇ ਪੱਤੋ ਵਿੱਚ ਓ ਬੀ ਸੀ ਬੈਂਕ ਦੁਆਰਾ ਲਾਏ ਕੈਂਪਾਂ ਵਿੱਚ ਸ਼ਾਮਲ ਹੋ ਕੇ ਖੂਨ ਦਾਨ ਅਤੇ ਅੰਗ ਦਾਨ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਅਤੇ ਕਿਹਾ ਕਿ ਅੰਗ ਦਾਨ ਕਰ ਕੇ ਮਨੁੱਖ ਮਰਨ ਉਪਰੰਤ ਵੀ ਦੂਸਰਿਆਂ ਦੀ ਜਿੰਦਗੀ ਬਚਾਉਣ ਦੇ ਕੰਮ ਆ ਸਕਦਾ ਹੈ । ਇਸੇ ਤਰ੍ਹਾਂ ਜਗਰਾਓਂ ਵਿਖੇ ਟੋਟਰੀ ਕਲੱਬ ਵਲੋਂ ਕੈਂਸਰ ਦੇ ਇਲਾਜ ਲਈ ਆਯੋਜਿਤ ਫੰਡ ਰੇਜਿੰਗ ਮੈਰਾਥਾਨ ਦੌੜ ਵਿੱਚ ਭਾਗ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ । ਇਹਨਾਂ ਨੇ ਇਸ ਸਾਲ 20 ਵਿਅਕਤੀਆਂ ਤੋਂ ਖੂਨ ਦਾਨ ਤੇ 100 ਵਿਅਕਤੀਆਂ ਦੀ ਅੰਗ ਦਾਨ ਦੀ ਰਜਿਸਟਰੇਸ਼ਨ ਦਾ ਟੀਚਾ ਮਿਥਿਆ ਹੋਇਆ ਹੈ । ਇਹਨਾਂ ਕੰਮਾਂ ਅਤੇ ਸਸਤੀਆਂ ਫਿਊਨਰਲ ਸੇਵਾਵਾਂ ਸਬੰਧੀ ਜਾਣਕਾਰੀ ਲੈਣ ਲਈ ਬਲਵਿੰਦਰ ਬਰਾੜ ਨਾਲ ਫੋਨ ਨੰਬਰ 647-855 – 0880 ਤੇ ਸੰਪਰਕ ਕੀਤਾ ਜਾ ਸਕਦਾ ਹੈ ।

RELATED ARTICLES
POPULAR POSTS