Breaking News
Home / ਕੈਨੇਡਾ / ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ ਹੋਈ

ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ ਹੋਈ

ਕੈਲਗਰੀ/ਬਿਊਰੋ ਨਿਊਜ਼ : ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 2 ਦਸੰਬਰ ਦਿਨ ਸਨਿਚਰਵਾਰ ਦੋ ਵਜੇ ਕੋਸੋ ਦੇ ਹਾਲ ਵਿਚ ਹੋਈ।ઠਇਕੱਤਰਤਾ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਅਤੇ ਬੀਬੀ ਸੁਰਿੰਦਰ ਗੀਤ ਨੇ ਕੀਤੀ। ਸਭਾ ਦੀ ਕਾਰਵਾਈ ਜਸਵੀਰ ਸਿੰਘ ਸਹੋਤਾ ਨੇ ਨਿਭਾਈ ਅਤੇ ਆਰੰਭ ਵਿਚ ਸਕੱਤਰ ਨੇ ਹਾਜ਼ਰੀਨ ਦਾ ਤਹਿ ਦਿਲੋਂ ਸਵਾਗਤ ਕੀਤਾ।
ਦਸੰਬਰ ਮਹੀਨਾ ਸਿੱਖ ਇਤਿਹਾਸ ਵਿਚ ਸ਼ਹਾਦਤਾਂ ਭਰਪੂਰ ਮਹੀਨਾ ਹੈ। ਇਹ ਮਹੀਨਾ ਛੋਟੇ ਸਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀਆਂ ਸ਼ਹਾਦਤਾਂ ਦੀ ਯਾਦ ਦਵਾਉਂਦਾ ਹੈ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਹੈ। ਮਹਾਨ ਗੁਰੂ ਸਾਹਿਬਾਨ ਦੇ ਮਹਾਨ ਕਾਰਨਾਮਿਆਂ ਸਦਕੇ ਖਾਲਸਾ ਹੋਂਦ ਵਿਚ ਆਇਆ ਅਤੇ ਦੱਬੇ ਕੁਚਲ਼ੇ ਗਰੀਬ ਨਿਤਾਣਿਆਂ ਨੇ ਸਵੈਮਾਨ ਹਾਸਲ ਕੀਤਾ।ઠਸਭ ਤੋਂ ਪਹਿਲਾਂ ਸ਼ਮਸ਼ੇਰ ਸਿੰਘ ਸੰਧੂ ਹੋਰਾਂ ਨੇ ਗਜ਼ਲ ਦੇ ਸ਼ਬਦਾਂ ਵਿਚ ਗੁਰੂ ਪਿਤਾ ਨੂੰ ઠਸ਼ਰਧਾ ਦੇ ਫੁੱਲ ਭੇਂਟ ਕੀਤੇ।
ਪ੍ਰਭਦੇਵ ਸਿੰਘ ਗਿੱਲ ਹੋਰਾਂ ਨੇ ਵੀ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ। ਇਸ ਉਪਰੰਤ ‘ਆਟੇ ਦੀਆਂ ਚਿੜੀਆਂ’ ਨਾਂ ਦੀ ਕਵਿਤਾ ਸੁਣਾਈ। ਰਣਜੀਤ ਸਿੰਘ ਮਿਨਹਾਸ ਹੋਰਾਂ ਮੌਜੂਦਾ ਸਿਆਸੀ ਹਾਲਾਤ ਬਾਰੇ ਵਿਅੰਗਆਤਮਕ ਕਵਿਤਾ ਨਾਲ ਵਾਹ ਵਾਹ ਖੱਟੀ।ઠਸੁਰਿੰਦਰ ਗੀਤ ਕੈਲਗਰੀ ਦੀ ਲੇਖਿਕਾ ਨੇ 17ਵੇਂ ਅੰਤਰਰਾਸ਼ਟਰੀ ਕਵਿਤਰੀ ਸੰਮੇਲਨ, ਕਲਾ ਭਵਨ, ਚੰਡੀਗੜ੍ਹ ਵਿਚ ਭਾਗ ਲੈ ਕੇ ਅਮ੍ਰਿਤਾ ਪ੍ਰੀਤਮ ਦਾ ਪੁਰਸਕਾਰ ਹਾਸਲ ਕੀਤਾ। ਸੁਖਵਿੰਦਰ ਤੂਰ ਨੇ ਆਪਣੀ ਮਨਮੋਹਕ ਆਵਾਜ਼ ਵਿਚ ਸੁਰਿੰਦਰ ਗੀਤ ਅਤੇ ਪ੍ਰੋ. ਮੋਹਨ ਸਿੰਘ ਔਜਲਾ ਦੀਆਂ ਗਜ਼ਲਾਂ ਸੁਣਾ ਕੇ ਵਾਹ-ਵਾਹ ਖੱਟੀ। ਅਜੈਬ ਸਿੰਘ ਸੇਖੋਂ ਹੋਰਾਂ ‘ਪੈਲੀ’ ਨਾਂ ਦੀ ਕਹਾਣੀ ਸੁਣਾਈ। ਜਰਨੈਲ ਸਿੰਘ ਤੱਗੜ ਨੇ ਬੀਬੀ ਸੁਰਿੰਦਰ ਗੀਤ ਨੂੰ ਵਧਾਈ ਦੇਣ ਉਪਰੰਤ ਇਕ ਗਜ਼ਲ ਪੇਸ਼ ਕੀਤੀ।
ਹਰਦਿਆਲ ਸਿੰਘ ਮਾਨ ਨੇ ਕਿਹਾ ‘ਮਨੁੱਖਤਾ ਅਤੇ ਧਰਮ’ ਦੋ ਬਹੁਤ ਹੀ ਮਹੱਤਵ ਵਾਲੇ ਅਲੱਗ-ਅਲੱਗ ਵਿਸ਼ੇ ਹਨ। ਦੋਵਾਂ ਵਿਚ ਫਰਕ ਨੂੰ ਪਹਿਚਾਨਦਿਆਂ ਅੱਜ ਇਨਸਾਨਾਂ ਨੂੰ ਮਨੁੱਖਤਾ ‘ਤੇ ਪਹਿਰਾ ਦੇਣ ਦੀ ਲੋੜ ‘ਤੇ ਜ਼ੋਰ ਦਿੱਤਾ। ਰਫੀ ਅਹਿਮਦ ਹੋਰਾਂ ਉਰਦੂ ਕਹਾਣੀ ਸਾਂਝੀ ਕੀਤੀ। ਰਵੀ ਜਨਾਗਲ ਹੋਰਾਂ ਗਾਕੇ ਸੁਰਿੰਦਰ ਗੀਤ ਦੀ ਗਜ਼ਲ ਸਾਂਝੀ ਕੀਤੀ।ઠ
ਜਸਬੀਰ ਸਹੋਤਾ ਨੇ ਆਪਣੇ ਅਤੇ ਰਾਈਟਰਜ਼ ਫੋਰਮ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਵਲੋਂ ਸਾਰੇ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਰਾਈਟਰਜ਼ ਫੋਰਮ ਦੀ ਅਗਲੀ ਇਕੱਤਰਤਾ ਲਈ ਕੈਲਗਰੀ ਦੇ ਸਾਰੇ ਲਿਖਾਰੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ। ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ। ਤੁਹਾਡਾ ਸਾਰਿਆਂ ਦਾ ਸਹਿਯੋਗ ਹੀ ਸਾਹਿਤ/ਅਦਬ ਦੀ ਤਰੱਕੀ, ਪ੍ਰਚਾਰ ਤੇ ਪ੍ਰਸਾਰ ਦਾ ਰਾਜ਼ ਹੈ। ਇਨ੍ਹਾਂ ਵਿਚਾਰਾਂ ਦੇ ਨਾਲ ਸਭਾ ਦੀ ਸਮਾਪਤੀ ਕੀਤੀ। ਰਾਈਟਰਜ਼ ਫੋਰਮ ਦੀ ਅਗਲੀ ਮੀਟਿੰਗ 6 ਜਨਵਰੀ ਨੂੰ ਹੋਵੇਗੀ। ਹੋਰ ਜਾਣਕਾਰੀ ਲਈ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ઠਹੋਰਾਂ ਨਾਲ 403 285 5609 ਜਾਂ 403-870-5609 ਅਤੇ ਜਸਵੀਰ ਸਿੰਘ ਸਿਹੋਤਾ ਨਾਲ 403 681 8281 ਅਤੇ ਜਸ ਚਾਹਲ ਨਾਲ 403 667 0128 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …