ਮਿਸੀਸਾਗਾ : ਦਸਤਾਰ ਸਾਡੀ ਆਨ, ਬਾਨ, ਸ਼ਾਨ ਦੀ ਨਿਸ਼ਾਨੀ ਹੈ। ਇਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਬਹੁਤ ਉਪਰਾਲਿਆਂ ਦੀ ਲੋੜ ਹੈ। ਇਸ ਦੇ ਮੱਦੇ ਨਜ਼ਰ ਹੀ ਉਨਟੈਰੀਓ ਖ਼ਾਲਸਾ ਦਰਬਾਰ ਵਿਖੇ ਹਰ ਸਾਲ ਦਸਤਾਰ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਸਾਲ ਦਸਵਾਂ ਦਸਤਾਰ ਮੁਕਾਬਲਾ 7 ਮਈ 2016 ਨੂੰ ਹੋਣ ਜਾ ਰਿਹਾ ਹੈ। ਇਸ ਵਿੱਚ ਪੰਜਾਬੀ ਵਾਕਾ ਵਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਉਨ੍ਹਾਂ ਨੂੰ ਦਸਤਾਰ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਰ ਕਰੋ। ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਪ੍ਰਬੰਧਕਾਂ ਵਲੋਂ ਤੋਹਫੇ ਵੀ ਦਿੱਤੇ ਜਾਣਗੇ ਅਤੇ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ। ਦਸਤਾਰ ਮੁਕਾਬਲੇ ਲਈ ਰਜਿਸਟਰੇਸ਼ਨ 7 ਮਈ ਨੂੰ ਦੁਪਿਹਰ 1 ਵਜੇ ਸ਼ੁਰੂ ਹੋਵੇਗੀ ਅਤੇ ਮੁਕਾਬਲੇ 2 ਵਜੇ ਸ਼ੁਰੂ ਹੋਣਗੇ। ਵਧੇਰੇ ਜਾਣਕਾਰੀ ਲਈ ਉਨਟੈਰੀਓ ਖ਼ਾਲਸਾ ਦਰਬਾਰ 905-670-331 ਜਾਂ ਰਣਜੀਤ ਸਿੰਘ ਦੂਲੇ 647-290-4704 ਜਾਂ ਪੰਜਾਬੀ ਵਾਕਾ 905-793-1000
Check Also
ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਪਿਕਨਿਕ-ਨੁਮਾ ਮਨੋਰੰਜਕ ਟੂਰ
ਬਰੈਂਪਟਨ/ਡਾ. ਝੰਡ : ਲੰਘੇ ਵੀਰਵਾਰ 26 ਜੂਨ ਨੂੰ ਟਰੱਕਿੰਗ ਖੇਤਰ ਵੱਲੋਂ ਵਾਤਾਵਰਣ ਦੀ ਚੰਗੇਰੀ ਸਾਂਭ-ਸੰਭਾਲ …