10.6 C
Toronto
Saturday, October 18, 2025
spot_img
Homeਕੈਨੇਡਾਬਰੈਂਪਟਨ 'ਚ 7 ਮਿਲੀਅਨ ਡਾਲਰ ਦਾ ਲਾਟਰੀ ਜੇਤੂ ਖਰੀਦੇਗਾ ਨਵਾਂ ਘਰ ਤੇ...

ਬਰੈਂਪਟਨ ‘ਚ 7 ਮਿਲੀਅਨ ਡਾਲਰ ਦਾ ਲਾਟਰੀ ਜੇਤੂ ਖਰੀਦੇਗਾ ਨਵਾਂ ਘਰ ਤੇ ਕਾਰਾਂ

ਬਰੈਂਪਟਨ/ ਬਿਊਰੋ ਨਿਊਜ਼ : 7 ਮਿਲੀਅਨ ਡਾਲਰ ਦੀ ਲਾਟਰੀ ਜਿੱਤਣ ਵਾਲੇ ਜੇਤੂ ਨੇ ਜੀਵਨ ਭਰ ਰੋਜ਼ਾਨਾ 1 ਹਜ਼ਾਰ ਡਾਲਰ ਲੈਣ ਦੀ ਥਾਂ 7 ਮਿਲੀਅਨ ਡਾਲਰ ਇਕੱਠਿਆਂ ਲੈਣ ਦਾ ਫ਼ੈਸਲਾ ਕੀਤਾ ਹੈ।
ਪ੍ਰਾਗਨੇਸ਼ ਪੀਟਰ ਸਾਇਜ, ਨੇ ਜਿੱਤ ਦੀ ਰਕਮ ਤੋਂ ਇਕ ਪੰਜ ਬੈੱਡਰੂਮ ਦਾ ਘਰ, ਸਵਿੰਮਿੰਗ ਪੂਲ ਸਮੇਤ ਹੋਰ ਦੋ ਨਵੀਆਂ ਕਾਰਾਂ ਖਰੀਦਣ ਦੀ ਯੋਜਨਾ ਬਣਾਈ ਹੈ, ਜੋ ਕਿ ਉਸ ਦੇ ਡਰਾਈਵੇ ‘ਚ ਖੜ੍ਹੀਆਂ ਰਹਿਣਗੀਆਂ। ਪੀਟਰ ਨੇ 6 ਫਰਵਰੀ ਨੂੰ ਡਰਾਅ ‘ਚ ਡੇਲੀ ਗ੍ਰੈਂਡ ਜੈਕਪਾਟ ਜਿੱਤਿਆ ਸੀ। ਦੋ ਬੱਚਿਆਂ ਦੇ ਪਿਤਾ ਸਾਇਜਾ ਨੇ ਦੱਸਿਆ ਕਿ ਮੈਨੂੰ ਆਪਣੇ ਜਨਮ ਦਿਨ ਤੋਂ ਇਕ ਦਿਨ ਪਹਿਲਾਂ ਇਸ ਬਾਰੇ ਜਾਣਕਾਰੀ ਮਿਲੀ ਸੀ। ਓ.ਐਲ.ਜੀ. ਪ੍ਰਾਈਜ਼ ਸੈਂਟਰ, ਟੋਰਾਂਟੋ ‘ਚ ਆਪਣੀ ਜਿੱਤ ‘ਤੇ ਖੁਸ਼ੀ ਜ਼ਾਹਰ ਕਰਦਿਆਂ ਸਾਇਜਾ ਨੇ ਦੱਸਿਆ ਕਿ ਮੈਂ ਆਪਣੇ ਘਰ ਜਾ ਰਿਹਾ ਸੀ ਅਤੇ ਮੈਂ ਸੋਚਿਆ ਕਿ ਮੈਂ ਆਪਣੇ ਲਈ ਗਿਫ਼ਟ ਵਜੋਂ ਦੋ ਟਿਕਟਾਂ ਹੀ ਖਰੀਦ ਲੈਂਦਾ ਹਾਂ। ਆਪਣੇ ਜਨਮ ਦਿਨ ‘ਤੇ ਇਹ ਲਾਟਰੀ ਜਿੱਤਣਾ ਕਾਫ਼ੀ ਖੁਸ਼ੀ ਭਰਿਆ ਅਨੁਭਵ ਰਿਹਾ। ਅਗਲੇ ਦਿਨ ਜਦੋਂ ਪੀਟਰ ਨੇ ਆਪਣੀ ਟਿਕਟ ਦੇਖੀ ਤਾਂ ਉਹ ਹੈਰਾਨ ਰਹਿ ਗਿਆ ਕਿ ਉਸ ਨੇ ਟਾਪ ਪ੍ਰਾਈਜ਼ ਜਿੱਤਿਆ ਹੈ। ਉਸ ਨੇ ਕਿਹਾ ਕਿ; ਮੈਂ ਆਪਣੇ ਪਰਿਵਾਰ ਲਈ ਪਹਿਲਾਂ ਘਰ ਖਰੀਦਾਂਗਾ ਅਤੇ ਇਸ ਨੂੰ ਲੈ ਕੇ ਬੇਹੱਦ ਉਤਸੁਕ ਹਾਂ। ਸਾਡਾ ਸੁਪਨਾ ਸੀ ਕਿ ਮੇਰੇ ਘਰ ‘ਚ ਸਵਿਮਿੰਗ ਪੂਲ, ਹੋਮ ਥਿਏਟਰ ਅਤੇ ਪੰਜ ਬੈੱਡਰੂਮ ਹੋਣ। ਇਸ ਜਿੱਤ ਦਾ ਅਰਥ ਹੈ ਕਿ ਸਾਡੇ ਬੱਚਿਆਂ ਦਾ ਭਵਿੱਖ ਵੀ ਹੁਣ ਬਿਹਤਰ ਹੋਵੇਗਾ। ਉਹ ਆਪਣੀ ਮਰਜ਼ੀ ਨਾਲ ਪੜ੍ਹਾਈ ਕਰ ਸਕਣਗੇ ਅਤੇ ਪੂਰੇ ਪਰਿਵਾਰ ਦੀ ਜ਼ਿੰਦਗੀ ਬਦਲ ਜਾਵੇਗੀ।

RELATED ARTICLES

ਗ਼ਜ਼ਲ

POPULAR POSTS