Breaking News
Home / ਕੈਨੇਡਾ / ਓਨਟਾਰੀਓ ਨੇ ਨਵਾਂ ਓ.ਐਸ.ਏ.ਪੀ. ਪ੍ਰੋਗਰਾਮ ਐਲਾਨਿਆ

ਓਨਟਾਰੀਓ ਨੇ ਨਵਾਂ ਓ.ਐਸ.ਏ.ਪੀ. ਪ੍ਰੋਗਰਾਮ ਐਲਾਨਿਆ

2 ਲੱਖ 10 ਹਜ਼ਾਰ ਵਿਦਿਆਰਥੀਆਂ ਨੂੰ ਮੁਫ਼ਤ ਮਿਲੇਗੀ ਟਿਊਸ਼ਨ
ਬਰੈਂਪਟਨ/ ਬਿਊਰੋ ਨਿਊਜ਼ : ਬਰੈਂਪਟਨ ਦੇ 2 ਲੱਖ ਤੋਂ ਵਧੇਰੇ ਵਿਦਿਆਰਥੀ ਨਵੇਂ ਓ.ਐਸ.ਏ.ਪੀ. ਨਿਯਮਾਂ ਤਹਿਤ ਮੁਫ਼ਤ ‘ਚ ਟਿਊਸ਼ਨ ਪ੍ਰਾਪਤ ਕਰਨਗੇ। ਹਾਲ ਹੀ ਦੌਰਾਨ ਰਾਜ ਸਰਕਾਰ ਨੇ ਇਸ ਸਬੰਧੀ ਨਵੇਂ ਨਿਯਮਾਂ ਨੂੰ ਲਾਗੂ ਕਰਕੇ ਆਪਣੇ ਸਟੂਡੈਂਟਸ ਅਸਿਸਟੈਂਸ ਪ੍ਰੋਗਰਾਮ ਨੂੰ ਵਧੇਰੇ ਕਾਮਯਾਬ ਬਣਾਉਣ ਦਾ ਐਲਾਨ ਕੀਤਾ ਹੈ ਤਾਂ ਜੋ ਕਾਲਜ ਅਤੇ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਾਪਤ ਕਰਨ ‘ਚ ਆ ਰਹੀਆਂ ਵਿੱਤੀ ਰੁਕਾਵਟਾਂ ਨੂੰ ਦੂਰ ਕੀਤਾ ਜਾ ਸਕੇ।
ਐਮ.ਪੀ.ਪੀ. ਲਿਜ ਸੈਂਡਲਸ ਅਤੇ ਨਿਊਮਾਰਕੀਟ ਅਰੂਰਾ ਤੋਂ ਐਮ.ਪੀ.ਪੀ. ਕ੍ਰਿਸ ਬਾਲਾਡਰ ਨੇ ਸੇਂਟ ਮੈਕਸੀ ਮਿਲੀਅਨ ਕੋਲਬੇ ਕੈਥੋਲਿਕ ਸਕੂਲ, ਅਰੂਰਾ ‘ਚ ਇਸ ਨਵੇਂ ਪ੍ਰੋਗਰਾਮ ਦੀ ਰੂਪ-ਰੇਖਾ ਬਾਰੇ ਦੱਸਿਆ। ਇਸ ਪ੍ਰੋਗਰਾਮ ਨੂੰ ਵਧਾਉਣ ਦੇ ਨਾਲ ਹੀ ਰਾਜ ‘ਚ 2 ਲੱਖ 10 ਹਜ਼ਾਰ ਤੋਂ ਵਧੇਰੇ ਵਿਦਿਆਰਥੀਆਂ ਨੂੰ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਕਾਲਜ ਅਤੇ ਯੂਨੀਵਰਸਿਟੀ, ਸਰਕਾਰ ਦੀਆਂ ਸਿੱਖਿਆ ਪ੍ਰਸਾਰ ਯੋਜਨਾਵਾਂ ਵਿਚ ਕਾਫ਼ੀ ਅਹਿਮ ਹੈ ਅਤੇ ਇਸ ਨਾਲ ਸਾਡੀ ਆਰਥਿਕਤਾ ਨੂੰ ਉਤਸ਼ਾਹਿਤ ਕਰਨ ਅਤੇ ਰੋਜ਼ਮਰਾ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ‘ਚ ਮਦਦ ਮਿਲੇਗੀ।
ਡੇਬ ਮੈਥਊਜ, ਐਡਵਾਂਸਡ ਐਜੂਕੇਸ਼ਨ ਐਂਡ ਸਕਿੱਲਸ ਡਿਵੈਲਪਮੈਂਟ ਮੰਤਰੀ ਨੇ ਦੱਸਿਆ ਕਿ ਅਸੀਂ ਨਾਰਥ ਅਮਰੀਕਾ ‘ਚ ਸਭ ਤੋਂ ਵੱਡੇ ਸਟੂਡੈਂਟ ਫ਼ਾਈਨੈਂਸ਼ੀਅਲ ਅਸਿਸਟੈਂਟ ਪ੍ਰੋਗਰਾਮ ਦੇ ਨਾਲ ਅੱਗੇ ਵੱਧ ਰਹੇ ਹਾਂ। ਸਾਡੀ ਸਰਕਾਰ ਦਾ ਮੰਨਣਾ ਹੈ ਕਿ ਸਿੱਖਿਆ ਦੀ ਮਦਦ ਨਾਲ ਕਿਸੇ ਵੀ ਵਿਅਕਤੀ ਦੀਆਂ ਸਮਰੱਥਾਵਾਂ ਅਤੇ ਸਕਿੱਲ ਡਿਵੈਲਪਮੈਂਟ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। ਇਸ ਨਾਲ ਉਹ ਆਪਣੇ ਲਈ ਬਿਹਤਰ ਰੁਜ਼ਗਾਰ ਵੀ ਪ੍ਰਾਪਤ ਕਰ ਸਕਦਾ ਹੈ।
ਇਨ੍ਹਾਂ ਨਵੇਂ ਪ੍ਰੋਗਰਾਮਾਂ ਵਿਚ ਓ.ਐਸ.ਐਮ.ਪੀ. ਗ੍ਰਾਂਟਸ ਅਤੇ ਕਰਜ਼ੇ ਉਨ੍ਹਾਂ ਵਿਦਿਆਰਥੀਆਂ ਨੂੰ ਮਿਲਣਗੇ, ਜਿਨ੍ਹਾਂ ਦੇ ਮਾਪਿਆਂ ਦੀ ਸਾਲਾਨਾ ਆਮਦਨ 50 ਹਜ਼ਾਰ ਡਾਲਰ ਤੋਂ ਘੱਟ ਹੋਵੇਗੀ। ਉਥੇ, ਵਧੇਰੇ ਆਮਦਨ ਵਾਲੇ ਪਰਿਵਾਰਾਂ ਨੂੰ ਵੀ ਗ੍ਰਾਂਟ ਅਤੇ ਕਰਜ਼ੇ ਮਿਲਣਗੇ। ਇਸ ਯੋਜਨਾ ਤਹਿਤ ਵਿਦਿਆਰਥੀਆਂ ਨੂੰ 13,260 ਡਾਲਰ ਤੱਕ ਦੀ ਮਦਦ ਮਿਲ ਸਕੇਗੀ। ਉਥੇ ਮੈਰਿਡ ਜਾਂ ਪੇਰੈਂਟ ਸਟੂਡੈਂਟਸ ਨੂੰ ਵੀ ਮਦਦ ਮਿਲੇਗੀ ਜੋ ਕਿ ਸਕੂਲ ‘ਚ ਪੜ੍ਹਾਈ ਸ਼ੁਰੂ ਕਰਨ ਬਾਰੇ ਸੋਚ ਰਹੇ ਹਨ। ਰਾਜ ਸਰਕਾਰ ਨੇ ਓ.ਐਸ.ਏ.ਪੀ. ਕੈਲਕੁਲੇਂਅਰ ਟੂਲ ਵੀ ਪੇਸ਼ ਕੀਤਾ ਹੈ ਅਤੇ ਜਿਸ ‘ਚ ਕੁਝ ਕਲਿੱਕ ਕਰਕੇ ਸਟੂਡੈਂਟਸ ਇਹ ਦੇਖ ਸਕਦੇ ਹਨ ਕਿ ਉਹ ਮੁਫ਼ਤ ਟਿਊਸ਼ਨ ਪ੍ਰਾਪਤ ਕਰਨ ਲਈ ਕੁਆਲੀਫ਼ਾਈ ਕਰਦੇ ਹਨ ਅਤੇ ਨਵੇਂ ਪ੍ਰੋਗਰਾਮ ਨਾਲ ਕਿੰਨੀ ਮਦਦ ਮਿਲ ਸਕਦੀ ਹੈ। ਉਥੇ, ਸਟੂਡੈਂਟਸ ਦੇ ਸਕੂਲ ਛੱਡਣ ਤੋਂ ਬਾਅਦ ਭੁਗਤਾਨ ਕਿਵੇਂ ਕਰਨਾ ਹੋਵੇਗਾ। ਸਕੂਲ ‘ਚ ਸਤੰਬਰ ਤੱਕ ਅਰਜ਼ੀਆਂ ਦੇਣ ਵਾਲੇ ਵਿਦਿਆਰਥੀਆਂ ਨੂੰ ਨਵੇਂ ਓ.ਐਸ.ਏ.ਪੀ. ਪ੍ਰੋਗਰਾਮ ਦਾ ਸਭ ਤੋਂ ਵਧੇਰੇ ਲਾਭ ਮਿਲੇਗਾ। ਸਰਕਾਰ ਇਸ ਸਬੰਧੀ ਸਾਰੇ ਮਤਭੇਦਾਂ ਨੂੰ ਦੂਰ ਕਰਨ ਲਈ ਵੀ ਯਤਨ ਕਰ ਰਹੀ ਹੈ। ਸਾਲ 2017-2018 ਲਈ ਅਰਜ਼ੀਆਂ ਦੇਣ ਦੀ ਪ੍ਰਕਿਰਿਆ ਸਪ੍ਰਿੰਗ ‘ਚ ਸ਼ੁਰੂ ਹੋਵੇਗੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …