ਬਰੈਂਪਟਨ : 22 ਅਗਸਤ ਨੂੰ ਐਬੀਨੀਜ਼ਰ ਕਮਿਊਨਿਟੀ ਹਾਲ ‘ਚ ਇਕ ਵਜੇ ਦੁਪਹਿਰ ਗੋਰ ਸੀਨੀਅਰਜ਼ ਕਲੱਬ ਦਾ ਜਨਰਲ ਇਜਲਾਸ ਨਵੀਂ ਕਮੇਟੀ ਦੀ ਚੋਣ ਲਈ ਬੁਲਾਇਆ ਗਿਆ। ਕਿਉਂਕਿ ਪਹਿਲੀ ਕਮੇਟੀ ਦੇ ਦੋ ਸਾਲ ਜੁਲਾਈ 2016 ਨੂੰ ਪੂਰੇ ਹੋ ਚੁੱਕੇ ਸਨ। ਕਲੱਬ ਦੇ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਸੁਖਦੇਵ ਸਿੰਘ ਗਿੱਲ (ਰੂਮੀ) ਦੀ ਪ੍ਰਧਾਨ ਦੇ ਤੌਰ ‘ਤੇ ਚੋਣ ਕੀਤੀ। ਬਾਕੀ ਮੈਂਬਰਾਂ ਵਿਚ ਗੁਰਦੇਵ ਸਿੰਘ ਜੌਹਲ ਚੇਅਰਮੈਨ, ਬਲਜੀਤ ਸਿੰਘ ਧਾਲੀਵਾਲ ਮੀਤ ਪ੍ਰਧਾਨ, ਅਮਰੀਕ ਸਿੰਘ ਕੁਮਰੀਆ ਜਨਰਲ ਸਕੱਤਰ, ਅਜੀਤ ਸਿੰਘ ਸੰਧੂ ਖਜ਼ਾਨਚੀ ਅਤੇ ਪਿਆਰਾ ਸਿੰਘ ਜੁਗੈਤ, ਮੇਜਰ ਸਿੰਘ ਸਾਂਧਰਾ, ਲਹਿੰਬਰ ਸਿੰਘ ਧਾਮੀ, ਰਾਮ ਪ੍ਰਕਾਸ਼ ਪਾਲ, ਝਲਮਣ ਸਿੰਘ ਡਾਇਰੈਕਟਰ ਚੁਣੇ ਗਏ। ਅਗਲੇ ਦਿਨ ਕਮੇਟੀ ਦੀ ਮੀਟਿੰਗ ਸੱਦੀ ਗਈ, ਜਿਸ ਵਿਚ ਕਲੱਬ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਪ੍ਰਬੰਧ ਨੂੰ ਠੀਕ ਢੰਗ ਨਾਲ ਚਲਾਉਣ ਲਈ ਸਾਰਿਆਂ ਦਾ ਸਹਿਯੋਗ ਮੰਗਿਆ ਗਿਆ। ਸਾਰੇ ਫੈਸਲੇ ਸਰਬਸੰਮਤੀ ਨਾਲ ਕਰਨ ਦੀ ਆਸ ਕੀਤੀ ਗਈ। ਕਮੇਟੀ ਮੈਂਬਰਾਂ ਵਲੋਂ ਧੰਨਵਾਦ ਵਜੋਂ ਸਾਰਿਆਂ ਨੂੰ ਅਗਲੇ ਦਿਨ ਚਾਹ ਪਾਰਟੀ ਕੀਤੀ ਗਈ। ਹੋਰ ਜਾਣਕਾਰੀ ਲਈ ਸੁਖਦੇਵ ਸਿੰਘ ਗਿੱਲ 416-602-5499 ਜਾਂ ਅਮਰੀਕ ਸਿੰਘ ਕੁਮਰੀਆ 647-998-7253 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਗੋਰ ਸੀਨੀਅਰਜ਼ ਕਲੱਬ ਦੀ ਕਮੇਟੀ ਦੀ ਚੋਣ ਹੋਈ
RELATED ARTICLES

