ਬਰੈਂਪਟਨ/ ਬਿਊਰੋ ਨਿਊਜ਼ : ਪੁਲਿਸ ਨੇ ਜਾਂਚ ਤੋਂ ਬਾਅਦ 22 ਡਵੀਜ਼ਨ ਦੀ ਪਾਰਕਿੰਗ ਤੋਂ ਚੋਰੀ ਦੀ ਕਾਰ ਦੇ ਮਾਮਲੇ ‘ਚ ਜਾਂਚ ਤੋਂ ਬਾਅਦ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। 22 ਡਵੀਜ਼ਨ ਦੇ ਜਾਂਚਕਾਰਾਂ ਨੇ ਚੋਰੀ ਅਤੇ ਖ਼ਤਰਨਾਕ ਢੰਗ ਨਾਲ ਡਰਾਈਵਿੰਗ ਕਰਨ ਤੋਂ ਰੋਕਣ ਲਈ ਇਕ ਗੋਲੀ ਵੀ ਚਲਾਈ। ਘਟਨਾ 28 ਅਕਤੂਬਰ ਦੀ ਹੈ, ਜਦੋਂ ਰਾਤ ਨੂੰ 9.20 ਵਜੇ 22 ਡਵੀਜ਼ਨ ਦੀ ਪਾਰਕਿੰਗ ‘ਚ ਖੜ੍ਹੀ ਇਕ ਕਾਰ ਨੂੰ ਉਥੋਂ ਚੋਰੀ ਕਰ ਲਿਆ ਗਿਆ ਸੀ।
ਜਾਂਚਕਾਰਾਂ ਨੇ ਖੁਲਾਸਾ ਕੀਤਾ ਕਿ ਕਾਰ ਚੋਰੀ ਦੀ ਸੀ ਅਤੇ ਪੁਲਿਸ ਨੇ ਜਦੋਂ ਪਾਰਕਿੰਗ ‘ਚ ਕਾਰ ‘ਚ ਸਵਾਰ ਵਿਅਕਤੀ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਕਾਰ ਨੂੰ ਭਜਾ ਲਿਆ। ਉਸ ਨੇ ਪਾਰਕਿੰਗ ‘ਚ ਅਤੇ ਸੜਕ ‘ਤੇ ਕਾਫ਼ੀ ਖ਼ਤਰਨਾਕ ਢੰਗ ਨਾਲ ਡਰਾਈਵਿੰਗ ਕੀਤੀ। ਉਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗੋਲੀ ਚਲਾ ਕੇ ਰੋਕਣ ਦਾ ਵੀ ਯਤਨ ਕੀਤਾ।
ਅਗਲੀ ਸਵੇਰ ਪੁਲਿਸ ਨੇ ਉਸ ਕਾਰ ਨੂੰ ਮੈਡੋਵੇਲ ਟਾਊਨ ਸਿਟੀ, ਮਿਸੀਸਾਗਾ ‘ਚ ਲਾਵਾਰਸ ਹਾਲਤ ‘ਚ ਬਰਾਮਦ ਕੀਤਾ। ਕਾਰ ਨੂੰ ਸਾੜਨ ਦਾ ਵੀ ਯਤਨ ਕੀਤਾ ਗਿਆ ਸੀ। ਪੁਲਿਸ ਨੇ ਜਾਂਚ ਤੋਂ ਬਾਅਦ 30 ਅਕਤੂਬਰ ਨੂੰ 28 ਸਾਲ ਦੇ ਉਮੇਰ ਬੱਟ ਨੂੰ ਗ੍ਰਿਫ਼ਤਾਰ ਕਰ ਲਿਆ ਜੋ ਕਿ ਮਿਸੀਸਾਗਾ ‘ਚ ਹੀ ਰਹਿੰਦਾ ਹੈ। ਪੁਲਿਸ ਨੇ ਉਸ ‘ਤੇ ਕਈ ਤਰ੍ਹਾਂ ਦੇ ਅਪਰਾਧ ਦੀਆਂ ਧਾਰਾਵਾਂ ਦਰਜ ਕਰ ਲਈਆਂ ਗਈਆਂ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …