Breaking News
Home / ਕੈਨੇਡਾ / ਕ੍ਰਿਸਟੀ ਡੰਕਨ ਨੇ ਸੋਨੀਆ ਸਿੱਧੂ ਨਾਲ ਮਿਲ ਕੇ ਸ਼ੈਰੀਡਨ ਕਾਲਜ ਲਈ 150,000 ਡਾਲਰ ਫ਼ੰਡਿੰਗ ਦਾ ਕੀਤਾ ਐਲਾਨ

ਕ੍ਰਿਸਟੀ ਡੰਕਨ ਨੇ ਸੋਨੀਆ ਸਿੱਧੂ ਨਾਲ ਮਿਲ ਕੇ ਸ਼ੈਰੀਡਨ ਕਾਲਜ ਲਈ 150,000 ਡਾਲਰ ਫ਼ੰਡਿੰਗ ਦਾ ਕੀਤਾ ਐਲਾਨ

ਸਥਾਨਕ ਅਰਥਚਾਰੇ ਨੂੰ ਮਜ਼ਬੂਤ ਕਰਨ ਤੇ ਅਗਲੀ ਪੀੜ੍ਹੀ ਨੂੰ ਸਿੱਖਿਅਤ ਕਰਨ ਲਈ ਦਿੱਤੀ ਵਿੱਤੀ ਸਹਾਇਤਾ
ਬਰੈਂਪਟਨ : ਕਾਲਜ ਦੇ ਖੋਜੀਆਂ ਤੇ ਬਿਜ਼ਨੈੱਸ-ਅਦਾਰਿਆਂ ਵਿਚਲੇ ਸਹਿਯੋਗ ਤੇ ਭਾਈਵਾਲੀ ਨਾਲ ਕੌਮੀ ਅਤੇ ਸਥਾਨਕ ਅਰਥਚਾਰੇ ਵਿਚ ਵਾਧਾ ਹੋਵੇਗਾ ਅਤੇ ਕੈਨੇਡਾ-ਵਾਸੀਆਂ ਲਈ ਭਵਿੱਖ ਵਿਚ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ। ਕੈਨੇਡਾ ਦੇ ਕਾਲਜ ਦੇਸ਼ ਦੀਆਂ ਕਮਿਊਨਿਟੀਆਂ ਦੇ ਦਿਲ ਹਨ ਅਤੇ ਇਹ ਨਵੀਆਂ-ਨਵੀਆਂ ਖੋਜਾਂ ਕਰਦੇ ਹਨ ਜਿਨ੍ਹਾਂ ਨਾਲ ਬਿਜ਼ਨੈੱਸ ਅੱਗੋਂ ਫ਼ੈਲਦੇ ਹਨ।
ਲੰਘੇ ਬੁੱਧਵਾਰ 10 ਜੁਲਾਈ ਨੂੰ ਕੈਨੇਡਾ ਦੀ ਸਾਇੰਸ ਤੇ ਸਪੋਰਟਸ ਮੰਤਰੀ ਮਾਣਯੋਗ ਕ੍ਰਿਸਟੀ ਡੰਕਨ ਨੇ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨਾਲ ਮਿਲ ਕੇ ਸ਼ੈਰੀਡਨ ਕਾਲਜ ਨੂੰ ਲੱਗਭੱਗ 150,000 ਡਾਲਰ ਦੀ ਫ਼ੰਡਿੰਗ ਦੇਣ ਦਾ ਐਲਾਨ ਕੀਤਾ ਜਿਸ ਨਾਲ ਇਸ ਕਾਲਜ ਵਿਚ ਹੋ ਰਹੀ ਖੋਜ ਨੂੰ ਨਵਾਂ ਹੁਲਾਰਾ ਮਿਲੇਗਾ। ਇਹ ਫ਼ੰਡਿੰਗ ਫ਼ੈੱਡਰਲ ਸਰਕਾਰ ਦੇ 57 ਮਿਲੀਅਨ ‘ਕਾਲਜ ਐਂਡ ਕਮਿਊਨਿਟੀਜ਼ ਆਇਨੋਵੇਸ਼ਨ ਪ੍ਰੋਗਰਾਮ’ (ਸੀਸੀਆਈ) ਦਾ ਇਕ ਹਿੱਸਾ ਹੈ ਜਿਹੜਾ ਕਿ ਮਾਣਯੋਗ ਮੰਤਰੀ ਨੇ 13 ਜੂਨ ਨੂੰ ਅਨਾਊਂਸ ਕੀਤਾ ਸੀ।
ਇਹ ਗਰਾਂਟ ਸ਼ੈਰੀਡਨ ਕਾਲਜ ਦੇ ਸਕਰੀਨ ਇੰਡਸਟਰੀ ਰਿਸਰਚ ਐਂਡ ਟ੍ਰੇਨਿੰਗ ਸੈਂਟਰ ਲਈ ਲੋੜੀਂਦਾ ਸਾਜ਼ੋ-ਸਮਾਨ ਖਰੀਦਣ ਲਈ ਸਹਾਈ ਹੋਵੇਗੀ ਜੋ ਇਸ ਦੇ ਲਈ ਕੰਪਿਊਟਰ ਜੈਨਰੇਟਿਡ 3-ਡੀ ਕੈਰੈਕਟਰਜ਼ ਖਰੀਦਣ ਲਈ ਲੋੜੀਂਦੀ ਹੈ ਅਤੇ ਇਹ ਰਾਸ਼ੀ ਐਨੀਮੇਟਿਡ ਕੈਰੈਕਟਰ ਸਕੈਨ ਇੰਡਸਟਰੀ, ਫ਼ਿਲਮਾਂ ਤੇ ਗੇਮਾਂ, ਹੈੱਲਥ ਕੇਅਰ ਅਤੇ ਸਮਾਜ ਭਲਾਈ ਲਈ ਨਵੇਂ ਸਾਧਨ ਤੇ ਸੇਵਾਵਾਂ ਸ਼ੁਰੂ ਕਰਨ ਲਈ ਖ਼ਰਚੀ ਜਾਏਗੀ ਜਿਸ ਦਾ ਲਾਭ ਸਾਰੇ ਕੈਨੇਡਾ-ਵਾਸੀਆਂ ਨੂੰ ਹੋਵੇਗਾ। ਇਹ ਪੂੰਜੀ-ਨਿਵੇਸ਼ ਕੈਨੇਡਾ ਦੇ ਸਾਇੰਸ ਵਿਜ਼ਨ ਅਤੇ ਕੈਨੇਡਾ ਸਰਕਾਰ ਵੱਲੋਂ ਸਾਇੰਸ ਅਤੇ ਖੋਜ ਲਈ ਕੀਤੇ ਗਏ 10 ਬਿਲੀਅਨ ਡਾਲਰ ਦੇ ਸੰਕਲਪ ਦੇ ਆਧਾਰਿਤ ਹੈ ਅਤੇ ਇਸ ਦੇ ਨਾਲ ਕਾਲਜ ਨੂੰ ਭਵਿੱਖ ਵਿਚ ਖੋਜ ਲਈ ਵੱਡਾ ਹੁੰਗਾਰਾ ਮਿਲੇਗਾ।
ਇਸ ਮੌਕੇ ਮਾਣਯੋਗ ਮੰਤਰੀ ਡੰਕਨ ਨੇ ਸ਼ੈਰੀਡਨ ਕਾਲਜ ਵਿਖੇ ਡਾਇਮੈੱਨਸ਼ਨਜ਼ ਚਾਰਟਰ ਉੱਪਰ ਵੀ ਦਸਤਖ਼ਤ ਕੀਤੇ। ਜਿਹੜੀਆਂ ਵਿੱਦਿਅਕ ਸੰਸਥਾਵਾਂ ਇਸ ਚਾਰਟਰ ਉੱਪਰ ਗਵਾਹੀ ਪਾਉਂਦੀਆਂ ਹਨ, ਉਹ ਆਪਣੀਆਂ ਪਾਲਸੀਆਂ, ਪ੍ਰੋਗਰਾਮਾਂ, ਯੋਜਨਾਵਾਂ ਅਤੇ ਕੈਨੇਡਾ ਦੇ ਸਾਂਝੇ ਸੱਭਿਆਚਾਰ ਵਿਚ ਬਰਾਬਰੀ, ਵਿਭਿੰਨਤਾ ਅਤੇ ਸ਼ਮੂਲੀਅਤ ਲਈ ਸਮੱਰਪਿਤ ਅਤੇ ਵਚਨਬੱਧ ਹੁੰਦੀਆਂ ਹਨ।
ਇਸ ਦੌਰਾਨ ਮਾਣਯੋਗ ਮੰਤਰੀ ਕ੍ਰਿਸਟੀ ਡੰਕਨ ਨੇ ਕਿਹਾ,”ਸਾਡੀ ਸਰਕਾਰ ਵਿਗਿਆਨ ਅਤੇ ਖੋਜ ਨੂੰ ਸਹੀ ਜਗ੍ਹਾ ਪ੍ਰਦਾਨ ਕਰਨ ਲਈ ਵਚਨਬੱਧ ਹੈ। ਏਸੇ ਲਈ ਅਸੀਂ ਵਿਦਿਆਰਥੀਆਂ ਅਤੇ ਛੋਟੇ ਕਾਰੋਬਾਰਾਂ ਲਈ ਪੂੰਜੀ ਨਿਵੇਸ਼ ਕਰ ਰਹੇ ਹਾਂ ਤਾਂ ਜੋ ਉਹ ਮਿਲ ਕੇ ਖੋਜ ਦੇ ਖ਼ੇਤਰ ਵਿਚ ਕੰਮ ਕਰਨ ਅਤੇ ਸਾਰੇ ਕੈਨੇਡਾ-ਵਾਸੀਆਂ ਦਾ ਜੀਵਨ- ਪੱਧਰ ਉੱਪਰ ਚੁੱਕਣ ਵਿਚ ਸਹਾਈ ਹੋਣ। ਇਨ੍ਹਾਂ ਦੀ ਭਾਈਵਾਲੀ ਨਾਲ ਦੇਸ਼ ਦਾ ਅਰਥਚਾਰਾ ਹੋਰ ਮਜ਼ਬੂਤ ਹੋਵੇਗਾ ਅਤੇ ਇੱਥੇ ਹੋਰ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ।”
ਇਸ ਮੌਕੇ ਐੱਮ.ਪੀ. ਸੋਨੀਆ ਸਿੱਧੂ ਦਾ ਕਹਿਣਾ ਸੀ, ”ਮੈਨੂੰ ਉਸ ਸਰਕਾਰ ਦਾ ਇਕ ਹਿੱਸਾ ਹੋਣ ਦਾ ਬੇਹੱਦ ਮਾਣ ਹੈ ਜਿਹੜੀ ਸਾਇੰਸ ਅਤੇ ਖੋਜ ਲਈ ਸਮੱਰਪਿਤ ਹੈ। ਇਹ ਪੂੰਜੀ-ਨਿਵੇਸ਼ ਜੋ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ, ਇਸ ਦੇ ਨਾਲ ਨਾ ਕੇਵਲ ਵਿਸ਼ਵ-ਪੱਧਰ ਦੀ ਖੋਜ ਹੋਵੇਗੀ, ਸਗੋਂ ਇਹ ਛੋਟੇ ਬਿਜ਼ਨੈੱਸ ਨੂੰ ਪ੍ਰਫੁੱਲਤ ਕਰਨ ਅਤੇ ਕਾਲਜ ਵਿਚ ਅਗਲੀ ਪੀੜ੍ਹੀ ਨੂੰ ਖੋਜ ਲਈ ਸਿਖਲਾਈ ਦੇਣ ਤੇ ਬਿਜ਼ਨੈੱਸ ਅਦਾਰਿਆਂ ਦੇ ਮਾਲਕਾਂ ਦੀ ਯੋਗ ਅਗਵਾਈ ਕਰਨ ਵਿਚ ਵੀ ਸਹਾਈ ਹੋਵੇਗੀ। ਮੈਨੂੰ ਖ਼ਾਸ ਖ਼ੁਸ਼ੀ ਇਸ ਗੱਲ ਦੀ ਵੀ ਹੈ ਕਿ ਸ਼ੈਰੀਡਨ ਕਾਲਜ ਮੇਰੇ ਹਲਕੇ ਬਰੈਂਪਟਨ ਸਾਊਥ ਵਿਚ ਵਾਕਿਆ ਹੈ ਅਤੇ ਇਹ ਵਿਦਿਆਰਥੀਆਂ ਅਤੇ ਬਿਜ਼ਨੈੱਸ ਅਦਾਰਿਆਂ ਦੀ ਅਗਵਾਈ ਕਰਕੇ ਉਨ੍ਹਾਂ ਦੀ ਸਹਾਇਤਾ ਕਰ ਰਿਹਾ ਹੈ। ਮੈਂ ਕਾਮਨਾ ਕਰਦੀ ਹਾਂ ਕਿ ਇਹ ਕਾਲਜ ਅੱਗੋਂ ਹੋਰ ਬੁਲੰਦੀਆਂ ਨੂੰ ਛੂਹੇ।”

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …