Breaking News
Home / ਦੁਨੀਆ / ਪਰਥ (ਆਸਟਰੇਲੀਆ) ਵਿੱਚ ਸੁਰਜੀਤ ਪਾਤਰ ਨੂੰ ਸ਼ਰਧਾਂਜਲੀਆਂ ਭੇਟ

ਪਰਥ (ਆਸਟਰੇਲੀਆ) ਵਿੱਚ ਸੁਰਜੀਤ ਪਾਤਰ ਨੂੰ ਸ਼ਰਧਾਂਜਲੀਆਂ ਭੇਟ

ਸਿਡਨੀ/ਬਿਊਰੋ ਨਿਊਜ਼ : ਸਾਹਿਤ ਪ੍ਰੇਮੀਆਂ ਵੱਲੋਂ ਆਸਟਰੇਲੀਆ ਦੇ ਪਰਥ ਵਿੱਚ ਮਰਹੂਮ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੀਆਂ ਰਚਨਾਵਾਂ ਤੇ ਸਾਦਾ ਜੀਵਨ ਯਾਦ ਕੀਤਾ ਗਿਆ। ਪੰਜਾਬੀ ਲੇਖਕ ਗੱਜਣਵਾਲਾ ਸੁਖਮਿੰਦਰ ਨੇ ਕਿਹਾ ਕਿ ਪਾਤਰ ਦੀਆਂ ਰਚਨਾਵਾਂ ਸਰਲ ਤੇ ਡੂੰਘੇ ਅਰਥ ਰੱਖਦੀਆਂ ਹਨ। ਉਨ੍ਹਾਂ ਦੇ ਦਿਲ ਤੇ ਰੂਹ ਨੂੰ ਸਕੂਨ ਦੇਣ ਵਾਲੀਆਂ ਰਚਨਾਵਾਂ ਵਾਰ-ਵਾਰ ਪੜ੍ਹਨ ਤੇ ਸੁਣਨ ਨੂੰ ਜੀਅ ਕਰਦਾ ਹੈ। ਪੰਜਾਬੀ ਸੱਥ ਦੇ ਆਗੂ ਹਰਲਾਲ ਸਿੰਘ ਨੇ ਪਾਤਰ ਦੀ ਆਸਟਰੇਲੀਆ ਫੇਰੀ ਦੌਰਾਨ ਬਿਤਾਏ ਪਲ ਯਾਦ ਕੀਤਾ। ਇਸ ਦੌਰਾਨ ਡਾ. ਹਰਮਹਿੰਦਰ ਸਿੰਘ ਧਾਮੂ, ਤੇਜਪਾਲ ਸਿੰਘ, ਸਾਹਿਤਕਾਰ ਰਾਜਪਾਲ, ਜਸਕਿਰਨ ਕੌਰ, ਦਿਲਬਾਗ ਸਿੰਘ ਤੇ ਹੋਰਾਂ ਨੇ ਪਾਤਰ ਦੀਆਂ ਕਵਿਤਾਵਾਂ ਪੜ੍ਹ ਕੇ ਸੁਣਾਈਆਂ।

Check Also

ਕੁਵੈਤ ਦੀ ਇਕ ਇਮਾਰਤ ’ਚ ਅੱਗ ਲੱਗਣ ਕਾਰਨ 41 ਵਿਅਕਤੀਆਂ ਦੀ ਹੋਈ ਮੌਤ

ਮਰਨ ਵਾਲਿਆਂ ਵਿਚ 10 ਭਾਰਤੀ ਨਾਗਰਿਕ ਵੀ ਸ਼ਾਮਲ ਕੁਵੈਤ/ਬਿਊਰੋ ਨਿਊਜ਼ : ਕੁਵੈਤ ਦੇ ਮੰਗਾਫ਼ ਸ਼ਹਿਰ …