ਟਰੰਪ ਦੀ ਸਾਲਾਨਾ ਤਨਖਾਹ ਹੈ 4,00,000 ਡਾਲਰ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਾਲ 2017 ਦੀ ਆਪਣੀ ਤਨਖਾਹ ਦਾ ਇਕ ਚੌਥਾਈ ਹਿੱਸਾ ਦੇਸ਼ ਵਿਚ ਬੁਨਿਆਦੀ ਢਾਂਚਿਆਂ ਦੇ ਨਿਰਮਾਣ ਲਈ ਆਵਾਜਾਈ ਵਿਭਾਗ ਨੂੰ ਦੇਣਗੇ। ਆਵਾਜਾਈ ਮੰਤਰੀ ਇਲੇਨ ਚਾਓ ਨੂੰ ਰਾਸ਼ਟਰਪਤੀ ਤੋਂ 1,00,000 ਡਾਲਰ ਦਾ ਚੈੱਕ ਮਿਲਿਆ। ਜ਼ਿਕਰਯੋਗ ਹੈ ਕਿ ਟਰੰਪ ਨੇ ਲੰਘੇ ਮੰਗਲਵਾਰ ਟੁੱਟੀਆਂ ਸੜਕਾਂ, ਪੁਲਾਂ ਅਤੇ ਬੰਦਰਗਾਹਾਂ ਦੀ ਮੁੜ ਉਸਾਰੀ ਦੀ ਯੋਜਨਾ ਦਾ ਐਲਾਨ ਕੀਤਾ ਸੀ।ਇਸ ਦੇ ਇਕ ਦਿਨ ਬਾਅਦ ਹੀ ਵ੍ਹਾਈਟ ਹਾਊਸ ਦੇ ਪੱਤਰਕਾਰਾਂ ਦੇ ਕਮਰੇ ਵਿਚ ਉਨ੍ਹਾਂ ਦੀ ਤਨਖਾਹ ਦਾ ਇਕ ਚੌਥਾਈ ਹਿੱਸਾ ਦਾਨ ਵਿਚ ਦੇਣ ਦਾ ਐਲਾਨ ਕੀਤਾ ਗਿਆ।ਇਲੇਨ ਨੇ ਕਿਹਾ ਕਿ ਇਸ ਰਾਸ਼ੀ ਦੀ ਵਰਤੋਂ ਮਹੱਤਵਪੂਰਨ ਬੁਨਿਆਦੀ ਪ੍ਰਾਜੈਕਟਾਂ ਨਾਲ ਸਬੰਧਤ ਪ੍ਰੋਗਰਾਮਾਂ ਲਈ ਕੀਤੀ ਜਾਵੇਗੀ। ਡੋਨਾਲਡ ਟਰੰਪ ਇਸ ਤੋਂ ਪਹਿਲਾਂ ਵੀ ਆਪਣੀ ਤਨਖਾਹ ਸਿਹਤ ਅਤੇ ਮਨੁੱਖੀ ਸੇਵਾ ਵਿਭਾਗ, ਰਾਸ਼ਟਰੀ ਪਾਰਕ ਸੇਵਾ ਅਤੇ ਸਿਖਿਆ ਵਿਭਾਗ ਨੂੰ ਦਾਨ ਦੇ ਚੁੱਕੇ ਹਨ। ਟਰੰਪ ਦੀ ਸਾਲਾਨਾ ਤਨਖਾਹ 4,00,000 ਡਾਲਰ ਹੈ।
Check Also
ਪਰਵਾਸੀ ਮੀਡੀਆ ਗਰੁੱਪ ਦੇ ਸੰਸਥਾਪਕ ਤੇ ਚੇਅਰਮੈਨ ਰਾਜਿੰਦਰ ਸੈਣੀ ‘ਵੱਕਾਰੀ ਕਿੰਗ ਚਾਰਲਸ ਤਾਜਪੋਸ਼ੀ ਮੈਡਲ’ ਨਾਲ ਸਨਮਾਨਿਤ
ਟੋਰਾਂਟੋ : ਕੈਨੇਡਾ ’ਚ ਸਾਊਥ ਏਸ਼ੀਅਨ ਮੀਡੀਆ ਕਮਿਊਨਿਟੀ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ …