Breaking News
Home / ਦੁਨੀਆ / ਹਿਲੇਰੀ ਨੇ ਡੋਨਾਲਡ ਟਰੰਪ ਨੂੰ ਲਿਆ ਲੰਮੇ ਹੱਥੀਂ

ਹਿਲੇਰੀ ਨੇ ਡੋਨਾਲਡ ਟਰੰਪ ਨੂੰ ਲਿਆ ਲੰਮੇ ਹੱਥੀਂ

Helery Kligton News copy copyਰਿਟਾਇਰ ਫੌਜੀ ਅਧਿਕਾਰੀਆਂ ਦੀ ਨਿਖੇਧੀ ਕਰਨ ‘ਤੇ ਟਰੰਪ ਖਿਲਾਫ ਹਿਲੇਰੀ ਨੇ ਕੱਢਿਆ ਗੁੱਸਾ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਨੂੰ ਸਿਰਫ ਤਿੰਨ ਮਹੀਨੇ ਦਾ ਸਮਾਂ ਰਹਿ ਗਿਆ ਹੈ। ਇਸ ਦੌਰਾਨ ਡੈਮੋਕਰੇਟ ਉਮੀਦਵਾਰ ਡੋਨਾਲਡ ਟਰੰਪ ਤੋਂ ਲਗਾਤਾਰ ਅੱਗੇ ਜਾ ਰਹੀ ਹੈ। ਦੋਵਾਂ ਪਾਰਟੀਆਂ ਦੀ ਕਨਵੈਨਸ਼ਨ ਤੋਂ ਬਾਅਦ ਕਰਵਾਏ ਗਏ ਸਰਵੇ ਵਿਚ ਹਿਲੇਰੀ ਨੇ ਟਰੰਪ ਤੋਂ ਪੰਜ ਫੀਸਦੀ ਵਾਧਾ ਬਣਾ ਲਿਆ ਹੈ। ਪਬਲਿਕ ਪਾਲਿਸੀ ਪਾਲਿੰਗ (ਪੀਪੀਪੀ) ਵਲੋਂ ਕਰਵਾਏ ਗਏ ਸਰਵੇ ਵਿਚ ਇਹ ਗੱਲ ਸਾਹਮਣੇ ਆਈ ਹੈ। ਪੀਪੀਪੀ ਨੇ ਡੈਮੋਕਰੇਟ ਸਮਰਥਕਾਂ ਦੇ ਵਧਦੇ ਉਤਸ਼ਾਹ ਨੂੰ ਇਸ ਦਾ ਮੁੱਢ ਕਾਰਨ ਦੱਸਿਆ ਹੈ। ਹਿਲੇਰੀ ਦਾ ਅਕਸ ਪਿਛਲੇ ਮਹੀਨੇ ਦੀ ਤੁਲਨਾ ਵਿਚ ਵਧੀਆ ਹੋਇਆ ਹੈ। ਪੀਪੀਪੀ ਵਲੋਂ ਕਰਵਾਏ ਗਏ ਤਾਜ਼ਾ ਓਪੀਨੀਅਨ ਪੋਲ ਵਿਚ ਹਿਲੇਰੀ ਦਾ 50 ਫੀਸਦੀ ਲੋਕਾਂ ਨੇ ਸਮਰਥਨ ਕੀਤਾ ਹੈ। ਇਸ ਦਾ ਕਤਲਬ ਕਿ ਹਿਲੇਰੀ ਨੂੰ ਜ਼ਿਆਦਾ ਬਹੁਮਤ ਨਹੀਂ ਮਿਲੇਗਾ ਪਰ ਉਹ ਰਾਸ਼ਟਰਪਤੀ ਬਣਨ ‘ਚ ਸਫਲ ਰਹਿਣਗੇ। ਪੀਪੀਪੀ ਨੇ ਵੀ ਆਪਣੀ ਪਸੰਦ ਹਿਲੇਰੀ ਨੂੰ ਦੱਸਿਆ ਹੈ। ਇਸ ਦੌਰਾਨ ਹਿਲੇਰੀ ਨੇ ਆਪਣੀਆਂ ਆਰਥਿਕ ਨੀਤੀਆਂ ਨਾਲ ਦੇਸ਼ ਵਿਚ ਇਕ ਕਰੋੜ ਨਵੀਆਂ ਨੌਕਰੀਆਂ ਪੈਦਾ ਕਰਨ ਦਾ ਦਾਅਵਾ ਕੀਤਾ ਹੈ। ਪੇਸਿਲਵਾਨੀਆ ਵਿਚ ਐਤਵਾਰ ਨੂੰ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਹਿਲੇਰੀ ਨੇ ਕਿਹਾ ਕਿ ਡੋਨਾਲਡ ਟਰੰਪ ਦੀਆਂ ਨੀਤੀਆਂ ਤੋਂ ਸਿਰਫ 35 ਲੱਖ ਨਵੇਂ ਰੁਜ਼ਗਾਰ ਹੀ ਪੈਦਾ ਹੋਣਗੇ। ਉਹਨਾਂ ਟਰੰਪ ਦੇ ਦਾਅਵੇ ਨੂੰ ਝੂਠਾ ਹੋਣ ਦਾ ਦੋਸ਼ ਲਾਇਆ। ਹਿਲੇਰੀ ਨੇ ਰਿਟਾਇਰ ਫੌਜੀ ਅਧਿਕਾਰੀਆਂ ਦੀ ਨਿਖੇਧੀ ਕਰਨ ‘ਤੇ ਟਰੰਪ ਨੂੰ ਲੰਮੇ ਹੱਥੀਂ ਲਿਆ। ਟਰੰਪ ਨੇ ਰਿਟਾਇਰਡ ਜਨਰਲ ਜਾਨ ਏਲਨ ਨੂੰ ਅਸਫਲ ਜਨਰਲ ਕਰਾਰ ਦਿੱਤਾ ਸੀ। ਇਸ ਤੋਂ ਪਹਿਲਾਂ ਏਲਨ ਟਰੰਪ ਨੂੰ ਰਾਸ਼ਟਰਪਤੀ ਲਈ ਆਯੋਗ ਕਰਾਰ ਦਿੱਤਾ ਸੀ। ਟਰੰਪ ਦੇ ਸਹਿਯੋਗੀ ਨੇ ਛੱਡਿਆ ਉਸਦਾ ਸਾਥ : ਟਰੰਪ ਦੇ ਇਕ ਮਹੱਤਵਪੂਰਨ ਸਹਿਯੋਗੀ ਨੇ ਉਸ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਰਬਪਤੀ ਸਨਅਤਕਾਰੀ ਚਾਰਲਸ ਕੋਚ ਨੇ ਕਿਹਾ ਕਿ ਰਾਸ਼ਟਰਪਤੀ ਚੋਣਾਂ ਵਿਚ ਉਹ ਟਰੰਪ ਦਾ ਸਾਥ ਨਹੀਂ ਦੇਵੇਗਾ। ਲਿਫਟ ‘ਚ ਫਸੇ ਟਰੰਪ : ਡੋਨਾਲਡ ਟਰੰਪ ਕੋਲੋਰਾਡੋ ਦੇ ਇਕ ਰੇਸਤਰਾਂ ਦੀ ਲਿਫਟ ਵਿਚ ਫਸ ਗਏ। ਫਾਇਰ ਬ੍ਰਿਗੇਡ ਦੀ ਟੀਮ ਨੇ ਉਹਨਾਂ ਸੁਰੱਖਿਅਤ ਬਾਹਰ ਕੱਢਿਆ।

Check Also

ਟਰੰਪ ਨੇ ਹਾਵਰਡ ਯੂਨੀਵਰਸਿਟੀ ਦੀ 18 ਹਜ਼ਾਰ ਕਰੋੜ ਦੀ ਫੰਡਿੰਗ ਰੋਕੀ

ਹਾਵਰਡ ਨੇ ਇਸ ਨੂੰ ਗੈਰਕਾਨੂੰਨੀ ਅਤੇ ਅਸੰਵਿਧਾਨਕ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ …