ਕਿਹਾ, ਯੂਕਰੇਨ ’ਤੇ ਹਮਲਾ ਨਾ ਕਰੇ ਰੂਸ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਯੂਕਰੇਨ ਸੰਕਟ ਨੂੰ ਟਾਲਣ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਮਿਲਣ ਲਈ ਤਿਆਰ ਹੋ ਗਏ ਹਨ। ਹਾਲਾਂਕਿ, ਮੁਲਾਕਾਤ ਤੋਂ ਪਹਿਲਾਂ ਬਾਈਡਨ ਇਹ ਵਾਅਦਾ ਚਾਹੁੰਦੇ ਹਨ ਕਿ ਰੂਸ ਯੂਕਰੇਨ ’ਤੇ ਹਮਲਾ ਨਾ ਕਰੇ। ਜੇਕਰ ਸਭ ਸਹੀ ਰਹਿੰਦਾ ਹੈ ਤਾਂ ਇਸ ਹਫਤੇ ਦੇ ਅਖੀਰ ਵਿਚ ਦੋਵਾਂ ਦੀ ਆਪਸ ਵਿਚ ਮਿਲਣੀ ਹੋ ਸਕਦੀ ਹੈ। ਜਾਣਕਾਰੀ ਮੁਤਾਬਕ ਵਾਈਟ ਹਾਊਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਮੀਟਿੰਗ ਦਾ ਸਮਾਂ ਅਤੇ ਮੁੱਦੇ ਅਜੇ ਤੱਕ ਤੈਅ ਨਹੀਂ ਹਨ। ਉਧਰ ਦੂਜੇ ਪਾਸੇ ਇਕ ਹੋਰ ਅਧਿਕਾਰੀ ਨੇ ਇਸ ਤਰ੍ਹਾਂ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਖਾਰਜ ਕੀਤਾ ਹੈ।
ਇਸੇ ਦੌਰਾਨ ਰੂਸ ਸਥਿਤ ਅਮਰੀਕਨ ਅੰਬੈਸੀ ਨੇ ਮਾਸਕੋ, ਸੇਂਟ ਪੀਟਰਸਬਰਗ ਸਣੇ ਕਈ ਸ਼ਹਿਰਾਂ ’ਤੇ ਹਮਲੇ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਯੂਕਰੇਨ ਨਾਲ ਜਾਰੀ ਤਣਾਅ ਦਰਮਿਆਨ ਰੂਸ ਦੇ ਕਈ ਸ਼ਹਿਰਾਂ ਵਿਚ ਸੌਂਪਿੰਗ ਸੈਂਟਰ, ਰੇਲਵੇ, ਮੈਟਰੋ ਸਟੇਸ਼ਨਾਂ ਅਤੇ ਪਬਲਿਕ ਥਾਵਾਂ ’ਤੇ ਹਮਲਾ ਹੋ ਸਕਦਾ ਹੈ।
Check Also
ਚੀਨ ਨੇ ਅਮਰੀਕਾ ’ਤੇ ਲਗਾਇਆ 125% ਟੈਰਿਫ
ਜਿੰਨਪਿੰਗ ਬੋਲੇ – ਅਸੀਂ ਦਬਾਅ ਦੇ ਅੱਗੇ ਨਹੀਂ ਝੁਕਾਂਗੇ ਨਵੀਂ ਦਿੱਲੀ/ਬਿਊਰੋ ਨਿਊਜ਼ ਅਮਰੀਕਾ ਅਤੇ ਚੀਨ …