ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਉੱਤਰ ਤੋਂ ਕੰਸਰਵੇਟਿਵ ਪਾਰਟੀ ਦੇ ਐੱਮਪੀ ਉਮੀਦਵਾਰ ਅਰਪਨ ਖੰਨਾ ਨੇ ਉਨਟਾਰੀਓ ਦੇ ਅਟਾਰਨੀ ਜਨਰਲ ਅਤੇ ਮੰਤਰੀ ਕਾਰੋਲੀਨ ਮੁਲਰੋਨੀ ਨਾਲ ਵਿਚਾਰ ਚਰਚਾ ਕੀਤੀ। ਇਸ ਵਿੱਚ ਭਾਈਚਾਰਕ ਅਤੇ ਉਦਯੋਗਿਕ ਆਗੂਆਂ ਨੇ ਹਿੱਸਾ ਲਿਆ ਅਤੇ ਬਰੈਂਪਟਨ ਵੱਲੋਂ ਮੌਜੂਦਾ ਸਮੇਂ ਦੇ ਮੁੱਦਿਆਂ ‘ਤੇ ਚਰਚਾ ਕੀਤੀ।
ਅਰਪਨ ਨੇ ਮੰਤਰੀ ਅੱਗੇ ਵਿਸ਼ੇਸ਼ ਤੌਰ ‘ਤੇ ਬਰੈਂਪਟਨ ਅਤੇ ਪੀਲ ਖੇਤਰ ਵਿੱਚ ਵਧ ਰਹੇ ਗੰਭੀਰ ਅਪਰਾਧਾਂ ਦਾ ਮਾਮਲਾ ਚੁੱਕਿਆ। ਉਨ੍ਹਾਂ ਕਿਹਾ ਕਿ ਜਸਟਿਨ ਟਰੂਡੋ ਸਰਕਾਰ ਵੱਲੋਂ ਅਪਰਾਧੀਆਂ ਖਿਲਾਫ਼ ਅਪਣਾਏ ਜਾ ਰਹੇ ਨਰਮ ਰਵੱਈਏ ਤੋਂ ਲੋਕ ਚਿੰਤਤ ਹਨ। ਖਾਸ ਤੌਰ ‘ਤੇ ਅਪਰਾਧੀਆਂ ਨੂੰ ਜ਼ਮਾਨਤ ਦੇਣ ਸਬੰਧੀ ਅਪਣਾਈ ਗਈ ਉਦਾਰਤਾ ਤੋਂ। ਇਸ ਚਰਚਾ ਦੌਰਾਨ ਜ਼ਮਾਨਤ ਪ੍ਰਕਿਰਿਆ ਸਬੰਧੀ ਪੁੱਛੇ ਜਾਣ ‘ਤੇ ਮੰਤਰੀ ਨੇ ਕਿਹਾ ਕਿ ਉਨਟਾਰੀਓ ਸਰਕਾਰ ਨੇ ਕਾਨੂੰਨੀ ਟੀਮਾਂ ਦੇ ਨਿਰਮਾਣ ਲਈ 7.6 ਮਿਲੀਅਨ ਡਾਲਰ ਰਾਖਵੇਂ ਰੱਖੇ ਹਨ ਜਿਨ੍ਹਾਂ ਦੀ ਅਗਵਾਈ ਅਨੁਭਵੀ ਕਰਾਊਨ ਵਕੀਲ ਵੱਲੋਂ ਕੀਤੀ ਜਾਏਗੀ। ਇਸ ਨਾਲ ਇਹ ਯਕੀਨੀ ਬਣਾਇਆ ਜਾਏਗਾ ਕਿ ਅਪਰਾਧੀਆਂ ਨੂੰ ਜ਼ਮਾਨਤ ਨਾ ਮਿਲੇ ਅਤੇ ਉਹ ਸਲਾਖਾਂ ਪਿੱਛੇ ਹੀ ਰਹਿਣ। ਅਰਪਨ ਨੇ ਕਿਹਾ ਕਿ ਬਰੈਂਪਟਨ ਵਿੱਚ ਅਪਰਾਧ ਦਾ ਵਧਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਹਿੰਸਕ ਅਪਰਾਧੀਆਂ ਨੂੰ ਨੱਥ ਪਾਉਣ ਲਈ ਉਹ ਸਖ਼ਤ ਜ਼ਮਾਨਤ ਨਿਯਮਾਂ ‘ਤੇ ਜ਼ੋਰ ਦਿੰਦੇ ਰਹਿਣਗੇ ਤਾਂ ਕਿ ਸ਼ਹਿਰ ਨੂੰ ਅਪਰਾਧਾਂ ਤੋਂ ਮੁਕਤ ਕੀਤਾ ਜਾ ਸਕੇ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …