17.2 C
Toronto
Sunday, August 23, 2026
spot_img
HomeਕੈਨੇਡਾFrontਟਰੰਪ ਨੇ ਇਰਾਨ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ ਦੀ ਫਿਰ ਦਿੱਤੀ...

ਟਰੰਪ ਨੇ ਇਰਾਨ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ ਦੀ ਫਿਰ ਦਿੱਤੀ ਧਮਕੀ

ਟਰੰਪ ਨੇ ਇਰਾਨ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ ਦੀ ਫਿਰ ਦਿੱਤੀ ਧਮਕੀ
ਪੁਲ ਅਤੇ ਬਿਜਲੀ ਪਲਾਂਟ ਵੀ ਡੋਨਾਲਡ ਟਰੰਪ ਦੇ ਨਿਸ਼ਾਨੇ ’ਤੇ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਲੈ ਕੇ ਹੋਰ ਧਮਕੀਆਂ ਦਿੱਤੀਆਂ ਹਨ। ਟਰੰਪ ਨੇ ਕਿਹਾ ਕਿ ਅਮਰੀਕੀ ਫੌਜ ਨੇ ਹੁਣ ਤੱਕ ਇਰਾਨ ਦੇ ਬਚੇ-ਖੁਚੇ ਬੁਨਿਆਦੀ ਢਾਂਚੇ ਨੂੰ ਪੂਰੀ ਤਰ੍ਹਾਂ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਟਰੰਪ ਨੇ ਆਪਣੇ ਸ਼ੋਸ਼ਲ ਮੀਡੀਆ ਪਲੇਟਫਾਰਮ ’ਤੇ ਲਿਖਿਆ ਕਿ ਦੁਨੀਆ ਦੀ ਸਭ ਤੋਂ ਤਾਕਤਵਰ ਅਮਰੀਕੀ ਫੌਜ ਦਾ ਅਗਲਾ ਨਿਸ਼ਾਨਾ ਹੁਣ ਪੁਲ ਅਤੇ ਬਿਜਲੀ ਪਲਾਂਟ ਹੋਣਗੇ। ਇਸੇ ਦੌਰਾਨ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਰਾਨ ਵਿਚ ਜਿਸ ਪੁਲ ’ਤੇ ਹਮਲਾ ਕੀਤਾ ਗਿਆ, ਉਸਦਾ ਮਕਸਦ ਡਰੋਨ ਬਣਾਉਣ ਵਿਚ ਇਸਤੇਮਾਲ ਹੋਣ ਵਾਲੀ ਸਮੱਗਰੀ ਦੀ ਆਵਾਜਾਈ ਨੂੰ ਰੋਕਣਾ ਸੀ। ਉਧਰ ਦੂਜੇ ਪਾਸੇ ਇਰਾਨ ਦਾ ਕਹਿਣਾ ਹੈ ਕਿ ਇਹ ਇਕ ਨਾਗਰਿਕ ਪੁਲ ਸੀ ਅਤੇ ਇਸ ਨੂੰ ਨਸ਼ਟ ਕਰਨਾ ਇਕ ਜੰਗੀ ਅਪਰਾਧ ਹੈ। ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਇਰਾਨ ਜੇਕਰ ਅਮਰੀਕਾ ਦੇ 15 ਬਿੰਦੂਆਂ ਵਾਲੇ ਮਤੇ ਨੂੰ ਨਹੀਂ ਮੰਨਦਾ, ਤਾਂ ਅਮਰੀਕਾ ਇਰਾਨ ਦੇ ਅੰਦਰ ਆਪਣੇ ਫੌਜੀ ਹਮਲੇ ਤੇਜ਼ ਕਰ ਦੇਵੇਗਾ।

RELATED ARTICLES
POPULAR POSTS