23 C
Toronto
Tuesday, May 19, 2026
spot_img
HomeਕੈਨੇਡਾFrontਅਮਰੀਕਾ ’ਚ ਪੰਜਾਬੀ ਡਰਾਈਵਰਾਂ ਦੇ ਲਾਇਸੈਂਸ ਰੱਦ

ਅਮਰੀਕਾ ’ਚ ਪੰਜਾਬੀ ਡਰਾਈਵਰਾਂ ਦੇ ਲਾਇਸੈਂਸ ਰੱਦ


ਗੈਰਕਾਨੂੰਨੀ ਪਰਵਾਸੀ ਹੁਣ ਨਹੀਂ ਚਲਾ ਸਕਣਗੇ ਟਰੱਕ
ਜਲੰਧਰ/ਬਿਊਰੋ ਨਿਊਜ਼
ਅਮਰੀਕਾ ਵਿਚ ਇੰਡੀਆਨਾ ਸੂਬੇ ਨੇ ਗੈਰਕਾਨੂੰਨੀ ਰੂਪ ਵਿਚ ਪਹੁੰਚੇ ਪੰਜਾਬੀ ਡਰਾਈਵਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ। ਇੰਡੀਆਨਾ ਦੇ ਨਵੇਂ ਕਾਨੂੰਨ ਨਾਲ 1790 ਡਰਾਈਵਰਾਂ ਦੀ ਨੌਕਰੀ ਚਲੀ ਗਈ ਹੈ ਅਤੇ ਇਨ੍ਹਾਂ ਵਿਚ ਜ਼ਿਆਦਾਤਰ ਪੰਜਾਬੀ ਹਨ। ਗਵਰਨਰ ਮਾਈਕ ਬਰੋਨ ਨੇ ਲੰਘੇ ਮਾਰਚ ਮਹੀਨੇ ਵਿਚ ਹਾਊਸ ਇਨਰੋਲਡ ਐਕਟ 1200 ’ਤੇ ਦਸਤਖਤ ਕਰ ਦਿੱਤੇ ਹਨ। ਇੰਡੀਆਨਾ ਬੀ.ਐਮ.ਵੀ. ਨੇ 16 ਮਾਰਚ ਨੂੰ 1790 ਡਰਾਈਵਰਾਂ ਨੂੰ ਨੋਟਿਸ ਭੇਜਿਆ ਸੀ, ਜਿਸ ਵਿਚ ਲਾਈਸੈਂਸ ਰੱਦ ਕਰਨ ਦੀ ਸੂਚਨਾ ਦਿੱਤੀ ਗਈ ਸੀ। ਗੈਰਕਾਨੂੰਨੀ ਢੰਗ ਨਾਲ ਟਰੱਕ ਚਲਾ ਰਹੇ ਪਰਵਾਸੀਆਂ ’ਤੇ ਕਾਰਵਾਈ ਕਰਨ ਵਾਲਾ ਇੰਡੀਆਨਾ ਅਮਰੀਕਾ ਦਾ ਪਹਿਲਾ ਸੂਬਾ ਹੈ। ਇਸਦੇ ਚੱਲਦਿਆਂ ਗਵਰਨਰ ਮਾਈਕ ਬਰੋਨ ਨੇ ਦੱਸਿਆ ਕਿ ਇਹ ਫੈਸਲਾ ਲੰਘੇ ਫਰਵਰੀ ਮਹੀਨੇ ਦੌਰਾਨ ਪੰਜਾਬੀ ਟਰੱਕ ਡਰਾਈਵਰਾਂ ਵਲੋਂ ਕੀਤੇ ਗਏ ਦੋ ਵੱਡੇ ਹਾਦਸਿਆਂ ਤੋਂ ਬਾਅਦ ਲਿਆ ਗਿਆ ਹੈ।

RELATED ARTICLES
POPULAR POSTS