ਦਿੱਲੀ ’ਚ ਹਵਾ ਬੇਹੱਦ ਖਰਾਬ, ਸਾਹ ਲੈਣਾ ਵੀ ਹੋਇਆ ਔਖਾ November 6, 2023 ਦਿੱਲੀ ’ਚ ਹਵਾ ਬੇਹੱਦ ਖਰਾਬ ਸਾਹ ਲੈਣਾ ਵੀ ਹੋਇਆ ਔਖਾ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੀ ਏਅਰ ਕੁਆਲਿਟੀ ਕ੍ਰਿਟੀਕਲ ਯਾਨੀ ਸਭ ਤੋਂ ਖਤਰਨਾਕ ਪੱਧਰ ’ਤੇ ਪਹੁੰਚ ਗਈ ਹੈ। ਅੱਜ ਯਾਨੀ 6 ਨਵੰਬਰ ਦਿਨ ਸੋਮਵਾਰ ਨੂੰ ਦਿੱਲੀ ਵਿਚ ਐਵਰੇਜ ਏਅਰ ਕੁਆਲਿਟੀ ਇੰਡੈਕਸ 470 ਦਰਜ ਕੀਤਾ ਗਿਆ। ਇਹ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਪ੍ਰਦੂਸ਼ਣ ਲਿਮਟ ਤੋਂ 20 ਗੁਣਾ ਜ਼ਿਆਦਾ ਹੈ। ਡਬਲਿਊ.ਐਚ.ਓ. ਦੇ ਮੁਤਾਬਕ 0 ਤੋਂ 50 ਦੇ ਵਿਚਾਲੇ ਦੇ ਏਅਰ ਕੁਆਲਿਟੀ ਇੰਡੈਕਸ ਨੂੰ ਸੁਰੱਖਿਅਤ ਮੰਨਿਆ ਗਿਆ ਹੈ। ਇਸਦੇ ਚੱਲਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਹੈ ਕਿ ਪ੍ਰਦੂਸ਼ਣ ਦੀ ਕੋਈ ਸੀਮਾ ਨਹੀਂ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਖਰਾਬ ਹਵਾ ਹਰਿਆਣਾ ਵਿਚ ਵੀ ਪ੍ਰਦੂਸ਼ਣ ਫੈਲਾ ਰਹੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ’ਤੇ ਹਰਿਆਣਾ ਵਿਚ ਪ੍ਰਦੂਸ਼ਣ ਫੈਲਾਉਣ ਦਾ ਆਰੋਪ ਵੀ ਲਗਾਇਆ ਸੀ। ਜ਼ਹਿਰੀਲੀ ਹਵਾ ਨੂੰ ਲੈ ਕੇ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਨੇ ਦਿੱਲੀ-ਐਨ.ਸੀ.ਆਰ. ਦੀਆਂ ਸੂਬਾ ਸਰਕਾਰਾਂ ਨੂੰ ਸਰਕਾਰੀ ਅਤੇ ਨਿੱਜੀ ਦਫਤਰਾਂ ਵਿਚ 50 ਫੀਸਦੀ ਕਰਮਚਾਰੀਆਂ ਨੂੰ ਬੁਲਾਉਣ ਦੀ ਅਪੀਲ ਕੀਤੀ ਹੈ। ਬਾਕੀ 50 ਫੀਸਦੀ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੀ ਸਲਾਹ ਦਿੱਤੀ ਗਈ ਹੈ। 2023-11-06 Parvasi Chandigarh Share Facebook Twitter Google + Stumbleupon LinkedIn Pinterest