Breaking News
Home / ਦੁਨੀਆ / ਭਾਰਤੀ ਮੂਲ ਦੇ ਕਾਮੇਡੀਅਨ ਦੀ ਦੁਬਈ ‘ਚ ਪੇਸ਼ਕਾਰੀ ਦੌਰਾਨ ਮੌਤ

ਭਾਰਤੀ ਮੂਲ ਦੇ ਕਾਮੇਡੀਅਨ ਦੀ ਦੁਬਈ ‘ਚ ਪੇਸ਼ਕਾਰੀ ਦੌਰਾਨ ਮੌਤ

ਦੁਬਈ/ਬਿਊਰੋ ਨਿਊਜ਼ : ਭਾਰਤੀ ਮੂਲ ਦੇ ਸਟੈਂਡ-ਅੱਪ ਕਾਮੇਡੀਅਨ ਦੀ ਦੁਬਈ ‘ਚ ਪੇਸ਼ਕਾਰੀ ਵਾਲੀ ਥਾਂ ‘ਤੇ ਤਣਾਅ ਤੇ ਬੈਚੇਨੀ ਕਾਰਨ ਮੰਚ ‘ਤੇ ਹੀ ਮੌਤ ਹੋ ਗਈ। ਮੀਡੀਆ ਰਿਪੋਰਟ ਮੁਤਾਬਕ ਮੰਜੂਨਾਥ ਨਾਇਡੂ (36) ਨੂੰ ਲੰਘੇ ਸ਼ੁੱਕਰਵਾਰ ਨੂੰ ਮੰਚ ‘ਤੇ ਹੀ ਪੇਸ਼ਕਾਰੀ ਦਿੰਦਿਆਂ ਦਿਲ ਦਾ ਦੌਰਾ ਪੈ ਗਿਆ। ਜਾਣਕਾਰੀ ਮੁਤਾਬਕ ਉਸ ਨੇ ਬੈਚੇਨੀ ਦੀ ਸ਼ਿਕਾਇਤ ਕੀਤੀ ਤੇ ਕੋਲ ਰੱਖੇ ਬੈਂਚ ‘ਤੇ ਬੈਠਣ ਸਾਰ ਹੀ ਮੰਚ ਉਤੇ ਡਿੱਗ ਗਿਆ। ਦਰਸ਼ਕਾਂ ਨੂੰ ਲੱਗਾ ਕਿ ਇਹ ਵੀ ਉਸ ਦੀ ਪੇਸ਼ਕਾਰੀ ਦਾ ਹੀ ਹਿੱਸਾ ਹੈ। ਨਾਇਡੂ ਦਾ ਜਨਮ ਆਬੂਧਾਬੀ ਵਿਚ ਹੋਇਆ ਸੀ ਪਰ ਬਾਅਦ ਵਿਚ ਉਹ ਦੁਬਈ ਵਿਚ ਵਸ ਗਿਆ ਸੀ। ਉਸ ਦੇ ਦੋਸਤ ਤੇ ਸਾਥੀ ਹਾਸਰਸ ਕਲਾਕਾਰ ਮਿਕਦਾਦ ਦੋਹਦਵਾਲਾ ਨੇ ਦੱਸਿਆ ਕਿ ਨਾਇਡੂ ਮੰਚ ‘ਤੇ ਗਿਆ ਤੇ ਆਪਣੀਆਂ ਕਹਾਣੀਆਂ ਨਾਲ ਲੋਕਾਂ ਨੂੰ ਹਸਾਇਆ। ਉਹ ਆਪਣੇ ਮਾਤਾ-ਪਿਤਾ ਤੇ ਪਰਿਵਾਰ ਬਾਰੇ ਗੱਲ ਕਰ ਰਿਹਾ ਸੀ। ਫਿਰ ਉਸ ਨੇ ਕਹਾਣੀ ਸੁਣਾਈ ਕਿ ਕਿਵੇਂ ਉਹ ਤਣਾਅ ਵਿਚੋਂ ਲੰਘਿਆ। ਕਹਾਣੀ ਸੁਣਾਉਣ ਦੇ ਇਕ ਮਿੰਟ ਦੇ ਅੰਦਰ ਹੀ ਉਹ ਡਿੱਗ ਗਿਆ। ਲੋਕਾਂ ਨੇ ਇਸ ਨੂੰ ਉਸ ਦੀ ਪੇਸ਼ਕਾਰੀ ਦਾ ਹਿੱਸਾ ਸਮਝਦਿਆਂ ਮਜ਼ਾਕ ਦੇ ਰੂਪ ਵਿਚ ਹੀ ਲਿਆ। ਦੋਹਦਵਾਲਾ ਨੇ ਦੱਸਿਆ ਕਿ ਡਾਕਟਰ ਉਸ ਨੂੰ ਬਚਾ ਨਹੀਂ ਸਕੇ। ਉਨ੍ਹਾਂ ਦੱਸਿਆ ਕਿ ਮੰਜੂਨਾਥ ਦੇ ਮਾਤਾ-ਪਿਤਾ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ ਤੇ ਪਰਿਵਾਰ ਵਿਚ ਸਿਰਫ਼ ਇਕ ਭਰਾ ਹੈ।ਉਸ ਦਾ ਦੁਬਈ ਵਿਚ ਕੋਈ ਰਿਸ਼ਤੇਦਾਰ ਨਹੀਂ ਹੈ। ਕਲਾ ਤੇ ਹਾਸਰਸ ਦੀ ਦੁਨੀਆ ਨਾਲ ਜੁੜੇ ਲੋਕ ਹੀ ਉਸ ਦਾ ਪਰਿਵਾਰ ਸਨ।

Check Also

ਪੈਰਿਸ ’ਚ ਉਲੰਪਿਕ ਦੇ ਉਦਘਾਟਨੀ ਸਮਾਗਮ ਤੋਂ ਪਹਿਲਾਂ ਰੇਲਵੇ ਲਾਈਨਾਂ ਦੀ ਭੰਨਤੋੜ

ਵੱਡੀ ਗਿਣਤੀ ’ਚ ਲੋਕ ਸਟੇਸ਼ਨਾਂ ’ਤੇ ਫਸੇ ਨਵੀਂ ਦਿੱਲੀ/ਬਿਊਰੋ ਨਿਊਜ਼ ਫਰਾਂਸ ਦੇ ਪੈਰਿਸ ਵਿਚ ਉਲੰਪਿਕ …