ਵਾਸ਼ਿੰਗਟਨ : ਸਾਬਕਾ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ ਨੇ ਰਾਸ਼ਟਰਪਤੀ ਟਰੰਪ ਵੱਲੋਂ ਘੱਟ ਗਿਣਤੀਆਂ ਨਾਲ ਸਬੰਧਤ ਚਾਰ ਸੰਸਦ ਮੈਂਬਰਾਂ ਵਿਰੁੱਧ ਬੋਲੇ ਅਪਸ਼ਬਦਾਂ ਦਾ ਬੁਰਾ ਮਨਾਉਂਦਿਆਂ ਉਨ੍ਹਾਂ ਦੀਆਂ ਟਿੱਪਣੀਆਂ ਦਾ ਸਖਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਅਮਰੀਕਾ ਕਿਸੇ ਇੱਕ ਦਾ ਨਹੀਂ ਹੈ, ਇਹ ਸਾਰਿਆਂ ਦਾ ਹੈ। ‘ਇਹ ਥਾਂ ਸਾਡੇ ਸਾਰਿਆਂ ਲਈ ਹੈ।’ ਸ੍ਰੀਮਤੀ ਓਬਾਮਾ ਨੇ ਇੱਕ ਟਵੀਟ ਰਾਹੀਂ ਟਰੰਪ ਦੇ ਨਾਮ ਦਾ ਬਿਨਾ ਜ਼ਿਕਰ ਕੀਤਿਆਂ ਕਿਹਾ ਕਿ ਅਸਲ ਵਿੱਚ ਸਾਡੇ ਦੇਸ਼ ਨੂੰ ਮਹਾਨ ਬਣਾਉਣ ਵਾਲੀ ਅਸਲ ਵਿਚ ਇਸ ਦੀ ਵਿਭਿੰਨਤਾ ਹੀ ਹੈ, ਭਾਵੇਂ ਕਿ ਅਸੀਂ ਇੱਥੇ ਦੇ ਜੰਮਪਲ ਹਾਂ ਜਾਂ ਇੱਥੇ ਕਿਤੋਂ ਵੀ ਆਏ ਹਾਂ। ਇਹ ਥਾਂ ਸਾਡੇ ਸਾਰਿਆਂ ਲਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਮੇਰਾ ਅਮਰੀਕਾ ਜਾਂ ਤੁਹਾਡਾ ਅਮਰੀਕਾ ਨਹੀਂ ਹੈ। ਇਹ ਸਾਡਾ ਅਮਰੀਕਾ ਹੈ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਪਹਿਲੀ ਵਾਰ ਬਣੀਆਂ ਚਾਰ ਮਹਿਲਾ ਡੈਮੋਕਰੇਟਿਕ ਕਾਂਗਰਸ ਮੈਂਬਰਾਂ ਜਿਨ੍ਹਾਂ ਨੂੰ ‘ਸਕੁਐਡ’ ਕਰਕੇ ਜਾਣਿਆ ਜਾਂਦਾ ਹੈ, ਉੱਤੇ ਕੀਤੇ ਹਮਲੇ ਤੋਂ ਬਾਅਦ ਭਾਰੀ ਆਲੋਚਨਾਂ ਵਿੱਚ ਘਰ ਗਏ ਹਨ। ਅਮਰੀਕੀ ਪ੍ਰਤੀਨਿਧ ਸਦਨ ਜਿਸ ਵਿੱਚ ਡੈਮੋਕਰੇਟਿਕ ਪਾਰਟੀ ਦੇ ਸੰਸਦ ਮੈਂਬਰਾਂ ਦੀ ਬਹੁਗਿਣਤੀ ਹੈ, ਵਿੱਚ ਚਾਰ ਮਹਿਲਾਂ ਮੈਂਬਰਾਂ ਉੱਤੇ ਹਮਲਾ ਕਰਦਿਆਂ ਰਾਸ਼ਟਰਪਤੀ ਟਰੰਪ ਨੇ ਇਹ ਕਹਿ ਦਿੱਤਾ ਸੀ ਕਿ ਜੇ ਉਹ ਅਮਰੀਕਾ ਵਿੱਚ ਖੁਸ਼ ਨਹੀਂ ਹਨ ਤਾਂ ਉਨ੍ਹਾਂ ਨੂੰ ਆਪਣੇ ਉਨ੍ਹਾਂ ਦੇਸ਼ਾਂ ਵਿੱਚ ਚਲੇ ਜਾਣਾ ਚਾਹੀਦਾ ਹੈ, ਜਿੱਥੇ ਉਨ੍ਹਾਂ ਦਾ ਜਨਮ ਹੋਇਆ ਹੈ।
Check Also
ਭਾਰਤ ਨੇ 17 ਪਾਕਿਸਤਾਨੀ ਯੂ-ਟਿਊਬ ਚੈਨਲਾਂ ’ਤੇ ਲਗਾਈ ਪਾਬੰਦੀ
ਪਹਿਲਗਾਮ ’ਚ ਮਾਰੇ ਗਏ ਸੈਲਾਨੀਆਂ ਨੂੰ ਜੰਮੂ ਕਸ਼ਮੀਰ ਵਿਧਾਨ ਸਭਾ ’ਚ ਸ਼ਰਧਾਂਜਲੀ ਨਵੀਂ ਦਿੱਲੀ/ਬਿਊਰੋ ਨਿਊਜ਼ …