ਲਾਹੌਰ : ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐੱਸਜੀਪੀਸੀ) ਨੇ ਸਤਵੰਤ ਸਿੰਘ ਨੂੰ ਸਰਬਸੰਮਤੀ ਨਾਲ ਆਪਣਾ ਨਵਾਂ ਪ੍ਰਧਾਨ ਚੁਣ ਲਿਆ ਹੈ। ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਵੱਲੋਂ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਮੁਲਕ ਦੇ ਸਾਰੇ ਚਾਰ ਪ੍ਰਾਂਤਾਂ ਦੀ ਨੁਮਾਇੰਦਗੀ ਵਾਲੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਬਸੰਮਤੀ ਨਾਲ ਸਤਵੰਤ ਸਿੰਘ ਨੂੰ ਪ੍ਰਧਾਨ ਅਤੇ ਅਮੀਰ ਸਿੰਘ ਨੂੰ ਸਕੱਤਰ ਜਨਰਲ ਚੁਣ ਲਿਆ ਹੈ। ਈਟੀਪੀਬੀ ਦੇ ਤਰਜਮਾਨ ਆਮਿਰ ਹਾਸ਼ਮੀ ਨੇ ਦੱਸਿਆ, ”ਸਿੱਖ ਜਥੇਬੰਦੀ ਦੇ 13 ਮੈਂਬਰੀ ਬੋਰਡ ਨੇ ਈਟੀਪੀਬੀ ਦੇ ਚੇਅਰਮੈਨ ਆਮਿਰ ਅਹਿਮਦ ਨਾਲ ਲਾਹੌਰ ਵਿਚ ਹੋਈ ਬੈਠਕ ਦੌਰਾਨ ਸਰਬਸੰਮਤੀ ਨਾਲ ਨਵੇਂ ਪ੍ਰਧਾਨ ਅਤੇ ਸਕੱਤਰ ਜਨਰਲ ਦੀ ਚੋਣ ਕਰ ਲਈ ਹੈ। ਸਤਵੰਤ ਸਿੰਘ ਖ਼ੈਬਰ ਪਖਤੂਨਖਵਾ ਅਤੇ ਅਮੀਰ ਸਿੰਘ ਪੰਜਾਬ ਸੂਬੇ ਨਾਲ ਸਬੰਧਤ ਹਨ।” ਨਵੇਂ ਚੁਣੇ ਗਏ ਪ੍ਰਧਾਨ ਸਤਵੰਤ ਸਿੰਘ ਨੇ ਕਿਹਾ ਕਿ ਉਹ ਸਿੱਖਾਂ ਦੀ ਭਲਾਈ ਲਈ ਕੰਮ ਕਰਨਗੇ।

