ਬੁਚ ਵਿਲਮੋਰ ਅਤੇ ਸੁਨੀਤਾ ਵਿਲੀਅਮਜ਼ ਨੇ ਪੁਲਾੜ ’ਚ ਗੁਜ਼ਾਰੇ 286 ਦਿਨ
ਫਲੋਰੀਡਾ/ਬਿਊਰੋ ਨਿਊਜ਼ : ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਉਨ੍ਹਾਂ ਦੇ ਸਾਥੀ ਬੁੱਚ ਵਿਲਮੋਰ 9 ਮਹੀਨੇ ਅਤੇ 14 ਦਿਨਾਂ ਬਾਅਦ ਸੁਰੱਖਿਅਤ ਧਰਤੀ ’ਤੇ ਵਾਪਸ ਪਰਤ ਆਏ ਹਨ। ਇਨ੍ਹਾਂ ਦੇ ਨਾਲ ਅਮਰੀਕਾ ਦੇ ਨਿੱਕ ਹੇਗ ਅਤੇ ਰੂਸ ਦੇ ਅਲੈਗਜ਼ੈਂਡਰ ਗੋਰਬੁਨੋਵ ਵੀ ਹਨ। ਇਨ੍ਹਾਂ ਦਾ ਪੁਲਾੜ ਯਾਨ ਭਾਰਤੀ ਸਮੇਂ ਅਨੁਸਾਰ ਅੱਜ ਸਵੇਰੇ 3 ਵਜ ਕੇ 27 ਮਿੰਟ ’ਤੇ ਫਲੋਰੀਡਾ ਤੱਟ ’ਤੇ ਉਤਰਿਆ। ਜਦੋਂ ਪੁਲਾੜ ਯਾਨ ਧਰਤੀ ਦੇ ਵਾਯੂਮੰਡਲ ਵਿਚ ਦਾਖਲ ਹੋਇਆ ਤਾਂ ਇਸ ਦਾ ਤਾਪਮਾਨ 1650 ਡਿਗਰੀ ਸੈਲਸੀਅਸ ਤੋਂ ਵਧ ਗਿਆ ਸੀ। ਇਸ ਸਮੇਂ ਦੌਰਾਨ ਲਗਭਗ 7 ਮਿੰਟਾਂ ਲਈ ਸੰਚਾਰ ਬਲੈਕਆਊਟ ਰਿਹਾ, ਭਾਵ ਪੁਲਾੜ ਯਾਨ ਨਾਲ ਕੋਈ ਸੰਪਰਕ ਨਹੀਂ ਹੋਇਆ। ਡਰੈਗਨ ਕੈਪਸੂਲ ਦੇ ਵੱਖ ਹੋਣ ਤੋਂ ਲੈ ਕੇ ਸਮੁੰਦਰ ਵਿਚ ਉਤਰਨ ਤੱਕ ਇਨ੍ਹਾਂ ਨੂੰ ਲਗਭਗ 17 ਘੰਟੇ ਲੱਗੇ। ਸਪੇਸ ਕਰਾਫਟ ਵਿਚੋਂ ਸਭ ਤੋਂ ਪਹਿਲਾਂ ਕਰੂ ਕਮਾਂਡਰ ਨਿਕ ਹੇਗ ਨੂੰ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਅਲੈਗਜੈਂਡਰ ਗੋਰਬੁਨੋਵ ਅਤੇ ਸੁਨੀਤਾ ਵਿਲੀਅਮ ਸਪੇਸ ਕਰਾਫਟ ਵਿਚੋਂ ਬਾਹਰ ਆਏ ਅਤੇ ਆਖਰ ’ਚ ਬੁਚ ਵਿਲਮੋਰ ਨੂੰ ਸਪੇਸ ਕਰਾਫਟ ਤੋਂ ਬਾਹਰ ਕੱਢਿਆ ਗਿਆ। ਧਿਆਨ ਰਹੇ ਕਿ ਇਨ੍ਹਾਂ ਪੁਲਾੜ ਯਾਤਰੀਆਂ ਦੀਆਂ 286 ਦਿਨਾਂ ਬਾਅਦ ਧਰਤੀ ’ਤੇ ਸੁਰੱਖਿਅਤ ਵਾਪਸੀ ਹੋਈ ਹੈ।
Check Also
ਉਪ ਰਾਸ਼ਟਰਪਤੀ ਧਨਖੜ ਨੇ ਸੰਸਦ ਨੂੰ ਦੱਸਿਆ ਸੁਪਰੀਮ
ਕਿਹਾ : ਸੰਸਦ ਤੋਂ ਉਪਰ ਕੁਝ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ …