ਲੰਡਨ : ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਜ਼ਾ ਮੇਅ ਨੇ ਐਲਾਨ ਕੀਤਾ ਹੈ ਕਿ ਉਹ ਸੱਤ ਜੂਨ ਨੂੰ ਕੰਸਰਵੇਟਿਵ ਆਗੂ ਦਾ ਅਹੁਦਾ ਛੱਡ ਦੇਣਗੇ। ਇਸ ਦੇ ਨਾਲ ਹੀ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਨੂੰ ਲੈ ਕੇ ਕਿਆਸ-ਅਰਾਈਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਯੂਰੋਪੀਅਨ ਯੂਨੀਅਨ ਤੋਂ ਬਰਤਾਨੀਆ ਦੇ ਵੱਖ ਹੋਣ ਲਈ ਬਦਲੀ ਹੋਈ ਰਣਨੀਤੀ ਨੂੰ ਲੈ ਕੇ ਆਪਣੀਆਂ ਯੋਜਨਾਵਾਂ ‘ਤੇ ਮੰਤਰੀਆਂ ਨੂੰ ਨਾਲ ਲੈ ਕੇ ਚੱਲਣ ਵਿਚ ਨਾਕਾਮ ਰਹਿਣ ਮਗਰੋਂ ਉਨ੍ਹਾਂ ਇਹ ਕਦਮ ਚੁੱਕਿਆ ਹੈ। ਅਜਿਹੀ ਉਮੀਦ ਹੈ ਕਿ 62 ਸਾਲਾ ਮੇਅ ਕਾਰਜਕਾਰੀ ਪ੍ਰਧਾਨ ਮੰਤਰੀ ਵਜੋਂ ਡਾਊਨਿੰਗ ਸਟ੍ਰੀਟ ਵਿਚ ਰਹਿੰਦੀ ਰਹੇਗੀ ਅਤੇ ਜੂਨ ਦੀ ਸ਼ੁਰੂਆਤ ‘ਚ ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਦੌਰੇ ਦੌਰਾਨ ਅਹੁਦੇ ‘ਤੇ ਬਣੀ ਰਹੇਗੀ। ਨਵੇਂ ਆਗੂ ਦੇ ਜੁਲਾਈ ਦੇ ਅੰਤ ਤੱਕ ਅਹੁਦਾ ਸੰਭਾਲਣ ਦੀ ਉਮੀਦ ਹੈ। ਉਨ੍ਹਾਂ ਕਿਹਾ, ‘ਸਾਡੀ ਰਾਜਨੀਤੀ ਭਾਵੇਂ ਤਣਾਅਪੂਰਨ ਰਹੀ ਹੋਵੇ ਪਰ ਇਸ ਦੇਸ਼ ਬਾਰੇ ਕਾਫੀ ਕੁਝ ਚੰਗਾ ਹੈ। ਕਾਫੀ ਕੁਝ ਮਾਣ ਕਰਨ ਲਾਇਕ ਹੈ। ਕਈ ਚੀਜ਼ਾਂ ਆਸ਼ਾਵਾਦੀ ਹੋਣ ਲਈ ਹਨ।’
Check Also
ਟਰੰਪ ਨੇ ਹਾਵਰਡ ਯੂਨੀਵਰਸਿਟੀ ਦੀ 18 ਹਜ਼ਾਰ ਕਰੋੜ ਦੀ ਫੰਡਿੰਗ ਰੋਕੀ
ਹਾਵਰਡ ਨੇ ਇਸ ਨੂੰ ਗੈਰਕਾਨੂੰਨੀ ਅਤੇ ਅਸੰਵਿਧਾਨਕ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ …