ਰਘੁਵਿੰਦਰ 2018 ‘ਚ ਹੰਸਲੋ ਸ਼ਹਿਰ ਦੇ ਬਣੇ ਸਨ ਕੌਂਸਲਰ
ਮੋਗਾ/ਬਿਊਰੋ ਨਿਊਜ਼ : 2002 ‘ਚ ਪੜ੍ਹਾਈ ਦੇ ਲਈ ਇੰਗਲੈਂਡ ਗਏ ਮੋਗਾ ਜ਼ਿਲ੍ਹੇ ਦੇ ਪਿੰਡ ਸਿੰਘਾਵਾਲਾ ਦੇ ਰਘੁਵਿੰਦਰ ਸਿੰਘ ਲੰਡਨ ਦੇ ਹੰਸਲੋ ਸ਼ਹਿਰ ਦੇ ਡਿਪਟੀ ਮੇਅਰ ਬਣ ਗਏ ਹਨ। ਐਡਵੋਕੇਟ ਰਘੁਵਿੰਦਰ 2018 ‘ਚ ਕੌਂਸਲਰ ਬਣੇ ਸਨ। ਰਘੁਵਿੰਦਰ ਦੀ ਇਸ ਸਫ਼ਲਤਾ ‘ਤੇ ਉਸ ਦੇ ਪਿੰਡ ਸਿੰਘਾਵਾਲਾ ‘ਚ ਉਨ੍ਹਾਂ ਦੇ ਘਰ ‘ਤੇ ਵਧਾਈ ਦੇਣ ਵਾਲਿਆਂ ਦੀ ਭੀੜ ਲੱਗ ਗਈ। ਮਾਤਾ-ਪਿਤਾ ਨੇ ਵੀ ਪਿੰਡ ਵਾਲਿਆਂ ਦੇ ਨਾਲ ਭੰਗੜਾ ਪਾ ਕੇ ਖੁਸ਼ੀ ਸਾਂਝੀ ਕੀਤੀ। ਰਘੁਵਿੰਦਰ ਸਿੰਘ ਦੇ ਪਿਤਾ ਤ੍ਰਿਲੋਕ ਸਿੰਘ ਨੇ ਦੱਸਿਆ ਕਿ ਸਾਲ 2002 ‘ਚ ਰਘੁਵਿੰਦਰ ਸਿੰਘ ਪੜ੍ਹਾਈ ਦੇ ਲਈ ਲੰਡਨ ਗਿਆ ਸੀ। ਜਿੱਥੇ ਜਾ ਕੇ ਉਸ ਨੇ ਵਕਾਲਤ ਦੀ ਡਿਗਰੀ ਹਾਸਲ ਕੀਤੀ। ਉਸ ਦੇ ਦਾਦਾ ਲੰਬੇ ਸਮੇਂ ਤੱਕ ਪਿੰਡ ਦੇ ਸਰਪੰਚ ਰਹੇ। ਉਨ੍ਹਾਂ ਦੇ ਨਾਲ ਬੈਠ ਕੇ ਰਘੁਵਿੰਦਰ ਸਿੰਘ ਰਾਜਨੀਤੀ ਵੱਲ ਖਿਚਦਾ ਰਿਹਾ। 2018 ‘ਚ ਰਘੁਵਿੰਦਰ ਨੇ ਰਾਜਨੀਤੀ ‘ਚ ਕਦਮ ਰੱਖਿਆ ਅਤੇ ਪਹਿਲਾਂ ਕੌਂਸਲਰ ਬਣ ਕੇ ਲੰਡਨ ਦੇ ਲੋਕਾਂ ਦੀ ਸੇਵਾ ਕੀਤੀ ਹੁਣ ਉਹ ਡਿਪਟੀ ਮੇਅਰ ਬਣੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੂਜਾ ਲੜਕਾ ਕੈਨੇਡਾ ‘ਚ ਰਹਿੰਦਾ ਹੈ। ਦੋਸਤ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਰਘੁਵਿੰਦਰ ਨੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …