Breaking News
Home / ਦੁਨੀਆ / ਅਮਰੀਕੀ ਰਾਸ਼ਟਰਪਤੀ ਬਾਇਡਨ ਵੱਲੋਂ ਭਾਰਤੀ ਮੂਲ ਦੇ ਵਿਵੇਕ ਲਾਲ ਦਾ ਸਨਮਾਨ

ਅਮਰੀਕੀ ਰਾਸ਼ਟਰਪਤੀ ਬਾਇਡਨ ਵੱਲੋਂ ਭਾਰਤੀ ਮੂਲ ਦੇ ਵਿਵੇਕ ਲਾਲ ਦਾ ਸਨਮਾਨ

ਵਾਸ਼ਿੰਗਟਨ : ਭਾਰਤੀ ਮੂਲ ਦੇ ਵਿਗਿਆਨੀ ਤੇ ਕਾਰੋਬਾਰੀ ਆਗੂ ਵਿਵੇਕ ਲਾਲ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ ਹੈ। ‘ਜਨਰਲ ਐਟੌਮਿਕਸ’ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’ ਦਿੱਤਾ ਗਿਆ ਹੈ। ਏਅਰੋਸਪੇਸ ਇੰਜਨੀਅਰਿੰਗ ਵਿਚ ਪੀਐਚਡੀ ਕਰਨ ਵਾਲੇ ਲਾਲ ਦੇ ਯੋਗਦਾਨ ਦੀ ਰਾਸ਼ਟਰਪਤੀ ਬਾਇਡਨ ਨੇ ਸ਼ਲਾਘਾ ਕੀਤੀ ਹੈ। ਕਾਰੋਬਾਰੀ ਆਗੂ ਡਾ. ਲਾਲ ‘ਜਨਰਲ ਐਟੌਮਿਕਸ’ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ। ਇਹ ਕੰਪਨੀ ਪਰਮਾਣੂ ਤਕਨੀਕ ‘ਚ ਦੁਨੀਆ ਭਰ ‘ਚ ਮੋਹਰੀ ਹੈ। ਕੰਪਨੀ ਵੱਲੋਂ ਕਈ ਏਰੀਅਲ ਵਾਹਨ ਵਿਕਸਿਤ ਕੀਤੇ ਗਏ ਹਨ। ਇਕ ਭਾਰਤੀ ਕੂਟਨੀਤਕ ਦੇ ਪੁੱਤਰ ਲਾਲ ਵਾਸ਼ਿੰਗਟਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲੇ ਸਨ। ਉਹ ਇਸ ਤੋਂ ਪਹਿਲਾਂ ਨਾਸਾ, ਬੋਇੰਗ ਤੇ ਲੌਕਹੀਡ ਮਾਰਟਿਨ ‘ਚ ਵੀ ਕੰਮ ਕਰ ਚੁੱਕੇ ਹਨ। ਵਿਗਿਆਨੀ ਭਾਈਚਾਰਾ ਉਨ੍ਹਾਂ ਦੇ ਤਜਰਬੇ ਨੂੰ ਬੇਮਿਸਾਲ ਮੰਨਦਾ ਹੈ।

Check Also

ਵਿਰੋਧੀ ਆਪਣੇ ਸ਼ਬਦਾਂ ਦੀ ਵਰਤੋਂ ਕਰਨ ਲੱਗਿਆਂ ਸੁਚੇਤ ਰਹਿਣ : ਕਮਲਾ ਹੈਰਿਸ ਨੇ ਟਰੰਪ ਨੂੰ ਦਿੱਤੀ ਨਸੀਹਤ

ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਉੱਪ ਰਾਸ਼ਟਰਪਤੀ ਤੇ ਰਾਸ਼ਟਰਪਤੀ ਚੋਣਾਂ ਵਿਚ ਡੈਮੋਕਰੈਟਿਕ ਉਮੀਦਵਾਰ ਕਮਲਾ ਹੈਰਿਸ ਨੇ …