11.9 C
Toronto
Wednesday, October 15, 2025
spot_img
Homeਦੁਨੀਆਪ੍ਰਿਯੰਕਾ ਚੋਪੜਾ ਵੱਲੋਂ ਕਮਲਾ ਹੈਰਿਸ ਨਾਲ ਮਹਿਲਾਵਾਂ ਦੇ ਹੱਕਾਂ ਬਾਰੇ ਚਰਚਾ

ਪ੍ਰਿਯੰਕਾ ਚੋਪੜਾ ਵੱਲੋਂ ਕਮਲਾ ਹੈਰਿਸ ਨਾਲ ਮਹਿਲਾਵਾਂ ਦੇ ਹੱਕਾਂ ਬਾਰੇ ਚਰਚਾ

ਵਾਸ਼ਿੰਗਟਨ : ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਨੇ ਕਿਹਾ ਕਿ ਉਸ ਨੇ ਅਮਰੀਕਾ ਦੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਪਿੱਛੇ ਜਿਹੇ ਹੋਏ ਸੰਵਾਦ ਦੌਰਾਨ ਵੋਟ ਦੇ ਅਧਿਕਾਰ ਸਮੇਤ ਮਹਿਲਾਵਾਂ ਦੇ ਹੱਕਾਂ ਬਾਰੇ ਵਿਚਾਰ ਚਰਚਾ ਕੀਤੀ ਹੈ। ਪ੍ਰਿਯੰਕਾ ਨੇ ਪਿਛਲੇ ਦਿਨੀਂ ਹੈਰਿਸ ਨਾਲ ਉਸ ਸਮੇਂ ਗੱਲਬਾਤ ਕੀਤੀ ਸੀ ਜਦੋਂ ਉਹ ਡੈਮੋਕਰੈਟਿਕ ਨੈਸ਼ਨਲ ਕਮੇਟੀ ਦੀ ਵਿਮੈਨ ਲੀਡਰਸ਼ਿਪ ਫੋਰਮ ਦੀ ਕਾਨਫਰੰਸ ‘ਚ ਸ਼ਾਮਲ ਹੋਣ ਪਹੁੰਚੇ ਹੋਏ ਸਨ।
ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ ਖਾਤੇ ‘ਤੇ ਕਾਨਫਰੰਸ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦਿਆਂ ਹੈਰਿਸ ਨਾਲ ਹੋਈ ਆਪਣੀ ਗੱਲਬਾਤ ਦੇ ਵੇਰਵੇ ਵੀ ਸਾਂਝੇ ਕੀਤੇ ਹਨ। ਉਸ ਨੇ ਕਿਹਾ, ‘ਮੁੱਢਲੇ ਦੌਰ ਤੋਂ ਹੀ ਦੁਨੀਆ ਭਰ ‘ਚ ਮਹਿਲਾਵਾਂ ਦੀ ਸ਼ਕਤੀ ਨੂੰ ਘੱਟ ਕਰਕੇ ਦੇਖਿਆ ਜਾਂਦਾ ਹੈ। ਸਾਨੂੰ ਨਕਾਰਿਆ ਗਿਆ ਤੇ ਚੁੱਪ ਕਰਾਇਆ ਗਿਆ ਪਰ ਉਨ੍ਹਾਂ ਸਵਾਰਥਹੀਣ ਮਹਿਲਾਵਾਂ ਦੀਆਂ ਕੁਰਬਾਨੀਆਂ ਤੇ ਦ੍ਰਿੜ੍ਹਤਾ ਦਾ ਸ਼ੁਕਰੀਆ ਜਿਨ੍ਹਾਂ ਕਰਕੇ ਅੱਜ ਅਸੀਂ ਇਕੱਠੀਆਂ ਹੋਈਆਂ ਹਾਂ ਅਤੇ ਗਲਤ ਕੰਮਾਂ ਖਿਲਾਫ ਮਿਲ ਕੇ ਕੰਮ ਕਰ ਰਹੀਆਂ ਹਾਂ।’
ਉਸ ਨੇ ਲਿਖਿਆ, ‘ਵਾਸ਼ਿੰਗਟਨ ਡੀਸੀ ‘ਚ ਵਿਮੈਨ ਲੀਡਰਸ਼ਿਪ ਫੋਰਮ ਦੀ ਕਾਨਫਰੰਸ ਦੌਰਾਨ ਮਾਣਯੋਗ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮਹਿਲਾਵਾਂ ਦੇ ਹੱਕਾਂ ਬਾਰੇ ਵਿਚਾਰ ਚਰਚਾ ਕੀਤੀ।’
ਕਮਲਾ ਹੈਰਿਸ ਤੇ ਮੈਂ ਭਾਰਤ ਦੀਆਂ ਧੀਆਂ ਹਾਂ : ਪ੍ਰਿਅੰਕਾ ਚੋਪੜਾ
ਵਾਸ਼ਿੰਗਟਨ : ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਅਦਾਕਾਰਾ ਪ੍ਰਿਅੰਕਾ ਚੋਪੜਾ ਜੋਨਸ ਨੇ ਵਾਸ਼ਿੰਗਟਨ ‘ਚ ਇਕ ‘ਲੀਡਰਸ਼ਿਪ ਫੋਰਮ’ ਦੌਰਾਨ ਮੰਚ ਸਾਂਝਾ ਕਰਦਿਆਂ ਭਾਰਤ ਨਾਲ ਆਪਣੇ ਸੰਬੰਧਾਂ, ਵਿਆਹ ਦੀ ਸਮਾਨਤਾ ਅਤੇ ਜਲਵਾਯੂ ਤਬਦੀਲੀ ਬਾਰੇ ਵਿਚਾਰ ਪ੍ਰਗਟ ਕੀਤੇ। ਚੋਪੜਾ ਜੋਨਸ, ਜੋ ਹੁਣ ਲਾਸ ਏਂਜਲਸ ‘ਚ ਰਹਿ ਰਹੀ ਹੈ, ਨੂੰ ਡੈਮੋਕ੍ਰੇਟਿਕ ਨੈਸ਼ਨਲ ਕਮੇਟੀ ਦੀ ਮਹਿਲਾ ‘ਲੀਡਰਸ਼ਿਪ ਫੋਰਮ’ ਨੇ ‘ਫਾਇਰਸਾਈਡ ਚੈਟ’ ਲਈ ਹੈਰਿਸ ਨੂੰ ਇੰਟਰਵਿਊ ਲਈ ਸੱਦਾ ਦਿੱਤਾ ਸੀ। ਪ੍ਰਿਅੰਕਾ ਚੋਪੜਾ ਨੇ ਕਿਹਾ ਕਿ ਅਮਰੀਕਾ ਪੂਰੀ ਦੁਨੀਆ ਲਈ ਉਮੀਦ, ਆਜ਼ਾਦੀ ਤੇ ਚੋਣ ਦੀ ਰੋਸ਼ਨੀ ਵਜੋਂ ਜਾਣਿਆ ਜਾਂਦਾ ਹੈ ਅਤੇ ਇਨ੍ਹਾਂ ਸਿਧਾਂਤਾਂ ‘ਤੇ ਇਸ ਸਮੇਂ ਲਗਾਤਾਰ ਹਮਲੇ ਹੋ ਰਹੇ ਹਨ।

 

RELATED ARTICLES
POPULAR POSTS