24.5 C
Toronto
Friday, June 12, 2026
spot_img
HomeਕੈਨੇਡਾFrontਇਰਾਨ ਦੇ ਸੰਸਦ ਮੈਂਬਰ ਦਾ ਕਹਿਣਾ - ਪਾਕਿਸਤਾਨ ਵਿਚੋਲਾ ਬਣਨ ਦੇ ਲਾਇਕ...

ਇਰਾਨ ਦੇ ਸੰਸਦ ਮੈਂਬਰ ਦਾ ਕਹਿਣਾ – ਪਾਕਿਸਤਾਨ ਵਿਚੋਲਾ ਬਣਨ ਦੇ ਲਾਇਕ ਨਹੀਂ


ਪਾਕਿਸਤਾਨ ਦੀ ਭੂਮਿਕਾ ’ਤੇ ਉਠਾਏ ਗਏ ਸਵਾਲ
ਨਵੀਂ ਦਿੱਲੀ/ਬਿਊਰੋ ਨਿਊਜ਼
ਮਿਡਲ ਈਸਟ ਵਿਚ ਚੱਲ ਰਹੀ ਜੰਗ ਨੂੰ ਖਤਮ ਕਰਨ ਦੇ ਲਈ ਇਰਾਨ ਅਤੇ ਅਮਰੀਕਾ ਵਿਚਾਲੇ ਗੱਲਬਾਤ ਵਿਚ ਅਜੇ ਤੱਕ ਕੋਈ ਠੋਸ ਸਹਿਮਤੀ ਨਹੀਂ ਬਣ ਸਕੀ ਹੈ। ਇਸਦੇ ਚੱਲਦਿਆਂ ਇਰਾਨ ਦੇ ਇਕ ਨੇਤਾ ਨੇ ਪਾਕਿਸਤਾਨ ਦੀ ਭੂਮਿਕਾ ’ਤੇ ਸਵਾਲ ਉਠਾਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਰਾਨੀ ਸੰਸਦ ਦੀ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਕਮੇਟੀ ਦੇ ਬੁਲਾਰੇ ਇਬਰਾਹਿਮ ਰੇਜਈ ਨੇ ਕਿਹਾ ਹੈ ਕਿ ਪਾਕਿਸਤਾਨ ਦੋਸਤ ਜ਼ਰੂਰ ਹੈ, ਪਰ ਉਹ ਗੱਲਬਾਤ ਵਿਚ ਵਿਚੋਲਾ ਬਣਨ ਦੇ ਲਾਇਕ ਨਹੀਂ ਹੈ। ਰੇਜਈ ਨੇ ਕਿਹਾ ਹੈ ਕਿ ਪਾਕਿਸਤਾਨ ਅਕਸਰ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਮਰੀਕਾ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਾ ਹੈ ਅਤੇ ਉਸਦੇ ਖਿਲਾਫ ਕੁਝ ਨਹੀਂ ਕਹਿੰਦਾ। ਰੇਜਈ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ 24 ਘੰਟਿਆਂ ਵਿਚ ਦੋ ਵਾਰ ਪਾਕਿਸਤਾਨ ਦਾ ਦੌਰਾ ਕੀਤਾ ਹੈ।

RELATED ARTICLES
POPULAR POSTS