15.5 C
Toronto
Friday, June 5, 2026
spot_img
HomeਕੈਨੇਡਾFrontਰੂਪਨਗਰ ਦੇ ਤੇਗਬੀਰ ਸਿੰਘ ਨੇ ਰਚਿਆ ਇਤਿਹਾਸ

ਰੂਪਨਗਰ ਦੇ ਤੇਗਬੀਰ ਸਿੰਘ ਨੇ ਰਚਿਆ ਇਤਿਹਾਸ

ਨੇਪਾਲ ਦਾ ਅੰਨਪੂਰਨਾ ਸਰਕਟ ਕੀਤਾ ਫਤਿਹ

ਰੂਪਨਗਰ/ਬਿਊਰੋ ਨਿਊਜ਼ : ਰੂਪਨਗਰ ਦਾ ਜੰਮਪਲ ਤੇਗਬੀਰ ਸਿੰਘ 7 ਸਾਲ 6 ਮਹੀਨੇ ਦੀ ਉਮਰ ਵਿਚ ਨੇਪਾਲ ਵਿਚ ਅੰਨਪੂਰਨਾ ਸਰਕਟ ਨੂੰ ਪੂਰਾ ਕਰਨ ਵਾਲਾ ਹੁਣ ਤੱਕ ਦਾ ਸਭ ਤੋਂ ਛੋਟੀ ਉਮਰ ਦਾ ਵਿਅਕਤੀ ਬਣ ਗਿਆ ਹੈ। ਅੰਨਪੂਰਨਾ ਸਰਕਟ ਦੀ ਲੰਬਾਈ ਕਰੀਬ 235 ਕਿਲੋਮੀਟਰ ਦੇ ਨੇੜੇ ਹੈ ਅਤੇ ਇਸ ’ਤੇ ਸਥਿਤ ਥਰੋਂਗਲਾ ਪਾਸ 5416 ਮੀਟਰ ਦੀ ਉਚਾਈ ’ਤੇ ਹੈ। ਤੇਗਬੀਰ ਸਿੰਘ ਨੇ ਲੰਘੀ 11 ਅਪ੍ਰੈਲ ਨੂੰ ਸਰਕਟ ਵਾਕ ਸ਼ੁਰੂ ਕੀਤੀ ਅਤੇ 18 ਅਪ੍ਰੈਲ ਨੂੰ ਥਰੋਂਗਲਾ ਪਾਸ ਪਹੁੰਚਿਆ। ਕਈ ਚੁਣੌਤੀਆਂ ਦੇ ਬਾਵਜੂਦ ਕਰੀਬ 230 ਕਿਲੋਮੀਟਰ ਤੱਕ ਫੈਲਿਆ ਇਕ ਲੰਬਾ ਉਚਾਈ ਟਰੈਕ, ਔਸਤਨ 8 ਡਿਗਰੀ ਤਾਪਮਾਨ ਸਣੇ ਉਹ ਸਫਲਤਾਪੂਰਵਕ ਥਰੋਂਗਲਾ ਦੱਰੇ ਤੱਕ ਪਹੁੰਚਿਆ ਅਤੇ ਆਪਣਾ ਸੁਫਨਾ ਪੂਰਾ ਕੀਤਾ। ਤੇਗਬੀਰ ਸਿੰਘ ਸ਼ਿਵਾਲਿਕ ਪਬਲਿਕ ਸਕੂਲ ਰੋਪੜ ਵਿਚ ਤੀਜੀ ਜਮਾਤ ਦਾ ਵਿਦਿਆਰਥੀ ਹੈ। ਧਿਆਨ ਰਹੇ ਕਿ ਅਗਸਤ 2024 ਵਿਚ ਤੇਗਬੀਰ ਅਫਰੀਕਾ ਦੀ ਸਭ ਤੋਂ ਉਚੀ ਚੋਟੀ ਮਾਊਂਟ ਕਿਲੀਮੰਜਾਰੋ ਨੂੰ ਸਰ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਏਸ਼ੀਆਈ ਬਣ ਗਿਆ ਸੀ।

RELATED ARTICLES
POPULAR POSTS