14.9 C
Toronto
Saturday, September 26, 2026
spot_img
HomeਕੈਨੇਡਾFrontਕੈਪਟਨ ਅਮਰਿੰਦਰ ਦਾ ਇੰਟਰਵਿਊ, "ਭਾਜਪਾ 'ਚ ਜਾਕੇ ਮੈਂ ਕੁੱਝ ਨਹੀਂ ਖੱਟਿਆ"

ਕੈਪਟਨ ਅਮਰਿੰਦਰ ਦਾ ਇੰਟਰਵਿਊ, “ਭਾਜਪਾ ‘ਚ ਜਾਕੇ ਮੈਂ ਕੁੱਝ ਨਹੀਂ ਖੱਟਿਆ”

ਕੈਪਟਨ ਅਮਰਿੰਦਰ ਦਾ ਇੰਟਰਵਿਊ, “ਭਾਜਪਾ ‘ਚ ਜਾਕੇ ਮੈਂ ਕੁੱਝ ਨਹੀਂ ਖੱਟਿਆ”
ਅਮਰਿੰਦਰ ਸਿੰਘ ਮੁੜ ਕਾਂਗਰਸ ‘ਚ ਜਾਣ ਤੋਂ ਵੀ ਪਾਲਾ ਵੱਟ ਰਹੇ ਹਨ
ਅਮ੍ਰਿਤਪਾਲ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਵਕਾਲਤ ਕੀਤੀ ਸਾਬਕਾ ਸੀਐਮ ਨੇ

ਅਮਰਜੀਤ ਸਿੰਘ
ਚੰਡੀਗੜ੍ਹ/25 ਸਿਤੰਬਰ, 2026
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਭਾਜਪਾ ‘ਚ ਜਾਕੇ ਕੁੱਝ ਵੀ ਹਾਸਿਲ ਨਹੀਂ ਕੀਤਾ। ਨਾਲ ਹੀ ਇਹ ਵੀ ਕਿਹਾ ਹੈ ਕਿ ਉਹ ਮੁੜ ਤੋਂ ਕਾਂਗਰਸ ਵਿੱਚ ਨਹੀਂ ਜਾਣਾ ਚਾਹੁਣਗੇ। ਕੈਪਟਨ ਸਿੰਘ ਨੇ ਇਹ ਗੱਲਾਂ ਇੱਕ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਆਖੀਆਂ। ਜਿਵੇਂ ਕਿ ਅੱਜਕਲ੍ਹ ਚਰਚਾ ਹੋ ਰਹੀ ਹੈ ਕਿ ਜਿਹੜੇ ਵੀ ਨੇਤਾ ਆਪਣੀ ਮੂਲ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਗਏ ਨੇ ਉਥੇ ਉਨ੍ਹਾਂ ਨੂੰ ਉਹ ਸਤਿਕਾਰ ਨਹੀਂ ਮਿਲਿਆ ਜਿਸਦੇ ਉਹ ਹੱਕਦਾਰ ਸਨ, ਅਜਿਹੀ ਚਰਚਾ ਵਿੱਚ ਸਭਤੋਂ ਪਹਿਲਾ ਨਾਂਅ ਕੈਪਟਨ ਅਮਰਿੰਦਰ ਸਿੰਘ ਦਾ ਹੀ ਆਉਂਦਾ ਹੈ। ਤੁਹਾਨੂੰ ਪਤਾ ਹੋਵੇਗਾ ਕਿ ਉਹ ਚਾਰ ਸਾਲ ਪਹਿਲਾਂ ਹੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਗਏ ਸਨ।

ਉਨ੍ਹਾਂ ਦੇ ਆਪਣੇ ਸ਼ਬਦਾਂ ਵਿੱਚ, ‘ਕੁਝ ਨਹੀਂ ਖੱਟਿਆ’ ਮੈਂ ਭਾਜਪਾਈ ਬਣ ਕੇ। ਇਹ ਬੋਲ ਹੁਣ ਜਿੱਥੇ ਭਾਜਪਾ ਦੀ ਆਪਣੀ ਇੱਜਤ ਦਾ ਸਵਾਲ ਬਣ ਗਏ ਹਨ ਉੱਥੇ ਹੀ ਬਾਕੀ ਹੋਰ ਜੋ ਭਾਜਪਾ ਵਿੱਚ ਗਏ ਹਨ ਉਨ੍ਹਾਂ ਨੂੰ ਵੀ ਆਪਣੇ ਫੈਸਲੇ ਤੇ ਮੁੜਕੇ ਗ਼ੌਰ ਕਰਨ ਲਈ ਪ੍ਰੇਰਿਤ ਕਰਦੇ ਹਨ।
ਕੈੱਪਟਨ ਨੇ ਸਾਫ ਕਿਹਾ ਹੈ ਕਿ ਉਹ ਮੁੱਖ ਮੰਤਰੀ ਦੀ ਦੌੜ ’ਚੋਂ ਬਾਹਰ ਹਨ। ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਭਾਜਪਾ ਨਾਲ ਚਾਰ ਸਾਲਾਂ ਵਿੱਚ ਉਨ੍ਹਾਂ ਨੂੰ ‘ਅਸਲ ’ਚ ਕੁੱਝ ਵੀ ਹਾਸਲ ਨਹੀਂ ਹੋਇਆ’ ਇੰਨਾ ਹੋਣ ਦੇ ਬਾਵਜੂਦ ਉਨ੍ਹਾਂ ਦੀ ਕਾਂਗਰਸ ਵਿੱਚ ਮੁੜ ਸ਼ਾਮਲ ਹੋਣ ਦੀ ਵੀ ਕੋਈ ਯੋਜਨਾ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਚੋਣਾਂ ਲੜਨ ਦੇ ਉਨ੍ਹਾਂ ਦੇ ਦਿਨ ਹੁਣ ‘ਅਸਰਦਾਰ ਢੰਗ ਨਾਲ ਖ਼ਤਮ’ ਹੋ ਚੁੱਕੇ ਹਨ।

ਕੈੱਪਟਨ ਦੇ ਇਸ ਇੰਟਰਵਿਊ ਦੀ ਚਰਚਾ ਇਸ ਲਈ ਵੀ ਹੈ ਕਿ ਨਾ ਤਾਂ ਭਾਜਪਾ ਤੇ ਨਾ ਹੀ ਕਾਂਗਰਸ ਨੇ ਹਜੇ ਤਕ, ਚੋਣਾਂ ਜਿੱਤਣ ਤੋਂ ਬਾਅਦ ਆਪਣੇ ਹੋਣ ਵਾਲੇ ਮੁੱਖਮੰਤਰੀ ਦਾ ਨਾਂਅ ਜ਼ਾਹਿਰ ਕੀਤਾ ਹੈ। ਕੈਪਟਨ ਜੋ ਕਿ ਹਮੇਸ਼ ਸਿਧਿ ਗੱਲ ਕਰਦੇ ਨੇ ਇਹ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰਦੇ ਕਿ, “ਜਿੱਥੋਂ ਤੱਕ ਇਸ ਗੱਲ ਦਾ ਸਵਾਲ ਹੈ ਕਿ ਮੈਂ ਚਾਰ ਸਾਲਾਂ ਵਿੱਚ ਕੀ ਖੱਟਿਆ ਹੈ, ਅਸਲ ਵਿੱਚ ਕੁੱਝ ਨਹੀਂ। ਜੇ ਤੁਸੀਂ ਕਿਸੇ ਪਾਰਟੀ ਵਿੱਚ ਸ਼ਾਮਲ ਹੁੰਦੇ ਹੋ, ਤਾਂ ਤੁਸੀਂ ਉਮੀਦ ਕਰਦੇ ਹੋ ਕਿ ਤੁਹਾਡੇ ਨਾਲ ਸਲਾਹ ਕੀਤੀ ਜਾਵੇਗੀ, ਖ਼ਾਸ ਕਰ ਕੇ ਉਸ ਵਿਅਕਤੀ ਨਾਲ ਜਿਸ ਨੇ ਪੰਜਾਬ ਨੂੰ ਸਮਝਣ ਵਿੱਚ ਲਗਪਗ 60 ਸਾਲ ਬਿਤਾਏ ਹਨ। ਮੈਂ ਇਹ ਦਾਅਵਾ ਨਹੀਂ ਕਰ ਰਿਹਾ ਕਿ ਪੰਜਾਬ ਬਾਰੇ ਮੇਰੇ ਕੋਲ ਸਾਰੇ ਜਵਾਬ ਹਨ, ਪਰ ਮੈਂ ਇਸ ਸੂਬੇ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ”।

84 ਸਾਲ ਦੇ ਹੋ ਚੁਕੇ ਅਮਰਿੰਦਰ ਸਿੰਘ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਸਿਆਸੀ ਸਫ਼ਰ ਬਾਰੇ ਬਹੁਤ ਹੀ ਬੇਬਾਕੀ ਨਾਲ ਗੱਲਾਂ ਕੀਤੀਆਂ। ਖਾਸ ਗੱਲ ਇਹ ਕਿ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਭਾਜਪਾ ‘ਛੱਜ ਜਾਣ ਦੇ ਫ਼ੈਸਲੇ ’ਤੇ ਅਫ਼ਸੋਸ ਹੈ ਤਾਂ ਉਨ੍ਹਾਂ ਕਿਹਾ ਕਿ ਨਹੀਂ, ਉਨ੍ਹਾਂ ਨੂੰ ਕੋਈ ਅਫ਼ਸੋਸ ਨਹੀਂ ਹੈ। ਤੇ ਫੇਰ ਜਦੋਂ ਪੁੱਛਿਆ ਗਿਆ ਕਿ ਕੀ ਉਹ ਭਾਜਪਾ ਵਿੱਚ ਹੀ ਰਹਿਣਗੇ, ਤਾਂ ਉਨ੍ਹਾਂ ਅੱਗੋਂ ਸਵਾਲ ਕੀਤਾ ਕਿ ਉਣਹਾਬ ਨੂੰ ਦੱਸਿਆ ਜਾਵੇ ਕਿ ਉਨ੍ਹਾਂ ਕੋਲ ਹੋਰ ਵਿਕਲਪ ਕੀ ਹੈ।

ਕੈਪਟਨ ਅਮਰਿੰਦਰ ਸਿੰਘ ਤੋਂ ਜਦੋਂ 2027 ਦੀਆਂ ਚੋਣਾਂ ਬਾਰੇ ਕੋਈ ਭਵਿੱਖ ਬਾਣੀ ਕਰਨ ਨੂੰ ਕਿਹਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਹਾਲੇ ਤਾਂ ਇਹ ਵੀ ਸਾਫ਼ ਨਹੀਂ ਹੈ ਕਿ ਇਸ ਸਮੇਂ ਕਿਹੜੀ ਪਾਰਟੀ ਮੋਹਰੀ ਹੈ। ਪ੍ਰੰਤੂ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੇ ਟਿੱਪਣੀਂ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪਾਰਟੀ ਭੁੱਲ ਗਈ ਹੈ ਕਿ ਉਹ ਇੱਕ ਸਰਕਾਰ ਹੈ ਅਤੇ ਹੁਣ ਇਸ ਦੀ ਕੋਈ ਭਰੋਸੇਯੋਗਤਾ ਨਹੀਂ ਬਚੀ। ਅਕਾਲੀਆਂ ਬਾਰੇ ਉਨ੍ਹਾਂ ਕਿਹਾ ਕਿ ਕਈ ਧੜਿਆਂ ਵਿੱਚ ਵੰਡੀ ਜਾਣ ਕਾਰਨ ਉਹ ਆਪਣਾ ਵੱਕਾਰ ਗੁਆ ਚੁਕੇ ਹਨ।

ਸਾਬਕਾ ਮੁੱਖ ਮੰਤਰੀ ਦਾ ਮੰਨਣਾ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਲਈ ਅਸਲ ਮੁਕਾਬਲਾ ‘ਆਪ’ ਅਤੇ ਕਾਂਗਰਸ ਵਿਚਕਾਰ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਭਾਜਪਾ ਆਪਣੀ ਰਣਨੀਤੀ ਵਿੱਚ ਸੁਧਾਰ ਨਹੀਂ ਕਰਦੀ, ਉਦੋਂ ਤੱਕ ਇਸ ਕੋਲ ਜ਼ਮੀਨੀ ਸਮਰਥਨ ਦੀ ਘਾਟ ਹੈ।

ਇੱਕ ਖਾਸ ਗੱਲ ਹੋਰ, ਉਹ ਇਹ ਕਿ ਕੈਪਟਨ ਅਮਰਿੰਦਰ ਸਿੰਘ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ, ਉਸ ਨੂੰ ਬਾਹਰ ਆਕੇ ਚੋਣ ਲੜਨ ਦਿਓ। ਤੁਸੀਂ ਜਿੰਨਾ ਚਿਰ ਉਸ ਨੂੰ ਜੇਲ੍ਹ ਵਿੱਚ ਰੱਖੋਗੇ, ਉਹ ਉਂਨਾ ਹੀ ਪ੍ਰਸਿੱਧ ਹੁੰਦਾ ਜਾਵੇਗਾ, ਉਨ੍ਹਾਂ ਦਾਅਵੇ ਨਾਉ ਕਿਹਾ। ਉਨ੍ਹਾਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਕੈਦ ਕੱਟ ਰਹੇ ਜਗਤਾਰ ਸਿੰਘ ਹਵਾਰਾ ਸਣੇ ਲੰਮੇ ਸਮੇਂ ਤੋਂ ਜੇਲ੍ਹ ’ਚ ਬੰਦ, ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਹਮਾਇਤ ਕੀਤੀ।

RELATED ARTICLES
POPULAR POSTS