
ਨਵੀਂ ਦਿੱਲੀ/ਬਿਊਰੋ ਨਿਊਜ਼
ਆਈ.ਟੀ. ਖੇਤਰ ਦੀ ਦਿੱਗਜ ਕੰਪਨੀ ਐਚ.ਸੀ.ਐਲ. ਟੈਕ ਇੱਕ ਵਾਰ ਫਿਰ ਚਰਚਾ ਵਿੱਚ ਹੈ। ਕੰਪਨੀ ਨੇ ਯੂਰਪ ਦੀ ਇੱਕ ਫਾਰਚੂਨ ਗਲੋਬਲ 50 ਕੰਪਨੀ ਨਾਲ 1.14 ਅਰਬ ਡਾਲਰ (ਕਰੀਬ 10,000 ਕਰੋੜ ਤੋਂ ਵੱਧ) ਦਾ ਵੱਡਾ ਸੌਦਾ ਹਾਸਲ ਕੀਤਾ ਹੈ। ਇਸ ਖਬਰ ਤੋਂ ਬਾਅਦ ਸ਼ੇਅਰ ਬਾਜ਼ਾਰ ਵਿੱਚ ਵੀ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਐਚ.ਸੀ.ਐਲ. ਟੈਕ ਦਾ ਸ਼ੇਅਰ ਕਰੀਬ 4.5 ਫੀਸਦੀ ਤੱਕ ਚੜ੍ਹ ਗਿਆ। ਹਾਲਾਂਕਿ ਦਿਲਚਸਪ ਗੱਲ ਇਹ ਹੈ ਕਿ ਇਸ ਸਾਲ 2026 ਦੀ ਸ਼ੁਰੂਆਤ ਤੋਂ ਹੁਣ ਤੱਕ ਐਚ.ਸੀ.ਐਲ. ਟੈਕ ਦਾ ਸ਼ੇਅਰ ਕਰੀਬ 30 ਫੀਸਦੀ ਡਿੱਗਿਆ ਹੋਇਆ ਸੀ। ਅਜਿਹੇ ਵਿੱਚ ਨਿਵੇਸ਼ਕਾਂ ਦੇ ਮਨ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਇਹ ਮੈਗਾ ਸੌਦਾ ਕੰਪਨੀ ਦੇ ਸ਼ੇਅਰ ਵਿੱਚ ਮੁੜ ਨਵੀਂ ਰਫਤਾਰ ਲਿਆ ਸਕੇਗਾ?

