14.3 C
Toronto
Monday, September 14, 2026
spot_img
HomeਕੈਨੇਡਾFrontਰਾਜਾ ਵੜਿੰਗ ਨੇ ਚੰਡੀਗੜ੍ਹ ’ਚ ਕੀਤੀ ਪ੍ਰੈਸ ਕਾਨਫਰੰਸ - ਕੇਂਦਰ ਸਰਕਾਰ ਵਲੋਂ ਕੀਤੀ...

ਰਾਜਾ ਵੜਿੰਗ ਨੇ ਚੰਡੀਗੜ੍ਹ ’ਚ ਕੀਤੀ ਪ੍ਰੈਸ ਕਾਨਫਰੰਸ – ਕੇਂਦਰ ਸਰਕਾਰ ਵਲੋਂ ਕੀਤੀ ਜਾ ਰਹੀ ਹੱਦਬੰਦੀ ਨੂੰ ਦੱਸਿਆ ਲੋਕਤੰਤਰ ’ਤੇ ਹਮਲਾ

ਰਾਜਾ ਵੜਿੰਗ ਨੇ ਚੰਡੀਗੜ੍ਹ ’ਚ ਕੀਤੀ ਪ੍ਰੈਸ ਕਾਨਫਰੰਸ – ਕੇਂਦਰ ਸਰਕਾਰ ਵਲੋਂ ਕੀਤੀ ਜਾ ਰਹੀ ਹੱਦਬੰਦੀ ਨੂੰ ਦੱਸਿਆ ਲੋਕਤੰਤਰ ’ਤੇ ਹਮਲਾ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕੀਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕੀਤੀ ਜਾ ਰਹੀ ਹੱਦਬੰਦੀ ਨਾਲ ਦੱਖਣੀ ਭਾਰਤੀ ਰਾਜਾਂ ਦੀ ਨੁਮਾਇੰਦਗੀ ਘਟ ਜਾਵੇਗੀ। ਇਸ ਰਾਹੀਂ ਉਤਰ ਭਾਰਤ ਦੇ ਕੁਝ ਰਾਜਾਂ ਵਿਚ ਹੀ ਜਿੱਤ ਦਰਜ ਕਰਵਾ ਕੇ ਕੇਂਦਰ ਵਿਚ ਸਰਕਾਰ ਲਿਆਂਦੀ ਜਾ ਸਕਦੀ ਹੈ। ਇਸਦੇ ਚੱਲਦਿਆਂ ਉਤਰ ਪ੍ਰਦੇਸ਼ ਵਿਚ ਲੋਕ ਸਭਾ ਦੀਆਂ ਸੀਟਾਂ 80 ਤੋਂ ਵਧ ਕੇ 140 ਹੋ ਜਾਣਗੀਆਂ। ਇਸੇ ਤਰ੍ਹਾਂ ਬਿਹਾਰ ਵਿਚ 39 ਅਤੇ ਰਾਜਸਥਾਨ ਵਿਚ 25 ਸੀਟਾਂ ਵਧਣਗੀਆਂ, ਜਦੋਂਕਿ ਤਾਮਿਲਨਾਡੂ ਵਿਚ ਸਿਰਫ 12 ਸੀਟਾਂ ਹੀ ਵਧਣਗੀਆਂ। ਰਾਜਾ ਵੜਿੰਗ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਆਰ.ਐਸ.ਐਸ. ਮਨੂ ਸਮਿ੍ਰਤੀ ਦੇ ਤਹਿਤ ਰਾਜਾਂ ਦੀਆਂ ਸੀਟਾਂ ਵਧਾ ਕੇ ਭਾਜਪਾ ਇਸਦਾ ਫਾਇਦਾ ਲੈਣਾ ਚਾਹੁੰਦੀ ਹੈ। ਵੜਿੰਗ ਨੇ ਕਿਹਾ ਕਿ ਭਾਜਪਾ ਦੇ ਕਹਿਣ ਅਤੇ ਕਰਨ ਵਿਚ ਵੱਡਾ ਅੰਤਰ ਹੈ ਅਤੇ ਹੱਦਬੰਦੀ ਲੋਕਤੰਤਰ ’ਤੇ ਹਮਲਾ ਹੈ।

RELATED ARTICLES
POPULAR POSTS