9.9 C
Toronto
Wednesday, September 23, 2026
spot_img
HomeਕੈਨੇਡਾFrontਇੰਡੋਨੇਸ਼ੀਆ ’ਚ ਵੱਡਾ ਰੇਲ ਹਾਦਸਾ- 14 ਮੌਤਾਂ

ਇੰਡੋਨੇਸ਼ੀਆ ’ਚ ਵੱਡਾ ਰੇਲ ਹਾਦਸਾ- 14 ਮੌਤਾਂ

ਇੰਡੋਨੇਸ਼ੀਆ ’ਚ ਵੱਡਾ ਰੇਲ ਹਾਦਸਾ- 14 ਮੌਤਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਨੇੜੇ ਬੇਕਾਸੀ ਰੇਲਵੇ ਸਟੇਸ਼ਨ ’ਤੇ ਸੋਮਵਾਰ ਦੇਰ ਰਾਤ ਦੋ ਰੇਲਗੱਡੀਆਂ ਵਿਚਕਾਰ ਹੋਈ ਭਿਆਨਕ ਟੱਕਰ ਵਿਚ 14 ਵਿਅਕਤੀਆ ਦੀ ਮੌਤ ਹੋ ਗਈ ਅਤੇ 84 ਵਿਅਕਤੀ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ 14 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ। ਇਸ ਹਾਦਸੇ ਵਿਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ। ਇਹ ਹਾਦਸਾ ਬੇਕਾਸੀ ਸਟੇਸ਼ਨ ’ਤੇ ਇਕ ਕਮਿਊਟਰ ਲਾਈਨ ਟਰੇਨ ਅਤੇ ਲੰਬੀ ਦੂਰੀ ਦੀ ਆਰਗੋ ਬਰੋਮੋ ਅੰਗਰੇਕ ਟਰੇਨ ਵਿਚਕਾਰ ਹੋਇਆ। ਜਕਾਰਤਾ ਅਤੇ ਸੁਰਾਬਾਇਆ ਵਿਚਕਾਰ ਇਕ ਪ੍ਰਮੁੱਖ ਰੇਲ ਸੇਵਾ ਹੈ, ਇਹ ਹਾਦਸਾ ਉਦੋਂ ਵਾਪਰਿਆ ਜਦੋਂ ਲੰਬੀ ਦੂਰੀ ਦੀ ਰੇਲਗੱਡੀ ਸਟੇਸ਼ਨ ’ਤੇ ਖੜ੍ਹੀ ਕਮਿਊਟਰ ਟਰੇਨ ਦੇ ਪਿਛਲੇ ਡੱਬੇ ਨਾਲ ਟਕਰਾ ਗਈ।

RELATED ARTICLES
POPULAR POSTS